July 2, 2024 6:20 pm
ਅਭਿਰੋਜਜੋਤ ਕੌਰ

ਅਭਿਰੋਜਜੋਤ ਕੌਰ ਦਾ ਹੋਇਆ ਪੋਸਟਮਾਰਟਮ, ਪੁਲਿਸ ਨੇ ਕਿਹਾ- ਜਲਦ ਖੋਲ੍ਹਾਂਗੇ ਕਤਲ ਦੇ ਸਾਰੇ ਪੱਤੇ

ਅੰਮ੍ਰਿਤਸਰ, 17 ਮਈ 2023: ਅੰਮ੍ਰਿਤਸਰ ‘ਚ ਬੀਤੇ ਦੋ ਦਿਨ ਪਹਿਲਾਂ ਇੱਕ 7 ਸਾਲਾ ਬੱਚੀ 7 ਸਾਲਾ ਅਭਿਰੋਜਜੋਤ ਕੌਰ ਕਿਡਨੈਪ ਹੋਣ ਦੀ ਸੂਚਨਾ ਪ੍ਰਾਪਤ ਹੋਈ ਸੀ ਜਿਸ ਤੋਂ ਬਾਅਦ ਉਸ ਦਾ ਸੱਚ ਸਾਹਮਣੇ ਆਉਣ ਤੋਂ ਬਾਅਦ ਇਹ ਸਾਹਮਣੇ ਆਇਆ ਕਿ ਉਸਦੀ ਮਤਰੇਈ ਮਾਂ ਵੱਲੋਂ ਉਸ ਦਾ ਕਤਲ ਕਰਕੇ ਆਪਣੇ ਪਿੰਡ ਦੇ ਛੱਪੜ ਵਿੱਚ ਸੁੱਟ ਦਿੱਤਾ ਗਿਆ ਹੈ, ਜਿਸ ਤੋਂ ਬਾਅਦ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਮ੍ਰਿਤਕ ਬੱਚੀ ਦੀ ਮਤਰੇਈ ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਹੁਣ ਪੁਲਿਸ ਵੱਲੋਂ ਉਸ ਮਾਸੂਮ ਬੱਚੀ ਦਾ ਪੋਸਟਮਾਰਟਮ ਕਰਵਾਇਆ ਗਿਆ ਹੈ |

ਅੰਮ੍ਰਿਤਸਰ ਘਰਿੰਡਾ ਥਾਣੇ ਵਿੱਚ ਪੈਂਦੇ ਰਾਮਪੁਰਾ ਵਿੱਚ ਜਿਸ ਦੀ ਇਕ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਵਿਚ ਉਹ ਬੱਚੀ ਨੂੰ ਮਾਰਨ ਤੋਂ ਬਾਅਦ ਇਕ ਬਾਲਟੀ ਵਿਚ ਪਾ ਕੇ ਆਪਣੇ ਪਿੰਡ ਦੇ ਛੱਪੜ ਵਿੱਚ ਸੁੱਟ ਆਉਂਦੀ ਹੈ | ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪੁਲਿਸ ਅਧਿਕਾਰੀ ਯੁਗਰਾਜ ਸਿੰਘ ਨੇ ਦੱਸਿਆ ਕਿ ਅਸੀਂ ਇਸ ਕੇਸ ਦੀ ਇਨਵੈਸਟੀਗੇਸ਼ਨ ਕਰ ਰਹੇ ਹਾਂ ਅਤੇ ਜਲਦੀ ਹੀ ਇਸ ਕੇਸ ਦੇ ਸਾਰੇ ਪੱਤੇ ਖੋਲ੍ਹ ਲਵਾਂਗੇ |