ਚੰਡੀਗੜ੍ਹ, 2 ਅਕਤੂਬਰ 2024: ਪ੍ਰਸ਼ਾਂਤ ਕਿਸ਼ੋਰ (Prashant Kishore) ਦੀ ਜਨ ਸੁਰਾਜ ਪਾਰਟੀ (Jan Suraaj Party) ਬਿਹਾਰ ਦੀ ਰਾਜਨੀਤੀ ‘ਚ ਆ ਗਈ ਹੈ। ਪ੍ਰਸ਼ਾਂਤ ਕਿਸ਼ੋਰ ਨੇ ਬੁੱਧਵਾਰ ਨੂੰ ਪਟਨਾ ਦੇ ਵੈਟਰਨਰੀ ਗਰਾਊਂਡ ‘ਚ ਜਨ ਸੁਰਾਜ ਪਾਰਟੀ ਨੂੰ ਅਧਿਕਾਰਤ ਤੌਰ ‘ਤੇ ਲਾਂਚ ਕੀਤਾ ਹੈ। ਮਨੋਜ ਭਾਰਤੀ ਨੂੰ ਜਨ ਸੁਰਾਜ ਪਾਰਟੀ ਪਹਿਲਾ ਕਾਰਜਕਾਰੀ ਪ੍ਰਧਾਨ ਬਣਾਇਆ ਗਿਆ ਹੈ। ਜਿਕਰਯੋਗ ਹੈ ਕਿ ਮਨੋਜ ਭਾਰਤੀ ਐਸਸੀ ਭਾਈਚਾਰੇ ਤੋਂ ਆਉਂਦੇ ਹਨ |
ਪ੍ਰਸ਼ਾਂਤ ਕਿਸ਼ੋਰ (Prashant Kishore) ਨੇ ਮਨੋਜ ਭਾਰਤੀ ਦੇ ਨਾਂ ਦਾ ਐਲਾਨ ਕਰਦਿਆਂ ਕਿਹਾ ਹੈ ਕਿ ਮਨੋਜ ਭਾਰਤੀ ਨੂੰ ਪ੍ਰਧਾਨ ਇਸ ਲਈ ਨਹੀਂ ਚੁਣਿਆ ਗਿਆ ਕਿਉਂਕਿ ਉਹ ਦਲਿਤ ਭਾਈਚਾਰੇ ਤੋਂ ਹੈ, ਸਗੋਂ ਇਸ ਲਈ ਚੁਣਿਆ ਗਿਆ ਹੈ ਕਿਉਂਕਿ ਉਹ ਕਾਬਲ ਹਨ ਅਤੇ ਦਲਿਤ ਭਾਈਚਾਰੇ ‘ਚੋਂ ਵੀ ਹਨ।
ਜਿਕਰਯੋਗ ਹੈ ਕਿ 4 ਦੇਸ਼ਾਂ ‘ਚ ਰਾਜਦੂਤ ਰਹਿ ਚੁੱਕੇ ਮਨੋਜ ਭਾਰਤੀ ਮਧੂਬਨੀ ਦੇ ਰਹਿਣ ਵਾਲੇ ਹਨ। ਸਾਬਕਾ ਆਈਐਫਐਸ ਅਧਿਕਾਰੀ ਮਨੋਜ ਭਾਰਤੀ ਦਾ ਕਾਰਜਕਾਲ ਮਾਰਚ ਤੱਕ ਰਹੇਗਾ। ਇਸ ਤੋਂ ਬਾਅਦ ਪ੍ਰਧਾਨ ਦੀ ਚੋਣ ਲਈ ਇਕ ਹੋਰ ਚੋਣ ਹੋਵੇਗੀ।
ਇਸਦੇ ਨਾਲ ਹੀ ਪ੍ਰਸ਼ਾਂਤ ਕਿਸ਼ੋਰ (Prashant Kishore) ਨੇ ਐਲਾਨ ਕੀਤਾ ਕਿ 2025 ਤੱਕ ਕੋਈ ਰੋਕ ਨਹੀਂ ਹੈ। ਬਿਹਾਰ ਦੀਆਂ ਹੋਰ ਪਾਰਟੀਆਂ ਨੂੰ 2024 ‘ਚ ਹੀ ਹਿਸਾਬ ਕਰ ਦਿੱਤਾ ਜਾਵੇਗਾ। ਨਵੰਬਰ 2024 ‘ਚ ਬਿਹਾਰ (Bihar) ਦੀਆਂ 4 ਵਿਧਾਨ ਸਭਾ ਸੀਟਾਂ ‘ਤੇ ਜ਼ਿਮਨੀ ਚੋਣਾਂ ਹੋਣੀਆਂ ਹਨ। ਜਨ ਸੁਰਾਜ ਪਾਰਟੀ ਰਾਮਗੜ੍ਹ, ਤਾਰੀ, ਬੇਲਾਗੰਜ ਅਤੇ ਇਮਾਮਗੰਜ ਸੀਟਾਂ ‘ਤੇ ਆਪਣੇ ਉਮੀਦਵਾਰ ਖੜ੍ਹੇ ਕਰੇਗੀ।