Prayagraj News: 12ਵੀਂ ਜਮਾਤ ਦੇ ਵਿਦਿਆਰਥੀ ਦਾ ਕ.ਤ.ਲ, ਚਾਕੂ ਨਾਲ ਕੀਤਾ ਹ.ਮ.ਲਾ

10 ਸਤੰਬਰ 2025: ਪ੍ਰਯਾਗਰਾਜ (Prayagraj) ਦੇ ਇੱਕ ਕਾਲਜ ਦੇ ਅੰਦਰ 12ਵੀਂ ਜਮਾਤ ਦੇ ਵਿਦਿਆਰਥੀ ਦਾ ਕਤਲ ਕਰ ਦਿੱਤਾ ਗਿਆ ਹੈ। ਉਸਦੇ ਦੋ ਸਹਿਪਾਠੀਆਂ ਨੇ ਉਸਦੀ ਛਾਤੀ ਅਤੇ ਗਰਦਨ ‘ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਜ਼ਖਮੀ ਵਿਦਿਆਰਥੀ ਨੂੰ ਨੇੜਲੇ ਪ੍ਰਾਇਮਰੀ ਸਿਹਤ ਕੇਂਦਰ ਲਿਜਾਇਆ ਗਿਆ। ਪਰ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਉਸਦੀ ਮੌਤ ਹੋ ਗਈ।

ਘਟਨਾ ਸਮੇਂ ਮ੍ਰਿਤਕ ਦਾ ਭਰਾ ਵੀ ਉੱਥੇ ਮੌਜੂਦ ਸੀ। ਉਸਦੀ ਹੱਤਿਆ ਉਸਦੇ ਸਾਹਮਣੇ ਕੀਤੀ ਗਈ। ਮ੍ਰਿਤਕ ਦੇ ਦਾਦਾ ਜੀ ਨੇ ਇੱਕ ਕਾਲਜ (college) ਅਧਿਆਪਕ ‘ਤੇ ਕਤਲ ਕਰਵਾਉਣ ਦਾ ਦੋਸ਼ ਲਗਾਇਆ ਹੈ। ਇਹ ਘਟਨਾ ਕਰਚਨਾ ਥਾਣਾ ਖੇਤਰ ਵਿੱਚ ਸਥਿਤ ਇੰਦਰਾ ਗਾਂਧੀ ਮੈਮੋਰੀਅਲ ਕਾਲਜ ਵਿੱਚ ਵਾਪਰੀ।

Read More:  ਪ੍ਰਯਾਗਰਾਜ ਭਗਦੜ ਹਾਦਸੇ ‘ਤੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਤੇ PM ਮੋਦੀ ਨੇ ਦੁੱਖ ਜਤਾਇਆ

 

Scroll to Top