Submarines

ਚੀਨ ਨੂੰ ਘੇਰਨ ਦੀ ਤਿਆਰੀ, ਬ੍ਰਿਟੇਨ, ਅਮਰੀਕਾ ਤੇ ਆਸਟ੍ਰੇਲੀਆ ਪ੍ਰਮਾਣੂ ਪਣਡੁੱਬੀਆਂ ਦਾ ਕਰਨਗੇ ਨਿਰਮਾਣ

ਚੰਡੀਗੜ੍ਹ, 14 ਮਾਰਚ 2023: ਅਮਰੀਕੀ ਰਾਸ਼ਟਰਪਤੀ ਜੋ ਬਿਡੇਨ ਨੇ ਸੋਮਵਾਰ ਨੂੰ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਅਤੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨਾਲ ਮੁਲਾਕਾਤ ਕੀਤੀ। AUKUS ਦੇ ਬੈਨਰ ਹੇਠ ਹੋਈ ਇਸ ਮੀਟਿੰਗ ਵਿੱਚ ਆਸਟ੍ਰੇਲੀਆ ਨੂੰ 2030 ਤੱਕ ਪ੍ਰਮਾਣੂ ਊਰਜਾ ਨਾਲ ਚੱਲਣ ਵਾਲੀਆਂ ਪਣਡੁੱਬੀਆਂ (Submarines) ਦੇਣ ਦਾ ਸਮਝੌਤਾ ਕੀਤਾ ਗਿਆ। ਇਸ ਦੌਰਾਨ, ਬਿਡੇਨ ਨੇ ਕਿਹਾ – ਇਹ ਸੌਦਾ ਇੰਡੋ-ਪੈਸੀਫਿਕ ਖੇਤਰ ਵਿੱਚ ਸਥਿਰਤਾ ਲਿਆਉਣ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ।

ਇਸ ਸੌਦੇ ਦੇ ਤਹਿਤ ਅਮਰੀਕਾ ਆਸਟ੍ਰੇਲੀਆ ਨੂੰ 3 ਅਮਰੀਕੀ ਵਰਜੀਨੀਆ ਕਲਾਸ ਪ੍ਰਮਾਣੂ ਸੰਚਾਲਿਤ ਪਣਡੁੱਬੀਆਂ ਦੇਵੇਗਾ। ਇਸ ਦੇ ਨਾਲ ਹੀ ਜੇਕਰ ਲੋੜ ਪਈ ਤਾਂ 2 ਹੋਰ ਪਣਡੁੱਬੀਆਂ (Submarines) ਵੀ ਇਸ ਨੂੰ ਸਪਲਾਈ ਕੀਤੀਆਂ ਜਾਣਗੀਆਂ। ਇਸ ਪ੍ਰੋਜੈਕਟ ਦੇ ਤਹਿਤ ਬ੍ਰਿਟੇਨ ਅਤੇ ਆਸਟ੍ਰੇਲੀਆ ਸਾਂਝੇ ਤੌਰ ‘ਤੇ 8 SSN-AUKUS ਪ੍ਰਮਾਣੂ ਪਣਡੁੱਬੀਆਂ ਦਾ ਨਿਰਮਾਣ ਕਰਨਗੇ, ਜਿਸ ‘ਚ ਅਮਰੀਕੀ ਤਕਨੀਕ ਦੀ ਵਰਤੋਂ ਕੀਤੀ ਜਾਵੇਗੀ।

ਬ੍ਰਿਟੇਨ ਨੂੰ 2030 ਦੇ ਅੰਤ ਤੱਕ ਤਿੰਨ ਦੇਸ਼ਾਂ ਦੀ ਭਾਈਵਾਲੀ ਤਹਿਤ ਬਣਾਈ ਗਈ SSN-AUKUS ਪਣਡੁੱਬੀ ਦੀ ਡਿਲੀਵਰੀ ਮਿਲ ਜਾਵੇਗੀ। ਇਸ ਦੇ ਨਾਲ ਹੀ ਆਸਟ੍ਰੇਲੀਆ ਨੂੰ ਇਹ ਪਣਡੁੱਬੀ 2040 ਦੇ ਸ਼ੁਰੂ ਵਿਚ ਮਿਲ ਜਾਵੇਗੀ। ਇਸ ਨੂੰ BAE ਅਤੇ Rolls-Royce ਦੁਆਰਾ ਸਾਂਝੇ ਤੌਰ ‘ਤੇ ਬਣਾਇਆ ਜਾਵੇਗਾ। ਆਸਟ੍ਰੇਲੀਆ ਦੇ ਇਕ ਰੱਖਿਆ ਅਧਿਕਾਰੀ ਮੁਤਾਬਕ ਇਸ ‘ਤੇ ਲਗਭਗ 245 ਅਰਬ ਡਾਲਰ (20.19 ਲੱਖ ਕਰੋੜ ਰੁਪਏ) ਦੀ ਲਾਗਤ ਆਵੇਗੀ। ਆਸਟ੍ਰੇਲੀਆਈ ਅਮਲੇ ਨੂੰ ਸਿਖਲਾਈ ਦੇਣ ਲਈ 2027 ਤੱਕ ਚਾਰ ਅਮਰੀਕੀ ਅਤੇ ਇੱਕ ਬ੍ਰਿਟਿਸ਼ ਪਣਡੁੱਬੀ ਪੱਛਮੀ ਆਸਟ੍ਰੇਲੀਆ ਵਿੱਚ ਤਾਇਨਾਤ ਕੀਤੀ ਜਾਵੇਗੀ।

Scroll to Top