ਭਗਤੀ ਸਤਿਸੰਗ

ਪਟਿਆਲਾ ਦੇ ਵੀਰ ਹਕੀਕਤ ਰਾਏ ਗਰਾਊਂਡ ‘ਚ ਹੋਣ ਵਾਲੇ ਵਿਸ਼ਾਲ ਵਿਰਾਟ ਭਗਤੀ ਸਤਿਸੰਗ ਦੀਆਂ ਤਿਆਰੀਆਂ ਮੁਕੰਮਲ

ਪਟਿਆਲਾ, 31 ਅਕਤੂਬਰ 2023: ਸ਼ਹਿਰ ਪਟਿਆਲਾ ਦੇ ਵੀਰ ਹਕੀਕਤ ਰਾਏ ਗਰਾਊਂਡ ਵਿੱਚ ਵਿਸ਼ਾਲ ਵਿਰਾਟ ਭਗਤੀ ਸਤਿਸੰਗ ਦੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ। ਅੱਜ ਇੱਥੇ ਵਿਸ਼ਵ ਜਾਗ੍ਰਤੀ ਮਿਸ਼ਨ ਪੰਜਾਬ ਦੇ ਪ੍ਰਧਾਨ ਅਜੇ ਅਲੀਪੁਰੀਆ ਤੇ ਉਨ੍ਹਾਂ ਦੀ ਪੂਰੀ ਟੀਮ ਨੇ ਗੱਲਬਾਤ ਦੌਰਾਨ ਦੱਸਿਆ ਕਿ ਇਸ ਸਤਿਸੰਗ ਰਾਹੀ ਪਟਿਆਲਵੀ ਪ੍ਰਮਾਤਮਾ ਦੀ ਭਗਤੀ ਕਰਨਗੇ।

ਇਸ ਸਤਿਸੰਗ ਵਿੱਚ ਵਿਸ਼ੇਸ਼ ਤੌਰ ‘ਤੇ ਗੁਰੂਦੇਵ ਸ੍ਰੀ ਸੁਧਾਂਸ਼ੂ ਜੀ ਮਹਾਰਾਜ ਸੰਗਤਾਂ ਨੂੰ ਉਪਦੇਸ਼ ਦੇਣ ਲਈ ਪੁੱਜ ਰਹੇ ਹਨ। ਸਮਾਗਮ ਵਿੱਚ ਮੁੱਖ ਮੰਤਰੀ ਦੀ ਸੁਪਤਨੀ ਡਾ. ਗੁਰਪ੍ਰੀਤ ਕੌਰ ਅਤੇ ਹੋਰ ਉੱਚ ਪੱਧਰ ਦੇ ਸਮੁੱਚੀਆਂ ਰਾਜਨੀਤਿਕ ਪਾਰਟੀਆਂ ਦੇ ਆਗੂ ਹਾਜ਼ਰੀ ਭਰਨਗੇ। ਉੱਥੇ ਲੱਖਾਂ ਦੀ ਤਦਾਦ ਵਿੱਚ ਸੰਗਤਾਂ ਵੀ ਪਹੁੰਚਣਗੀਆਂ।

ਅਜੇ ਅਲੀਪੁਰੀਆ ਨੇ ਦੱਸਿਆ ਕਿ ਵਿਰਾਟ ਭਗਤੀ ਸਤਿਸੰਗ 2 ਨਵੰਬਰ 2023 ਨੂੰ ਸ਼ਾਮ ਸਾਢੇ 4 ਤੋਂ 7 ਵਜੇ ਤੱਕ ਵੀਰ ਹਕੀਕਤ ਰਾਏ ਗਰਾਊਂਡ ਵਿੱਚ ਹੋਵੇਗਾ। ਇਸਤੋਂ ਬਾਅਦ 3 ਨਵਤਬਰ ਤੋਂ 5 ਨਵੰਬਰ ਤੱਕ ਸਵੇਰੇ ਸਾਢੇ 8 ਤੋਂ 11 ਅਤੇ ਸ਼ਾਮ ਸਾਢੇ 4 ਤੋਂ 7 ਵਜੇ ਤੱਕ ਲਗਾਤਾਰ ਚਲੇਗਾ। ਜਦੋਂ ਕਿ 5 ਨਵੰਬਰ ਨੂੰ ਦੁਪਿਹਰ ਸਵਾ 12ਵਜੇ ਮੰਤਰ ਦੀਕਸ਼ਾ ਹੋਵੇਗੀ।

ਉਨ੍ਹਾਂ ਦੱਸਿਆ ਕਿ ਵਿਸ਼ਵ ਜਾਗ੍ਰਤੀ ਮਿਸ਼ਨ ਜਿੱਥੇ ਪ੍ਰਮਾਤਮਾ ਦੇ ਭਗਤੀ ਸੰਦੇਸ਼ ਸੰਗਤਾਂ ਤੱਕ ਪਹੁੰਚਾ ਰਿਹਾ ਹੈ, ਉੱਕੇ ਵਿਸ਼ਵ ਜਾਗ੍ਰਤੀ ਮਿਸ਼ਨ ਸਮਾਜ ਸੇਵਾ ਦੇ ਕੰਮਾਂ ਵਿੱਚ ਵੀ ਵੱਧ ਚੜਕੇ ਹਿੱਸਾ ਪਾਉਂਦਾ ਹੈ। ਮਿਸ਼ਨ ਦੇ ਪਟਿਆਲਾ ਪ੍ਰਧਾਨ ਅਜੇ ਕੁਮਾਰ ਅਲੀਪੁਰੀਆ ਵੱਲੋਂ ਪਟਿਆਲਾ ਵਿੱਚ ਜਿੱਥੇ ਵਾਤਾਵਰਣ ਸ਼ੁੱਧ ਰੱਖਣ ਲਈ ਲਗਾਤਾਰ ਪੌਦੇ ਲਗਾਏ ਜਾ ਰਹੇ ਹਨ, ਉੱਥੇ ਮੁਫ਼ਤ ਸਿੱਖਿਆ ਤਹਿਤ ਬਹੁਤ ਸਾਰੇ ਬੱਚਿਆਂ ਨੂੰ ਹਾਇਰ ਐਜੂਕੇਸ਼ਨ ਤੱਕ ਮੁਫ਼ਤ ਸਿੱਖਿਆ ਵੀ ਦਿੱਤੀ ਜਾ ਰਹੀ ਹੈ। ਇਸਤੋਂ ਇਲਾਵਾ ਮਿਸ਼ਨ ਹਮੇਸ਼ਾ ਹੀ ਵੱਖ ਵੱਖ ਸਮਾਗਮਾਂ ਵਿੱਚ ਸਮਾਜ ਸੇਵਾ ਦੇ ਕੰਮ ਲਗਾਤਾਰ ਕਰ ਰਿਹਾ ਹੈ।

ਇਸ ਮੌਕੇ ਵਿਸਵ ਜਾਗ੍ਰਤੀ ਮਿਸ਼ਨ ਪੰਜਾਬ ਦੇ ਪ੍ਰਧਾਨ ਅਜੈ ਕੁਮਾਰ ਅਲੀਪੁਰੀਆ, ਮੈਡਮ ਅਨੁਰਾਧਾ ਅਲੀਪੁਰੀਆ, ਪ੍ਰਦੀਪ ਗਰਗ ਸੀਨੀਅਰ ਵਾਈਸ ਪ੍ਰੈਜੀਡੈਂਟ, ਰਵੀ ਆਨੰਦ ਜਨਰਲ ਸਕੱਤਰ ਪਟਿਆਲ, ਕੇਸੀ ਜੋਸੀ, ਸੁਨੀਲ ਗੁਪਤਾ, ਰਾਕੇਸ਼ ਗੁਪਤਾ, ਸਤੀਸ਼ ਸ਼ਰਮਾ, ਅਜੇ ਖੰਨਾ, ਕਰਨ ਧਮੀਜਾ, ਅਜੇ ਗੁਪਤਾ, ਸ਼ਮੇਦਰ ਮਹਿਤਾ, ਜੇਕੇ ਕਲਿਆਣ, ਜੀਕੇ ਵਰਮਾ, ਅਨਿਲ ਠਾਕੁਰ, ਵਿਨੋਦ ਮਿੱਤਲ, ਸੁਭਾਸ਼ ਗਰਗ, ਨੀਲਮ ਖੰਨਾ, ਸੁਖਬੀਰ ਕਪੂਰ, ਨੀਲਮ ਧਮੀਜਾ, ਸ਼ਵਿੰਦਰ ਗੋਇਲ, ਹੇਮੰਤ ਗੁਪਤਾ, ਸੰਜੇ ਬਾਂਸਲ, ਐਸਕੇ ਕੁਕਰੇਜਾ ਅਤੇ ਹੋਰ ਬਹੁਤ ਸਾਰੇ ਪਤਵੰਤੇ ਸੱਜਣ ਹਾਜਰ ਸਨ।

ਵਿਸ਼ਵ ਜਾਗ੍ਰਤੀ ਮਿਸ਼ਨ ਦੀ ਟੀਮ ਨੇ ਅੱਜ ਇਸ ਸਮਾਗਮ ਲਈ ਐੱਸ.ਐੱਸ.ਪੀ. ਪਟਿਆਲਾ ਵਰੂਣ ਸ਼ਰਮਾ, ਡੀਐਸਪੀ ਕ੍ਰਿਸ਼ਨ ਕੁਮਾਰ ਪੈਂਥੇ ਤੇ ਹੋਰ ਅਧਿਕਾਰੀਆਂ ਨੂੰ ਸੱਦਾ ਪੱਤਰ ਦਿੱਤਾ ਹੈ। ਇਸ ਮੌਕੇ ਗੱਲਬਾਤ ਕਰਦਿਆਂ ਅਜੇ ਅਲੀਪੁਰੀਆ ਨੇ ਆਖਿਆ ਕਿ ਪਟਿਆਲਵੀਆਂ ਨੂੰ ਵੱਧ ਚੜਕੇ ਵਿਰਾਟ ਭਗਤੀ ਸਤਿਸੰਗ ਵਿੱਚ ਹਿੱਸਾ ਲੈਣਾ ਚਾਹੀਦਾ ਹੈ। ਉਨ੍ਹਾਂ ਆਖਿਆ ਕਿ ਪਰਮ ਪੂਜ ਗੁਰੂਦੇਵ ਸ੍ਰੀ ਸੁਧਾਂਸ਼ੂ ਜੀ ਮਹਾਰਾਜ ਲੋਕਾਂ ਨੂੰ ਉਚ ਨੀਚ, ਜਾਤ ਪਾਤ ਤੋਂ ਉਪਰ ਉਠਕੇ ਸਰਬਤ ਦੇ ਭਲੇ ਦਾ ਉਪਦੇਸ਼ ਦਿੰਦੇ ਹਨ।

Scroll to Top