ਹਰਿਆਣਾ ‘ਚ 2 ਅਤੇ 3 ਦਸੰਬਰ ਨੂੰ HTET ਪ੍ਰੀਖਿਆ ਦੀ ਤਿਆਰੀਆਂ ਮੁਕੰਮਲ: ਸੰਜੀਵ ਕੌਸ਼ਲ

HTET

ਚੰਡੀਗੜ੍ਹ, 1 ਦਸੰਬਰ 2023: ਹਰਿਆਣਾ ਵਿਚ ਅਧਿਆਪਕ ਯੋਗਤਾ ਪ੍ਰੀਖਿਆ 2023 ਦੇ ਸੁਚਾਰੂ ਅਤੇ ਨਿਰਪੱਖ ਢੰਗ ਨਾਲ ਸੰਚਾਲਨ ਕਰਨ ਦੀ ਪੂਰੀ ਤਿਆਰੀ ਕਰ ਲਈ ਗਈ ਹੈ। ਇਸ ਪ੍ਰੀਖਿਆ ਲਈ ਪੂਰੇ ਰਾਜ ਵਿਚ 856 ਕੇਂਦਰ ਬਣਾਏ ਗਏ ਜਿਨ੍ਹਾਂ ਵਿਚ 252028 ਤੋਂ ਵੱਧ ਉਮੀਦਵਾਰ ਪ੍ਰੀਖਿਆ ਦੇਣਗੇ।

ਹਰਿਆਣਾ ਦੇ ਮੁੱਖ ਸਕੱਤਰ ਸੰਜੀਵ ਕੌਸ਼ਲ ਨੇ ਐਚ ਟੈੱਟ ਦੀ ਤਿਆਰੀਆਂ ਨੂੰ ਲੈ ਕੇ ਪ੍ਰਬੰਧਿਤ ਮੀਟਿੰਗ ਦੀ ਅਗਵਾਈ ਕਰ ਰਹੇ ਸਨ। ਮੀਟਿੰਗ ਵਿਚ ਹਰਿਆਣਾ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਵੇਦ ਪ੍ਰਕਾਸ਼, ਮਹਾਨਿਦੇਸ਼ਕ ਸਿਹਤ ਵਿਭਾਗ ਸ੍ਰੀਮਤੀ ਅਸੀਮਾ ਬਰਾੜ, ਵਿਸ਼ੇਸ਼ ਸਕੱਤਰ ਆਦਿਅਤ ਦਹਿਆ, ਮਹਾਵੀਰ ਕੋਸ਼ਿਕ ਸਮੇਤ ਕਈ ਸੀਨੀਅਰ ਅਧਿਕਾਰੀ ਮੌਜੂਦ ਰਹੇ। ਮੀਟਿੰਗ ਵਿਚ ਸਾਰੇ ਡਿਪਟੀ ਕਮਿਸ਼ਨਰ ਅਤੇ ਪੁਲਿਸ ਸੁਪਰਡੇਂਟ ਆਨਲਾਇਨ ਜੁੜੇ।

ਮੋਬਾਇਲ ਫੋਨ, ਘੜੀ, ਕੈਲਕੁਲੇਟਰ ਤੇ ਹੋਰ ਇਲੌਕਟ੍ਰੋਨਿਕ ਸਮੱਗਰੀ ਵਰਜਿਤ

ਮੁੱਖ ਸਕੱਤਰ ਨੇ ਕਿਹਾ ਕਿ ਪ੍ਰੀਖਿਆ ਕੇਂਦਰ ਦੇ ਅੰਦਰ ਮੋਬਾਇਲ ਫੋਨ, ਘੜੀ, ਕੈਲਕੁਲੇਟਰ ਤੇ ਹੋਰ ਇਲੈਕਟ੍ਰੋਨਿਕ ਸਮੱਗਰੀ ਲੈ ਕੇ ਜਾਣ ਪੂਰੀ ਤਰ੍ਹਾ ਵਰਜਿਤ ਕੀਤਾ ਗਿਆ ਹੈ। ਡਿਪਟੀ ਕਮਿਸ਼ਨਰ ਅਤੇ ਪੁਲਿਸ ਸੁਪਰਡੈਂਟ ਅਤੇ ਹਰਿਆਣਾ ਸਕੂਲ ਸਿੱਖਿਆ ਬੋਰਡ ਦੇ ਅਧਿਕਾਰੀਆਂ ਦੇ ਨਾਲ ਮਿਲ ਕੇ ਅਧਿਆਪਕ ਯੋਗਤਾ ਅਧਿਆਪਕ ਪ੍ਰੀਖਿਆ ਕਰਵਾਉਣ ਵਿਚ ਪੂਰਾ ਸਹਿਯੋਗ ਕਰੇਗੀ ਅਤੇ ਨੇਤਰਹੀਨ ਅਤੇ ਦਿਵਆਂਗ ਉਮੀਦਵਾਰਾਂ ਦੀ ਸਹੂਲਤ ਦੇ ਲਈ ਵੱਖ ਤੋਂ ਬੈਠਣ ਦੀ ਵਿਵਸਥਾ ਯਕੀਨੀ ਕੀਤੀ ਜਾਵੇ। ਪ੍ਰੀਖਿਆ ਦੋਰਾਨ ਉਨ੍ਹਾਂ ਨੂੰ 20 ਮਿੰਟ ਪ੍ਰਤੀ ਘੰਟੇ ਦੀ ਦਰ ਨਾਲ 50 ਮਿੰਟ ਵੱਧ ਦਿੱਤੇ ਜਾਣਗੇ ਅਤੇ ਉਨ੍ਹਾਂ ਦਾ ਓਏਮਆਰ ਸ਼ੀਟ ਕੇਂਦਰ ਸੁਪਰੇਡੇਂਟ ਵੱਲੋਂ ਵੱਖ ਲਿਫਾਫੇ ਵਿਚ ਭੇ ਜੀ ਜਾਵੇਗੀ।

HTET ਲਈ 2 ਅਤੇ 3 ਦਸੰਬਰ ਨੂੰ ਵਿਸਤਾਰ ਪ੍ਰੋਗ੍ਰਾਮ

ਕੌਸ਼ਲ ਕਿਹਾ ਕਿ ਏਚਟੇਟ ਪ੍ਰੀਖਿਆ ਲਈ ਸਬੰਧਿਤ ਜਿਲ੍ਹਿਆਂ ਵਿਚ ਹੀ ਪ੍ਰੀਖਿਆ ਕੇਂਦਰ ਅਲਾਟ ਕੀਤੇ ਗਏ ਹਨ। ਹੋਰ ਸੂਬਿਆਂ ਦੇ ਬਿਨੈ ਕਰਨ ਵਾਲੇ ਉਮੀਦਵਾਰਾਂ ਨੂੰ ਬੋਰਡ ਦੀ ਨੀਤੀ ਅਨੁਸਾਰ ਪ੍ਰੀਖਿਆ ਕੇਂਦਰ ਅਲਾਟ ਕੀਤੇ ਗਏ ਹਨ। ਦੋ ਦਿਨ ਤਕ ਪ੍ਰਬੰਧਿਤ ਕੀਤੀ ਜਾਣ ਵਾਲੀ ਹਰਿਆਣਾ ਵਿਦਿਅਕ ਯੋਗਤਾ ਪ੍ਰੀਖਿਆ ਵਿਚ ਕੁੱਲ 252028 ਉਮੀਦਵਾਰ ਹਿੱਸਾ ਲੈਣਗੇ। ਸ਼ਨੀਵਾਰ 2 ਦਸੰਬਰ ਨੂੰ ਲੇਵਲ-3 (ਪੀਜੀਟੀ) ਪ੍ਰੀਖਿਆ ਸ਼ਾਮ ਦੇ ਸੈਸ਼ਨ ਵਿਚ ਦੁਪਹਿਰ ਬਾਅਦ 3 ਵਜੇ ਤੋਂ ਸ਼ਾਮ 5:30 ਵਜੇ ਤਕ ਪ੍ਰਬੰਧਿਤ ਕੀਤੀ ਜਾਵੇਗੀ।

ਇਸ ਦੇ ਲਈ ਸੂਬੇ ਵਿਚ 260 ਪ੍ਰੀਖਿਆ ਕੇਂਦਰ ਬਣਾਏ ਗਏ ਇਸ ਵਿਚ 76339 ਉਮੀਦਵਾਰ ਪ੍ਰੀਖਿਆ ਦੇਣਗੇ। ਐਤਵਾਰ 3 ਦਸੰਬਰ ਨੁੰ 408 ਪ੍ਰੀਖਿਆ ਕੇਂਦਰਾਂ ‘ਤੇ ਸਵੇਰੇ 10 ਵਜੇ ਤੋਂ ਦੁਪਹਿਰ 12:30 ਵਜੇ ਤਕ ਪ੍ਰਬੰਧਿਤ ਹੋਣ ਵਾਲੇ ਲੇਵਲ-2 (ਟੀਜੀਟੀ) ਪ੍ਰੀਖਿਆ ਵਿਚ 121574 ਉਮੀਦਵਾਰ ਅਤੇ ਲੇਵਲ-1 (ਪੀਆਰਟੀ) ਪ੍ਰੇੀਖਿਆ ਵਿਚ 54115 ਉਮੀਦਵਾਰ 188 ਪ੍ਰੀਖਿਆ ਕੇਂਦਰਾਂ ‘ਤੇ ਸ਼ਾਮ ਦੇ ਸੈਸ਼ਨ ਵਿਚ ਦੁਪਹਿਰ 3 ਵਜੇ ਤੋਂ ਸ਼ਾਮ 5:30 ਵਜੇ ਤਕ ਪ੍ਰੀਖਿਆ ਦੇਣਗੇ।

ਨਿਰਪੱਖ ਅਤੇ ਨਕਲ ਮੁਕਤ HTET ਯਕੀਨੀ ਕਰਨ ਲਈ ਕਈ ਕਦਮ

ਹਰਿਆਣਾ ਵਿਦਿਅਕ ਯੋਗਤਾ ਅਧਿਆਪਕ ਪ੍ਰੀਖਿਆ (ਏਚਟੀਈਟੀ) ਦੇ ਨਿਰਪੱਖ ਅਤੇ ਨਕਲ ਮੁਕਤ ਸੰਚਾਲਨ ਨੂੰ ਯਕੀਨੀ ਕਰਨ ਲਈ ਮੁੱਖ ਸਕੱਤਰ ਨੇ ਡਿਪਟੀ ਕਮਿਸ਼ਨਰਾਂ ਨੂੰ ਸਾਰੇ ਕੇਂਦਰਾਂ ਦੇ ਨੇੜੇ ਧਾਰਾ 144 ਲਗਾਉਣ ਦਾ ਨਿਰਦੇਸ਼ ਦਿੱਤਾ। ਪ੍ਰੀਖਿਆ ਦੋਰਾਨ ਪ੍ਰੀਖਿਆ ਕੇਂਦਰਾਂ ਦੇ ਨੇੜੇ ਦੀ ਫੋਟੋਸਟੇਟ ਦੀ ਦੁਕਾਨਾਂ ਬੰਦ ਰਹਿਣਗੀਆਂ।

ਮੀਟਿੰਗ ਦੌਰਾਨ ਕੌਸ਼ਲ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਪ੍ਰੀਖਿਆ ਦੇ ਸੀਲਬੰਦ ਪ੍ਰਸ਼ਨਪੱਤਰ ਸਿੱਧੇ ਪ੍ਰੀਖਿਆ ਕੇਂਦਰਾਂ ‘ਤੇ ਭੇਜੇ ਜਾਣਗੇ। ਇਸ ਦੇ ਲਈ ਪ੍ਰੀਖਿਆ ਕੇਂਦਰਾਂ ‘ਤੇ ਬਾਹਰੀ ਦਖਲਅੰਦਾਜੀ ਨੂੰ ਰੋਕਨ ਲਈ ਪ੍ਰੀਖਿਆ ਸ਼ੁਰੂ ਹੋਣ ਨਾਲ ਤਿੰਨ ਘੰਟੇ ਪਹਿਲਾਂ ਕਾਫੀ ਪੁਲਿਸ ਫੋਰਸ ਦੀ ਵਿਵਸਥਾ ਕੀਤੀ ਜਾਣੀ ਚਾਹੀਦੀ ਹੈ।

ਸੁਰੱਖਿਆ ਪ੍ਰੋਟੋਕਾਲ ਅਤੇ ਜਰੂਰੀ ਰਸਮੀ ਕਾਰਵਾਈਆਂ ਦਾ ਸਮੇਂ ‘ਤੇ ਕਰਨ ਲਾਗੂ

ਕੌਸ਼ਲ ਨੇ ਸਬੰਧਿਤ ਅਧਿਕਾਰੀਆਂ ਨੂੰ ਪ੍ਰੀਖਿਆ ਸ਼ੁਰੂ ਹੋਣ ਤੋਂ 2 ਘੰਟੇ 10 ਮਿੰਟ ਪਹਿਲਾਂ ਉਮੀਦਵਾਰਾਂ ਦਾ ਦਾਖਲਾ ਯਕੀਨੀ ਕਰਨ ਦੇ ਨਿਰਦੇਸ਼ ਦਿੱਤੇ ਤਾਂ ਜੋ ਸਮੇਂ ‘ਤੇ ਪ੍ਰੀਖਿਆ ਕੇਂਦਰ ਵਿਚ ਮੇਟਲ ਡਿਟੇਕਟਰ ਤੋਂ ਜਾਂਚ, ਬਾਇਓਮੈਟ੍ਰਿਕ ਹਾਜਿਰੀ ਅਤੇ ਹੋਰ ਜਰੂਰੀ ਰਸਮੀ ਕਾਰਵਾਈਆਂ ਨੂੰ ਪੂਰਾ ਕੀਤਾ ਜਾ ਸਕੇ। ਉਨ੍ਹਾਂ ਨੇ ਦਸਿਆ ਕਿ ਪ੍ਰੀਖਿਆ ਸ਼ੁਰੂ ਹੋਣ ਨਾਲ ਇਕ ਘੰਟੇ ਪਹਿਲਾਂ ਪ੍ਰੀਖਿਆ ਕੇਂਦਰ ਵਿਚ ਏਂਟਰੀ ਬੰਦ ਕਰ ਦਿੱਤੀ ਜਾਵੇਗੀ।

ਨਕਲ ਅਤੇ ਹੋਰ ਅਨਿਯਮਤਤਾਵਾਂ ਦੀ ਜਾਂਚ ਤਹਿਤ ਫਲਾਇੰਗ ਦੀ ਵਿਵਸਥਾ

ਮੁੱਖ ਸਕੱਤਰ ਲੇ ਕਿਹਾ ਕਿ ਪ੍ਰੀਖਿਆ ਕੇਂਦਰਾਂ ਦੀ ਨਿਰੀਖਣ ਦੇ ਲਈ ਵਿਵਸਥਾ ਚਾਕ-ਚੌਬੰਧ ਕਰ ਲਈ ਗਈ ਹੈ। ਨਕਲ ਅਤੇ ਹੋਰ ਅਨਿਯਮਤਤਾਵਾਂ ‘ਤੇ ਸਖਤੀ ਨਾਲ ਰੋਕ ਲਗਾਉਣ ਲਈ ਲਗਭਗ 172 ਫਲਾਇੰਗ ਨਿਯੁਕਤ ਕੀਤੇ ਗਏ ਹਨ। ਇਸ ਤੋਂ ਇਲਾਵਾ, ਪੂਰੇ ਸੂਬੇ ਵਿਚ ਹਰੇਮ ਪ੍ਰੀਖਿਆ ਕੇਂਦਰ ‘ਤੇ ਪੂਰਣਕਾਲਿਕ ਸੁਪਰਵਿਜਨ ਵੀ ਨਿਯੁਕਤ ਕੀਤੇ ਗਏ ਹਨ, ਜਿਨ੍ਹਾਂ ਵਿਚ ਜਿਲ੍ਹਾ ਪ੍ਰਸਾਸ਼ਨ ਅਤੇ ਸਿਖਿਆ ਬੋਰਡੇ ਦੇ ਧਿਕਾਰੀ, ਕਰਮਚਾਰੀ ਵੀ ਸ਼ਾਮਿਲ ਹਨ।

ਹਰਿਆਣਾ ਸਕੂਲ ਸਿਖਿਆ ਬੋਰਡ ਵੱਲੋਂ ਪਿਛਲ ਸਾਲ ਦੀ ਤਰ੍ਹਾ ਇਸ ਸਾਲ ਵੀ ਬੋਰਡ ਮੁੱਖ ਦਫਤਰ ਵਿਚ ਹਾਈਟੇਕ ਕੰਟਰੋਲ ਰੂਮ ਸਥਾਪਿਤ ਕੀਤਾ ਗਿਆ ਹੈ। ਪ੍ਰੀਖਿਆ ਦੌਰਾਨ ਬੋਰਡ ਰਾਜ ਦੇ ਸਾਰੇ ਪ੍ਰੀਖਿਆ ਕੇਂਦਰਾਂ ‘ਤੇੇ ਹਾਈਟੇਕ ਕੰਟਰੋਲ ਰੂਮ ਦੇ ਜਰਇਏ ਸਖਤ ਨਿਗਰਾਨੀ ਰੱਖੇਗਾ। ਏਂਟਰੀ ਦਰਵਾਜਾ ‘ਤੇ ਉਮੀਦਾਵਰਾਂ ਦੀ ਲਾਇਵ ਮਾਨੀਟਰਰਿੰਗ ਕੀਤੀ ਜਾਵੇਗੀ ਅਤੇ ਅਨੁਚਿਤ ਸਾਧਨਾਂ ਦੀ ਵਰਤੋ ਕਰਨ ਵਿਚ ਸ਼ਾਮਿਲ ਪਾਏ ਜਾਣ ਵਾਲੇ ਉਮੀਦਵਾਰਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਜਾਵੇਗਾ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।