ਹੁਸ਼ਿਆਰਪੁਰ 14 ਜੂਨ 2025: ਅੱਜ ਪੰਜਾਬ ਦੇ ਹੁਸ਼ਿਆਰਪੁਰ ਸ਼ਹਿਰ ਦੇ ਕਈ ਇਲਾਕਿਆਂ ‘ਚ ਬਿਜਲੀ ਸਪਲਾਈ ਠੱਪ (Power cuts) ਰਹੇਗੀ । ਬਿਜਲੀ ਵਿਭਾਗ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਨਵੇਂ 11 ਕੇਵੀ ਫੀਡਰ ਦੇ ਨਿਰਮਾਣ ਕਾਰਜ ਕਾਰਨ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਬਿਜਲੀ ਕੱਟ ਲਗਾਇਆ ਜਾਵੇਗਾ।
ਸਿਵਲ ਲਾਈਨ ਸਬ-ਡਿਵੀਜ਼ਨ ਦੇ ਕਾਰਜਕਾਰੀ ਇੰਜੀਨੀਅਰ ਜਸਵਿੰਦਰ ਸਿੰਘ ਅਤੇ ਜੇਈ ਸੰਨੀ ਠਾਕੁਰ ਨੇ ਕਿਹਾ ਕਿ ਇਸਲਾਮਾਬਾਦ ਫੀਡਰ ਅਤੇ ਸਰਵਿਸ ਕਲੱਬ ਫੀਡਰ ਦੀ ਸਪਲਾਈ ਅੱਜ ਪੂਰੀ ਤਰ੍ਹਾਂ ਬੰਦ ਰਹੇਗੀ। ਇਹ ਬਿਜਲੀ ਕੱਟ ਜ਼ਰੂਰੀ ਤਕਨੀਕੀ ਕੰਮ ਨੂੰ ਪੂਰਾ ਕਰਨ ਲਈ ਕੀਤਾ ਜਾ ਰਿਹਾ ਹੈ, ਤਾਂ ਜੋ ਭਵਿੱਖ ‘ਚ ਨਿਰਵਿਘਨ ਅਤੇ ਬਿਹਤਰ ਬਿਜਲੀ ਸਪਲਾਈ ਨੂੰ ਯਕੀਨੀ ਬਣਾਇਆ ਜਾ ਸਕੇ।
ਬਿਜਲੀ ਕੱਟ ਕਾਰਨ ਜਿਨ੍ਹਾਂ ਖੇਤਰਾਂ ਦੀ ਸਪਲਾਈ ਪ੍ਰਭਾਵਿਤ (Power cuts) ਹੋਵੇਗੀ, ਉਨ੍ਹਾਂ ‘ਚ ਬਸੰਤ ਵਿਹਾਰ, ਸਕੀਮ ਨੰਬਰ 10 ਅਤੇ 11, ਚੰਡੀਗੜ੍ਹ ਰੋਡ, ਇੰਦਰਾ ਕਲੋਨੀ, ਪ੍ਰੀਤ ਨਗਰ, ਬਸੰਤ ਨਗਰ, ਰਵੀਦਾਸ ਨਗਰ, ਗੁਰਕੀਰਤ ਐਨਕਲੇਵ, ਇਸਲਾਮਾਬਾਦ ਅਤੇ ਆਕਾਸ਼ ਕਲੋਨੀ ਸ਼ਾਮਲ ਹਨ।
ਬਿਜਲੀ ਵਿਭਾਗ ਨੇ ਸਥਾਨਕ ਨਿਵਾਸੀਆਂ ਤੋਂ ਅਸੁਵਿਧਾ ਲਈ ਮੁਆਫ਼ੀ ਮੰਗੀ ਹੈ ਅਤੇ ਸਹਿਯੋਗ ਦੀ ਅਪੀਲ ਕੀਤੀ ਹੈ। ਅਧਿਕਾਰੀਆਂ ਨੇ ਕਿਹਾ ਕਿ ਇਹ ਕੱਟ ਥੋੜ੍ਹੇ ਸਮੇਂ ਲਈ ਹੈ ਅਤੇ ਭਵਿੱਖ ‘ਚ ਵਧੇਰੇ ਭਰੋਸੇਯੋਗ ਸਪਲਾਈ ਪ੍ਰਣਾਲੀ ਬਣਾਉਣ ਲਈ ਇਹ ਕੰਮ ਜ਼ਰੂਰੀ ਹੈ।