MP Preneet Kaur

ਮੁਅੱਤਲ ਹੋਣ ਤੋਂ ਬਾਅਦ ਪ੍ਰਨੀਤ ਕੌਰ ਦਾ ਬਿਆਨ, ਕਾਂਗਰਸ ਜੋ ਵੀ ਫੈਸਲਾ ਲਵੇਗੀ ਉਸਦਾ ਸਵਾਗਤ ਹੈ

ਚੰਡੀਗੜ੍ਹ, 04 ਫਰਵਰੀ 2023: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਭਾਜਪਾ ਆਗੂ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪ੍ਰਨੀਤ ਕੌਰ (Preneet Kaur) ਖ਼ਿਲਾਫ਼ ਕੱਲ੍ਹ ਕਾਂਗਰਸ ਪਾਰਟੀ ਨੇ ਵੱਡੀ ਕਾਰਵਾਈ ਕਰਦਿਆਂ ਪਾਰਟੀ ਤੋਂ ਮੁਅੱਤਲ ਕਰ ਦਿੱਤਾ ਹੈ। ਇਸ ‘ਤੇ ਹੁਣ ਪ੍ਰਨੀਤ ਕੌਰ ਨੇ ਟਵੀਟ ਕੀਤਾ ਕਿ ਕਾਂਗਰਸ ਜੋ ਵੀ ਫੈਸਲਾ ਲੈਣਾ ਚਾਹੁੰਦੀ ਹੈ, ਉਸ ਦਾ ਸਵਾਗਤ ਹੈ। ਮੈਂ ਹਮੇਸ਼ਾ ਪਾਰਟੀ ਅਤੇ ਲੋਕਾਂ ਨੂੰ ਆਪਣਾ ਸਰਵਸ੍ਰੇਸ਼ਠ ਦਿੱਤਾ ਹੈ, ਜਿਨ੍ਹਾਂ ਨੇ ਮੈਨੂੰ ਵਾਰ-ਵਾਰ ਚੁਣਿਆ ਹੈ। ਮੈਂ ਉਸ ਦਾ ਰਿਣੀ ਹਾਂ ਅਤੇ ਹਮੇਸ਼ਾ ਵਾਂਗ ਸੇਵਾ ਕਰਦਾ ਰਹਾਂਗੀ । ਮੈਨੂੰ ਮੇਰੇ ਲੋਕਾਂ ਤੋਂ ਤਾਕਤ ਮਿਲਦੀ ਹੈ। ਬਾਕੀ ਸਭ ਕੁਝ ਸੈਕੰਡਰੀ ਹੈ।

ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਅਤੇ ਸੰਸਦ ਮੈਂਬਰ ਪ੍ਰਨੀਤ ਕੌਰ (Preneet Kaur) ਨੂੰ ਮੁਅੱਤਲ ਕਰਨ ‘ਤੇ AICC ਜਨਰਲ ਸਕੱਤਰ ਤਾਰਿਕ ਅਨਵਰ ਕਹਿਣਾ ਸੀ ਕਿ ਸਾਨੂੰ ਪ੍ਰਨੀਤ ਕੌਰ ਖ਼ਿਲਾਫ਼ ਸ਼ਿਕਾਇਤਾਂ ਮਿਲ ਰਹੀਆਂ ਸਨ। ਉਹ ਭਾਜਪਾ ਦੇ ਪ੍ਰੋਗਰਾਮਾਂ ਵਿੱਚ ਹਿੱਸਾ ਲੈ ਰਹੀ ਸੀ | ਜੇਕਰ ਉਹ ਤਿੰਨ ਦਿਨਾਂ ਤੱਕ ਜਵਾਬ ਨਹੀਂ ਦਿੰਦੀ ਤਾਂ ਬਰਖਾਸਤਗੀ ਨੂੰ ਪੱਕਾ ਕਰ ਦਿੱਤਾ ਜਾਵੇਗਾ | ਅਸੀਂ ਉਨ੍ਹਾਂ ਨੂੰ ਕਈ ਮੌਕੇ ਦਿੱਤੇ ਪਰ ਉਹ ਕਾਂਗਰਸ ਦੇ ਪ੍ਰੋਗਰਾਮਾਂ ਵਿੱਚ ਨਹੀਂ ਆ ਰਹੀ ਸੀ ਅਤੇ ਪਾਰਟੀ ਵਿਰੋਧੀ ਚੱਲ ਰਹੀ ਸੀ।

Scroll to Top