ਚੰਡੀਗੜ੍ਹ, 8 ਫਰਵਰੀ 2023: ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (PSPCL) ਨੇ ਸਰਕਾਰੀ ਵਿਭਾਗਾਂ ਨੂੰ ਪ੍ਰੀ-ਪੇਡ ਸਮਾਰਟ ਮੀਟਰ ਲਗਾਉਣ ਦੇ ਨਿਰਦੇਸ਼ ਦਿੱਤੇ ਹਨ। ਜੇਕਰ ਸਰਕਾਰੀ ਵਿਭਾਗ ਅਜਿਹਾ ਨਹੀਂ ਕਰਨਗੇ ਤਾਂ ਬਿਜਲੀ ਸਪਲਾਈ ਕੱਟ ਦਿੱਤੀ ਜਾਵੇਗੀ। ਪਾਵਰ ਕਾਮ ਵਿਭਾਗ ਨੇ ਇਸ ਸਬੰਧੀ ਸੂਬੇ ਦੇ 53000 ਸਰਕਾਰੀ ਵਿਭਾਗਾਂ ਨੂੰ ਨੋਟਿਸ ਭੇਜ ਕੇ ਹੁਕਮ ਜਾਰੀ ਕਰ ਦਿੱਤੇ ਹਨ।
ਜਾਰੀ ਹੁਕਮਾਂ ਅਨੁਸਾਰ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ (PSPCL) ਵਿੱਚ ਮੌਜੂਦਾ ਅਤੇ ਨਵੇਂ ਸਰਕਾਰੀ ਕੁਨੈਕਸ਼ਨਾਂ ਲਈ 1 ਮਾਰਚ, 2023 ਤੋਂ 45 ਕੇਵੀਏ ਤੱਕ ਦੀ ਕੰਟਰੈਕਟ ਡਿਮਾਂਡ ਲਈ ਸਮਾਰਟ ਪ੍ਰੀ-ਪੇਡ ਮੀਟਰ ਲਾਜ਼ਮੀ ਹੋਣਗੇ। ਪ੍ਰੀ-ਪੇਡ ਮੀਟਰਿੰਗ ਲਈ, ਖਪਤਕਾਰਾਂ ਨੂੰ ਭਵਿੱਖ ਵਿੱਚ ਬਿਜਲੀ ਦੀ ਖਪਤ ਲਈ ਅਗਾਊਂ ਭੁਗਤਾਨ ਕਰਨਾ ਪਵੇਗਾ।