ਚੰਡੀਗੜ੍ਹ, 29 ਜਨਵਰੀ 2025: Prayagraj Stampede Accident: ਬੀਤੀ ਦੇਰ ਰਾਤ ਪ੍ਰਯਾਗਰਾਜ ‘ਚ ਚੱਲ ਰਹੇ ਮਹਾਂਕੁੰਭ ਦੌਰਾਨ ਭਗਦੜ ਮਚਣ ਕਾਰਨ ਵਡਾ ਵੱਡਾ ਹਾਦਸਾ ਵਾਪਰਿਆ ਹੈ | ਇਸ ਹਾਦਸੇ ‘ਚ ਕਈ ਜਣੇ ਜ਼ਖਮੀ ਹੋਏ ਅਤੇ ਜ਼ੇਰੇ ਇਲਾਜ ਹਨ | ਇਸਦੇ ਨਾਲ ਹੀ ਕਈ ਪਰਿਵਾਰਾਂ ਦੇ ਜੀਆਂ ਦੀ ਜਾਨ ਚਲੀ ਗਈ ਹੈ|
ਇਸ ਦੁਖਦ ਘਟਨਾ ‘ਤੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ “ਪ੍ਰਯਾਗਰਾਜ ਮਹਾਕੁੰਭ ‘ਚ ਭਗਦੜ ਬਹੁਤ ਦੁਖਦਾਈ ਹੈ। ਮੈਂ ਜ਼ਖਮੀ ਸ਼ਰਧਾਲੂਆਂ ਦੇ ਪਰਿਵਾਰਾਂ ਪ੍ਰਤੀ ਆਪਣੀ ਸੰਵੇਦਨਾ ਪ੍ਰਗਟ ਕਰਦੀ ਹਾਂ ਅਤੇ ਸਾਰੇ ਜ਼ਖਮੀ ਸ਼ਰਧਾਲੂਆਂ ਦੇ ਛੇਤੀ ਠੀਕ ਹੋਣ ਲਈ ਪਰਮਾਤਮਾ ਅੱਗੇ ਪ੍ਰਾਰਥਨਾ ਕਰਦੀ ਹਾਂ।”
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਲੀ ‘ਚ ਇੱਕ ਜਨਤਕ ਸਭਾ ਨੂੰ ਸੰਬੋਧਨ ਦੌਰਾਨ ਕਿਹਾ ਕਿ ਪ੍ਰਯਾਗਰਾਜ ‘ਚ ਹੋਏ ਹਾਦਸੇ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਮੈਂ ਉਨ੍ਹਾਂ ਪਰਿਵਾਰਾਂ ਪ੍ਰਤੀ ਸੰਵੇਦਨਾ ਪ੍ਰਗਟ ਕਰਦਾ ਹਾਂ, ਜਿਨ੍ਹਾਂ ਨੇ ਆਪਣੇ ਅਜ਼ੀਜ਼ਾਂ ਨੂੰ ਗੁਆ ਦਿੱਤਾ ਹੈ। ਇਸ ਦੇ ਨਾਲ ਹੀ ਮੈਂ ਜ਼ਖਮੀਆਂ ਦੇ ਛੇਤੀ ਠੀਕ ਹੋਣ ਦੀ ਕਾਮਨਾ ਕਰਦਾ ਹਾਂ। ਮਹਾਂਕੁੰਭ ਘਟਨਾ ਬਹੁਤ ਦੁਖਦਾਈ ਹੈ। ਕੁਝ ਸਮੇਂ ਲਈ ਇਸ਼ਨਾਨ ਬੰਦ ਕਰ ਦਿੱਤਾ ਗਿਆ ਸੀ ਪਰ ਹੁਣ ਇਸਨੂੰ ਦੁਬਾਰਾ ਸ਼ੁਰੂ ਕਰ ਦਿੱਤਾ ਗਿਆ ਹੈ।
ਦੂਜੇ ਪਾਸੇ ਮੌਨੀ ਮੱਸਿਆ ‘ਤੇ ਅਖਾੜਿਆਂ ਦਾ ਅੰਮ੍ਰਿਤ ਇਸ਼ਨਾਨ ਸ਼ੁਰੂ ਹੋ ਗਿਆ ਹੈ। ਇਹ ਪਹਿਲਾਂ ਵਾਂਗ ਹੀ ਕੀਤਾ ਜਾਵੇਗਾ। ਭਾਰੀ ਪੁਲਿਸ ਫੋਰਸ ਦੇ ਵਿਚਕਾਰ, ਅਖਾੜੇ ਤ੍ਰਿਵੇਣੀ ਸੰਗਮ ਵੱਲ ਵਧ ਰਹੇ ਹਨ।
ਇਸ ਮੌਕੇ ਸੀਐਮ ਯੋਗੀ ਦੇ ਨਾਲ-ਨਾਲ ਧਾਰਮਿਕ ਆਗੂਆਂ ਨੇ ਵੀ ਸ਼ਰਧਾਲੂਆਂ ਨੂੰ ਅਪੀਲ ਕੀਤੀ ਹੈ। ਸਵਾਮੀ ਰਾਮਭਦਰਚਾਰੀਆ ਨੇ ਮਹਾਂਕੁੰਭ ਵਿੱਚ ਆਉਣ ਵਾਲੇ ਸ਼ਰਧਾਲੂਆਂ ਨੂੰ ਅਪੀਲ ਕੀਤੀ ਕਿ ਉਹ ਸੰਗਮ ‘ਚ ਇਸ਼ਨਾਨ ਕਰਨ ਦੀ ਆਪਣੀ ਜ਼ਿੱਦ ਛੱਡ ਦੇਣ ਅਤੇ ਨੇੜਲੇ ਘਾਟ ‘ਤੇ ਇਸ਼ਨਾਨ ਕਰਨ। ਵੈਸ਼ਨਵ ਸੰਪਰਦਾ ਦੇ ਇੱਕ ਪ੍ਰਮੁੱਖ ਸੰਤ ਹੋਣ ਦੇ ਨਾਤੇ ਉਨ੍ਹਾਂ ਨੇ ਸਾਰੇ ਅਖਾੜਿਆਂ ਅਤੇ ਸ਼ਰਧਾਲੂਆਂ ਨੂੰ ਅਫਵਾਹਾਂ ਤੋਂ ਬਚਣ ਦੀ ਅਪੀਲ ਕੀਤੀ ਹੈ। ਮੁੱਖ ਮੰਤਰੀ ਯੋਗੀ ਨੇ ਸ਼ਰਧਾਲੂਆਂ ਨੂੰ ਸੰਗਮ ਨੋਕ ‘ਤੇ ਜਾਣ ਦੀ ਬਜਾਏ ਨੇੜਲੇ ਘਾਟ ‘ਤੇ ਇਸ਼ਨਾਨ ਕਰਨ ਦੀ ਅਪੀਲ ਕੀਤੀ ਹੈ।
Read More: Prayagraj: ਮਹਾਂਕੁੰਭ ਮੇਲੇ ‘ਚ ਮਚੀ ਭਗਦੜ, ਸੀਐੱਮ ਯੋਗੀ ਨੇ ਲੋਕਾਂ ਕੀਤੀ ਇਹ ਅਪੀਲ