PPSC Result 2025

PPSC ਨੇ ਵੈਟਰਨਰੀ ਅਫ਼ਸਰਾਂ ਦੀਆਂ 405 ਅਸਾਮੀਆਂ ਦਾ ਅੰਤਿਮ ਨਤੀਜਾ ਐਲਾਨਿਆ

ਪਟਿਆਲਾ, 04 ਅਗਸਤ 2025: ਪੰਜਾਬ ਲੋਕ ਸੇਵਾ ਕਮਿਸ਼ਨ ਨੇ ਪੰਜਾਬ ਸਰਕਾਰ ਦੇ ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ ਵਿੱਚ ਵੈਟਰਨਰੀ ਅਫ਼ਸਰਾਂ (Group-A) ਦੀਆਂ 405 ਅਸਾਮੀਆਂ ਦਾ ਅੰਤਿਮ ਨਤੀਜਾ ਐਲਾਨ ਦਿੱਤਾ ਹੈ।

ਇਸ ਸਬੰਧੀ ਵੇਰਵੇ ਦਿੰਦੇ ਹੋਏ ਪੀਪੀਐਸਸੀ ਦੇ ਸਕੱਤਰ ਚਰਨਜੀਤ ਸਿੰਘ ਨੇ ਕਿਹਾ ਕਿ ਕੁੱਲ 1022 ਉਮੀਦਵਾਰਾਂ ਨੇ ਉਕਤ ਅਸਾਮੀਆਂ ਲਈ ਅਪਲਾਈ ਕੀਤਾ ਸੀ ਅਤੇ 405 ਅਸਾਮੀਆਂ ਲਈ 08 ਦਸੰਬਰ 2024 ਨੂੰ ਲਿਖਤੀ ਪ੍ਰੀਖਿਆ ਕਰਵਾਈ ਗਈ ਸੀ | ਇਸਦੇ ਨਾਲ ਹੀ 413 ਉਮੀਦਵਾਰਾਂ ਨੂੰ ਇੰਟਰਵਿਊ ਲਈ ਸ਼ਾਰਟਲਿਸਟ ਕੀਤਾ ਗਿਆ ਸੀ।

ਉਨ੍ਹਾਂ ਦੱਸਿਆ ਕਿ ਸੰਯੁਕਤ ਮੈਰਿਟ ਸੂਚੀ ਦੇ ਨਾਲ-ਨਾਲ ਸ਼੍ਰੇਣੀ-ਵਾਰ ਮੈਰਿਟ ਸੂਚੀਆਂ ਪੀਪੀਐਸਸੀ ਦੀ ਅਧਿਕਾਰਤ ਵੈੱਬਸਾਈਟ www.ppsc.gov.in ‘ਤੇ ਅਪਲੋਡ ਕੀਤੀਆਂ ਹਨ। ਚਰਨਜੀਤ ਸਿੰਘ ਨੇ ਕਿਹਾ ਕਿ ਭਰਤੀ ਦੀ ਪੂਰੀ ਪ੍ਰਕਿਰਿਆ ਪੂਰੀ ਤਰ੍ਹਾਂ ਨਿਰਪੱਖ ਢੰਗ ਨਾਲ ਸਫਲਤਾਪੂਰਵਕ ਕਾਰਵਾਈ ਗਈ ਸੀ |

Read More: ਪੰਜਾਬ ਦੇ ਰਾਜਪਾਲ ਨੇ PPSC ਦੇ ਨਵ-ਨਿਯੁਕਤ ਚੇਅਰਮੈਨ ਨੂੰ ਚੁਕਾਈ ਸਹੁੰ, CM ਭਗਵੰਤ ਮਾਨ ਰਹੇ ਮੌਜੂਦ

Scroll to Top