PPSC ਨੇ PCS ਰਜਿਸਟਰ A-2 ਤੇ ਰਜਿਸਟਰ C ਦੀਆਂ ਅਸਾਮੀਆਂ ਦੇ ਨਤੀਜੇ ਐਲਾਨੇ

ਪਟਿਆਲਾ, 21 ਦਸੰਬਰ 2024: ਪੰਜਾਬ (punjab) ਲੋਕ ਸੇਵਾ ਕਮਿਸ਼ਨ (ਪੀਪੀਐਸਸੀ) (Service Commission) ਨੇ ਅੱਜ ਰਜਿਸਟਰ ਏ-2 (Register A-2) ਅਧੀਨ ਪੀਸੀਐਸ ਦੀਆਂ 21 ਅਤੇ ਪੀਸੀਐਸ ਰਜਿਸਟਰ ਸੀ ਅਧੀਨ 5 ਅਸਾਮੀਆਂ ਲਈ ਅੰਤਿਮ ਨਤੀਜੇ ਐਲਾਨ ਦਿੱਤੇ ਹਨ।ਇਸ ਬਾਰੇ ਜਾਣਕਾਰੀ ਦਿੰਦਿਆਂ ਪੀਪੀਐਸਸੀ ਦੇ ਚੇਅਰਮੈਨ ਜਤਿੰਦਰ (PPSC Chairman Jatinder Singh Aulakh) ਸਿੰਘ ਔਲਖ ਨੇ ਦੱਸਿਆ ਕਿ ਕੁੱਲ 957 ਉਮੀਦਵਾਰਾਂ (candidates) ਨੇ ਇਨ੍ਹਾਂ ਅਸਾਮੀਆਂ ਲਈ ਅਪਲਾਈ ਕੀਤਾ ਸੀ।

https://drive.google.com/file/d/1uLjPmRNNjmSmnzIG2-hkRDgFbqzDtpDw/view

ਇਹਨਾਂ ਅਸਾਮੀਆਂ ਲਈ 14 ਜੁਲਾਈ 2024 ਨੂੰ ਸੰਯੁਕਤ ਸਕ੍ਰੀਨਿੰਗ ਟੈਸਟ ਕਰਵਾਇਆ ਗਿਆ ਸੀ।ਚੇਅਰਮੈਨ ਨੇ ਅੱਗੇ ਦੱਸਿਆ ਕਿ ਮੈਰਿਟ ਸੂਚੀਆਂ ਪੀਪੀਐਸਸੀ ਦੀ ਅਧਿਕਾਰਤ ਵੈੱਬਸਾਈਟ www.ppsc.gov.in ‘ਤੇ ਅਪਲੋਡ ਕਰ ਦਿੱਤੀਆਂ ਗਈਆਂ ਹਨ।

ਉਨ੍ਹਾਂ ਕਿਹਾ ਕਿ ਪੀਪੀਐਸਸੀ ਨੇ ਪੂਰੀ ਭਰਤੀ ਪ੍ਰਕਿਰਿਆ ਨੂੰ ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਸਫਲਤਾਪੂਰਵਕ ਨੇਪਰੇ ਚਾੜ੍ਹਿਆ ਹੈ।ਦੱਸ ਦੇਈਏ ਕਿ ਖਬਰ ਦੇ ਵਿਚ ਲਿੰਕ ਦਿੱਤਾ ਗਿਆ ਹੈ, ਜਿਸ ਦੇ ਵਿਚ ਸਭ ਦੇ ਨਾਂ ਸ਼ਾਮਲ ਹਨ|

read more: PPSC ਨੇ PCS ਰਜਿਸਟਰ A-2 ਤੇ ਰਜਿਸਟਰ C ਦੀਆਂ ਅਸਾਮੀਆਂ ਦੇ ਨਤੀਜੇ ਐਲਾਨੇ

Scroll to Top