PPS ਅਧਿਕਾਰੀ ਹਰਪ੍ਰੀਤ ਸਿੰਘ

PPS ਅਧਿਕਾਰੀ ਹਰਪ੍ਰੀਤ ਸਿੰਘ ਨੂੰ ਮਿਲੀ ਤਰੱਕੀ, ਗ੍ਰਹਿ ਮੰਤਰਾਲੇ ਨੇ ਬਣਾਇਆ IPS

ਚੰਡੀਗੜ੍ਹ/ਮੋਹਾਲੀ, 9 ਅਗਸਤ 2025: ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਨੇ ਪੰਜਾਬ ਪੁਲਿਸ ਸੇਵਾ (ਪੀਪੀਐਸ) ਦੇ 9 ਸੀਨੀਅਰ ਅਧਿਕਾਰੀਆਂ ਨੂੰ ਭਾਰਤੀ ਪੁਲਿਸ ਸੇਵਾ (ਆਈਪੀਐਸ) ਵਜੋਂ ਤਰੱਕੀ ਦਿੱਤੀ ਹੈ। ਇਨ੍ਹਾਂ ‘ਚ ਪੀਪੀਐਸ ਅਧਿਕਾਰੀ ਹਰਪ੍ਰੀਤ ਸਿੰਘ ਵੀ ਸ਼ਾਮਲ ਹਨ | ਹਰਪ੍ਰੀਤ ਸਿੰਘ 1994 ‘ਚ ਪੰਜਾਬ ਪੁਲਿਸ ‘ਚ ਭਰਤੀ ਹੋਏ ਸਨ | ਹਰਪ੍ਰੀਤ ਸਿੰਘ ਦੇ ਪਿਤਾ ਸਵ: ਜਗਜੀਤ ਸਿੰਘ ਆਈ.ਏ.ਐੱਸ ਅਧਿਕਾਰੀ ਰਹਿ ਚੁੱਕੇ ਹਨ |

ਇਸ ਤੋਂ ਬਾਅਦ ਹਰਪ੍ਰੀਤ ਸਿੰਘ ਪੰਜਾਬ ਪੁਲਿਸ ਵਿੱਚ ਵੱਖ-ਵੱਖ ਥਾਵਾਂ ‘ਤੇ ਆਪਣੀ ਸੇਵਾ ਨਿਭਾ ਚੁੱਕੇ ਹਨ | ਹਰਪ੍ਰੀਤ ਸਿੰਘ ਸੁਲਤਾਨਪੁਰ ਲੋਧੀ (ਕਪੂਰਥਲਾ), ਅਮਲੋਹ (ਫਤਿਹਗੜ੍ਹ ਸਾਹਿਬ), ਮੋਹਾਲੀ (ਐਸ.ਏ.ਐਸ. ਨਗਰ) ਵਿਖੇ ਡਿਪਟੀ ਸੁਪਰਡੈਂਟ ਆਫ਼ ਪੁਲਿਸ ਅਤੇ ਡਿਟੈਕਟਿਵ (ਅੰਮ੍ਰਿਤਸਰ ਦਿਹਾਤੀ ) ਵਜੋਂ ਸੇਵਾ ਨਿਭਾ ਚੁੱਕੇ ਹਨ |

ਇਸਦੇ ਨਾਲ ਹੀ ਹੈੱਡਕੁਆਰਟਰ (ਗੁਰਦਾਸਪੁਰ), ਪਠਾਨਕੋਟ, ਮੋਹਾਲੀ ‘ਚ ਸੁਪਰਡੈਂਟ ਆਫ਼ ਪੁਲਿਸ ਵਜੋਂ ਸੇਵਾ ਨਿਭਾਈ ਅਤੇ ਮੁੱਖ ਮੰਤਰੀ ਸੁਰੱਖਿਆ ‘ਚ ਵੀ ਤਾਇਨਾਤ ਰਹੇ | ਜਦਕਿ ਮਾਨਸਾ, ਬਟਾਲਾ ਅਤੇ ਖੰਨਾ ਵਿਖੇ ਸੀਨੀਅਰ ਸੁਪਰਡੈਂਟ ਆਫ਼ ਪੁਲਿਸ ਵਜੋਂ ਸੇਵਾ ਨਿਭਾਈ | ਇਸਤੋਂ ਇਲਾਵਾ ਵਿਜੀਲੈਂਸ, ਪਟਿਆਲਾ ਵਿਖੇ ਸੀਨੀਅਰ ਸੁਪਰਡੈਂਟ ਆਫ਼ ਪੁਲਿਸ ਵਜੋਂ ਸੇਵਾ ਨਿਭਾ ਚੁੱਕੇ ਹਨ |

ਆਈਪੀਐਸ ਹਰਪ੍ਰੀਤ ਸਿੰਘ ਇਸਤੋਂ ਪਹਿਲਾਂ ਐਂਟੀ ਨਾਰਕੋਟਿਕ ਟਾਸਕ ਫੋਰਸ (ANTF), ਅਪਰਾਧ ਅਤੇ ਵਿਜੀਲੈਂਸ ‘ਚ ਸਹਾਇਕ ਇੰਸਪੈਕਟਰ ਜਨਰਲ (AIG) ਵਜੋਂ ਸੇਵਾ ਨਿਭਾ ਚੁੱਕੇ ਹਨ | ਇਸਤੋਂ ਇਲਾਵਾ ਗ੍ਰਹਿ ਮੰਤਰਾਲੇ ਨੇ ਤਰੱਕੀ ਪ੍ਰਾਪਤ ਅਧਿਕਾਰੀ ਚੋਣ ਸੂਚੀ 2020 ਦੇ ਮੁਤਾਬਕ ਪੀਪੀਐਸ ਅਧਿਕਾਰੀ ਮਨਧੀਰ ਸਿੰਘ, ਸਨੇਹਦੀਪ ਸ਼ਰਮਾ, ਸੰਦੀਪ ਗੋਇਲ, ਜਸਦੇਵ ਸਿੰਘ ਸਿੱਧੂ ਅਤੇ ਸੰਦੀਪ ਕੁਮਾਰ ਸ਼ਰਮਾ ਨੂੰ ਆਈਪੀਐਸ ਵਜੋਂ ਤਰੱਕੀ ਦਿੱਤੀ ਹੈ | ਇਸਦੇ ਨਾਲ ਹੀ ਤਰੱਕੀ ਪ੍ਰਾਪਤ ਅਧਿਕਾਰੀ ਚੋਣ ਸੂਚੀ 2021 ਮੁਤਾਬਕ ਪੀਪੀਐਸ ਅਧਿਕਾਰੀ ਹਰਪ੍ਰੀਤ ਸਿੰਘ, ਗੁਰਪ੍ਰੀਤ ਸਿੰਘ, ਰੁਪਿੰਦਰ ਸਿੰਘ ਅਤੇ ਸਰਬਜੀਤ ਸਿੰਘ ਨੂੰ ਆਈਪੀਐਸ ਵਜੋਂ ਤਰੱਕੀ ਦਿੱਤੀ ਹੈ।

Read More: ਹਰਿਆਣਾ ਸਰਕਾਰ ਵੱਲੋਂ 15 HCS ਅਧਿਕਾਰੀਆਂ ਨੂੰ IAS ‘ਚ ਵਜੋਂ ਦਿੱਤੀ ਤਰੱਕੀ

Scroll to Top