Mahakumbh 2025

Mahakumbh Stampede: ਮਹਾਂਕੁੰਭ ਮੇਲੇ ‘ਚ ਮਚੀ ਭਗਦੜ, ਸੀਐੱਮ ਯੋਗੀ ਨੇ ਲੋਕਾਂ ਕੀਤੀ ਇਹ ਅਪੀਲ

ਚੰਡੀਗੜ੍ਹ, 29 ਜਨਵਰੀ 2025: Prayagraj News: ਮਹਾਂਕੁੰਭ (Mahakumbh) ​​’ਚ ਭਗਦੜ ਤੋਂ ਬਾਅਦ, ਸੀਐਮ ਯੋਗੀ ਨੇ ਸ਼ਰਧਾਲੂਆਂ ਨੂੰ ਸੰਗਮ ਨੋਕ ‘ਤੇ ਜਾਣ ਦੀ ਬਜਾਏ ਨੇੜਲੇ ਘਾਟ ‘ਤੇ ਇਸ਼ਨਾਨ ਕਰਨ ਦੀ ਅਪੀਲ ਕੀਤੀ ਹੈ। ਸੀਐਮ ਯੋਗੀ ਨੇ ਕਿਹਾ ਹੈ ਕਿ ਨਹਾਉਣ ਲਈ ਕਈ ਘਾਟ ਬਣਾਏ ਗਏ ਹਨ। ਲੋਕ ਉੱਥੇ ਇਸ਼ਨਾਨ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਪ੍ਰਸ਼ਾਸਨ ਦੇ ਨਿਯਮਾਂ ਨੂੰ ਧਿਆਨ ਵਿੱਚ ਰੱਖੋ ਅਤੇ ਕਿਸੇ ਵੀ ਤਰ੍ਹਾਂ ਦੀ ਅਫਵਾਹ ‘ਤੇ ਵਿਸ਼ਵਾਸ ਨਾ ਕਰੋ।

ਮੌਨੀ ਅਮਾਵਸਿਆ ‘ਤੇ ਭਾਰੀ ਭੀੜ ਅਤੇ ਭਗਦੜ ਦੇ ਕਾਰਨ, ਸਾਰੇ ਅਖਾੜਿਆਂ ਨੇ ਅੰਮ੍ਰਿਤ ਇਸ਼ਨਾਨ ਨਾ ਕਰਨ ਦਾ ਐਲਾਨ ਕੀਤਾ ਹੈ। ਇਹ ਐਲਾਨ ਨਿਰੰਜਨ ਛਾਉਣੀ ਤੋਂ ਅਖਾੜਾ ਪ੍ਰੀਸ਼ਦ ਦੇ ਪ੍ਰਧਾਨ ਸ਼੍ਰੀਮਹੰਤ ਰਵਿੰਦਰ ਗਿਰੀ ਨੇ ਕੀਤਾ। ਅਖਾੜਾ ਪ੍ਰੀਸ਼ਦ ਦੇ ਪ੍ਰਧਾਨ ਨੇ ਕਿਹਾ ਕਿ ਸ਼ਰਧਾਲੂਆਂ ਦੀ ਭੀੜ ਅਤੇ ਭਗਦੜ ਦੀ ਘਟਨਾ ਕਾਰਨ ਅਖਾੜੇ ਨੇ ਇਸ਼ਨਾਨ ਨਾ ਕਰਨ ਦਾ ਫੈਸਲਾ ਕੀਤਾ ਹੈ। ਜੇਕਰ ਅਖਾੜਾ ਉੱਥੇ ਗਿਆ ਹੁੰਦਾ ਤਾਂ ਸਥਿਤੀ ਹੋਰ ਵੀ ਵਿਗੜ ਸਕਦੀ ਸੀ। ਸੰਜਮ ਬਣਾਈ ਰੱਖਣ ਦੀ ਅਪੀਲ

ਮੌਕੇ ਤੋਂ ਸਾਹਮਣੇ ਆਏ ਵੀਡੀਓ ਦੇ ਅਨੁਸਾਰ, ਕੁਝ ਔਰਤਾਂ ਅਤੇ ਬੱਚੇ ਵੀ ਜ਼ਖਮੀ ਹੋਏ ਹਨ। ਫਿਲਹਾਲ ਸਥਿਤੀ ਕਾਬੂ ਹੇਠ ਦੱਸੀ ਜਾ ਰਹੀ ਹੈ। ਮਹਾਂਕੁੰਭ ​​ਨਗਰ ਪ੍ਰਸ਼ਾਸਨ ਨੇ ਸ਼ਰਧਾਲੂਆਂ ਨੂੰ ਅਫਵਾਹਾਂ ਨੂੰ ਨਜ਼ਰਅੰਦਾਜ਼ ਕਰਨ ਅਤੇ ਸੰਜਮ ਬਣਾਈ ਰੱਖਣ ਦੀ ਅਪੀਲ ਕੀਤੀ ਹੈ। ਖ਼ਬਰ ਹੈ ਕਿ ਕਿਹਾ ਕਿ ਸੰਗਮ ਕੰਢੇ ਅੰਮ੍ਰਿਤ ਇਸ਼ਨਾਨ ਤੋਂ ਪਹਿਲਾਂ ਰਾਤ ਨੂੰ ਲਗਭਗ 2 ਵਜੇ ਭਗਦੜ ਮਚ ਗਈ।

ਕਿਹਾ ਜਾ ਰਿਹਾ ਹੈ ਕਿ ਇਸ ਵਿੱਚ ਕੁਝ ਲੋਕਾਂ ਦੀ ਮੌਤ ਹੋ ਗਈ ਹੈ। ਇੱਕ ਚਸ਼ਮਦੀਦ ਗਵਾਹ ਦੇ ਅਨੁਸਾਰ, ਜਿਵੇਂ ਹੀ ਭਗਦੜ ਹੋਈ, ਲੋਕ ਭੱਜਣ ਲੱਗ ਪਏ। ਪ੍ਰਸ਼ਾਸਨ (Prayagraj) ਵੱਲੋਂ ਅਜੇ ਤੱਕ ਕੋਈ ਅਧਿਕਾਰਤ ਜਾਣਕਾਰੀ ਜਾਰੀ ਨਹੀਂ ਕੀਤੀ ਗਈ ਹੈ। ਚੀਫ਼ ਸੁਪਰਡੈਂਟ ਡਾ. ਅਜੈ ਸਕਸੈਨਾ ਨੇ ਕਿਹਾ ਕਿ ਮੇਲੇ ਤੋਂ 24 ਜ਼ਖਮੀਆਂ ਨੂੰ ਟਰਾਮਾ ਸੈਂਟਰ ਲਿਆਂਦਾ ਗਿਆਹੈ। ਜਿਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਜ਼ਿਆਦਾਤਰ ਮਰੀਜ਼ਾਂ ਨੂੰ ਛਾਤੀ ‘ਚ ਸੱਟਾਂ ਲੱਗੀਆਂ ਹਨ, ਹਾਦਸੇ ਕਾਰਨ ਕਈ ਬੇਹੋਸ਼ ਹੋ ਗਏ। ਇਸ ਹਾਦਸੇ ‘ਚ 14 ਤੋਂ ਵੱਧ ਜਣਿਆਂ ਦੀ ਮੌਤ ਹੋਣ ਦੀ ਖ਼ਬਰ ਹੈ।

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਰਾਜਪਾਲ ਆਨੰਦੀਬੇਨ ਪਟੇਲ ਵੀ ਲਗਾਤਾਰ ਸਥਿਤੀ ਦੀ ਰਿਪੋਰਟ ਲੈ ਰਹੇ ਹਨ। ਪ੍ਰਯਾਗਰਾਜ ‘ਚ ਸਥਿਤੀ ਕਾਬੂ ‘ਚ ਹੈ, ਪਰ ਭੀੜ ਅਜੇ ਵੀ ਬਹੁਤ ਜ਼ਿਆਦਾ ਹੈ। ਵੱਖ-ਵੱਖ ਅਖਾੜਿਆਂ ਦੇ ਸੰਤਾਂ ਨੇ ਨਿਮਰਤਾ ਨਾਲ ਬੇਨਤੀ ਕੀਤੀ ਹੈ ਕਿ ਸ਼ਰਧਾਲੂ ਪਹਿਲਾਂ ਪਵਿੱਤਰ ਇਸ਼ਨਾਨ ਕਰਨ ਅਤੇ ਜਦੋਂ ਭੀੜ ਘੱਟ ਜਾਵੇਗੀ, ਤਾਂ ਅਖਾੜੇ ਪਵਿੱਤਰ ਇਸ਼ਨਾਨ ਲਈ ਅੱਗੇ ਵਧਣ।

ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਕਿਹਾ, ਪ੍ਰਯਾਗਰਾਜ ‘ਚ ਸਥਿਤੀ ਕਾਬੂ ‘ਚ ਹੈ। ਅੱਜ ਪ੍ਰਯਾਗਰਾਜ ‘ਚ ਲਗਭਗ 8-10 ਕਰੋੜ ਸ਼ਰਧਾਲੂ ਮੌਜੂਦ ਹਨ। ਸੰਗਮ ਨੋਕ ਵੱਲ ਸ਼ਰਧਾਲੂਆਂ ਦੇ ਆਉਣ ਕਾਰਨ ਲਗਾਤਾਰ ਦਬਾਅ ਬਣਿਆ ਹੋਇਆ ਹੈ।

ਅਖਾੜਾ ਮਾਰਗ ‘ਤੇ ਬੈਰੀਕੇਡ ਪਾਰ ਕਰਨ ਦੀ ਕੋਸ਼ਿਸ਼ ਕਰਦੇ ਸਮੇਂ ਕੁਝ ਸ਼ਰਧਾਲੂ ਗੰਭੀਰ ਜ਼ਖਮੀ ਹੋ ਗਏ ਹਨ। ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ‘ਚ ਭਰਤੀ ਕਰਵਾਇਆ ਹੈ। ਮੌਨੀ ਮੱਸਿਆ ਦਾ ਸ਼ੁਭ ਸਮਾਂ ਬੀਤੀ ਰਾਤ ਤੋਂ ਸ਼ੁਰੂ ਹੋ ਗਿਆ ਹੈ।

ਮਹਾਂਕੁੰਭ ​​ਦੇ ਡੀਆਈਜੀ ਵੈਭਵ ਕ੍ਰਿਸ਼ਨ ਨੇ ਸਵਾਰ ਪੁਲਿਸ ਮੁਲਾਜ਼ਮਾਂ ਨੂੰ ਤ੍ਰਿਵੇਣੀ ਸੰਗਮ ਘਾਟ ਨੂੰ ਖਾਲੀ ਕਰਨ ਲਈ ਸ਼ਰਧਾਲੂਆਂ ਨੂੰ ਹਟਾਉਣ ਦਾ ਹੁਕਮ ਦਿੱਤਾ। ਹੁਣ ਤੱਕ, 3.61 ਕਰੋੜ ਤੋਂ ਵੱਧ ਲੋਕਾਂ ਨੇ ਤ੍ਰਿਵੇਣੀ ‘ਚ ਪਵਿੱਤਰ ਇਸ਼ਨਾਨ ਕੀਤਾ ਹੈ, 28 ਜਨਵਰੀ ਤੱਕ, ਕੁੱਲ 19.94 ਕਰੋੜ ਤੋਂ ਵੱਧ ਲੋਕਾਂ ਨੇ ਇਸ਼ਨਾਨ ਕੀਤਾ ਹੈ। ਉੱਤਰ ਪ੍ਰਦੇਸ਼ ਸੂਚਨਾ ਵਿਭਾਗ ਨੇ ਇਹ ਅੰਕੜਾ ਜਾਰੀ ਕੀਤਾ ਹੈ।

Read More: Mauni Amavasya 2025: ਮੌਨੀ ਅਮਾਵਸਿਆ ਕੀ ਹੈ, ਜਾਣੋ ਇਸ ਵਾਰ ਕਦੋਂ

Scroll to Top