ਵੈਟੀਕਨ , 22 ਅਪ੍ਰੈਲ 2025: Pope Francis: ਪੋਪ ਫਰਾਂਸਿਸ ਦੀ ਅੰਤਿਮ ਰਸਮਾਂ ਸ਼ਨੀਵਾਰ ਨੂੰ ਕੀਤੀਆਂ ਜਾਣਗੀਆਂ | ਵੈਟੀਕਨ ਨੇ ਅੰਤਿਮ ਰਸਮਾਂ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਪੋਪ ਫਰਾਂਸਿਸ ਦੇ ਤਾਬੂਤ ‘ਚ ਪਏ ਹੋਣ ਦੀ ਪਹਿਲੀ ਤਸਵੀਰ ਸਾਹਮਣੇ ਆਈ ਹੈ। ਫੋਟੋ ‘ਚ, ਵੈਟੀਕਨ ਸਟੇਟ ਸੈਕਟਰੀ ਪੋਪ ਫਰਾਂਸਿਸ ਦੇ ਨੇੜੇ ਪ੍ਰਾਰਥਨਾ ਕਰਦੇ ਹੋਏ ਦਿਖਾਈ ਦੇ ਰਹੇ ਹਨ।
ਵੈਟੀਕਨ ਦੇ ਮੁਤਾਬਕ ਪੋਪ ਫਰਾਂਸਿਸ (Pope Francis) ਦੀਆਂ ਅੰਤਿਮ ਰਸਮਾਂ ਸ਼ਨੀਵਾਰ ਸਵੇਰੇ 10 ਵਜੇ ਹੋਵੇਗਾ। ਇਹ ਪ੍ਰਕਿਰਿਆ ਕਾਰਡੀਨਲਜ਼ ਕਾਲਜ ਦੇ ਡੀਨ ਦੁਆਰਾ ਕੀਤੀ ਜਾਵੇਗੀ ਅਤੇ ਕਾਰਡੀਨਲਾਂ ਨੇ ਬੁੱਧਵਾਰ ਸਵੇਰੇ ਸੇਂਟ ਪੀਟਰਜ਼ ਬੇਸਿਲਿਕਾ ਵਿਖੇ ਪੋਪ ਫਰਾਂਸਿਸ ਦੇ ਜਨਤਕ ਦਰਸ਼ਨ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਤਾਮਿਲਨਾਡੂ ਵਿਧਾਨ ਸਭਾ ਨੇ ਮਰਹੂਮ ਪੋਪ ਫਰਾਂਸਿਸ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਇੱਕ ਸ਼ੋਕ ਮਤਾ ਪਾਸ ਕੀਤਾ।
ਪੋਪ ਫਰਾਂਸਿਸ (Pope Francis) ਦਾ 21 ਅਪ੍ਰੈਲ ਨੂੰ 88 ਸਾਲ ਦੀ ਉਮਰ ‘ਚ ਦੇਹਾਂਤ ਹੋ ਗਿਆ ਸੀ। ਉਨ੍ਹਾਂ ਨੂੰ ‘ਪੀਪੂਲਜ਼ ਪੋਪ’ ਵਜੋਂ ਜਾਣਿਆ ਜਾਂਦਾ ਸੀ। ਉਹ ਲਾਤੀਨੀ ਅਮਰੀਕਾ ਤੋਂ ਪਹਿਲੇ ਪੋਪ ਸਨ। ਉਨ੍ਹਾਂ ਨੇ ਸਵੇਰੇ 7.30 ਵਜੇ (ਸਥਾਨਕ ਸਮੇਂ ਅਨੁਸਾਰ) ਆਪਣੇ ਨਿਵਾਸ ਸਥਾਨ, ਕਾਸਾ ਸਾਂਤਾ ਮਾਰਟਾ, ਵੈਟੀਕਨ ਵਿਖੇ ਆਖਰੀ ਸਾਹ ਲਿਆ। ਵੈਟੀਕਨ ਨਿਊਜ਼ ਦੇ ਅਨੁਸਾਰ, ਉਹ ਲੰਮੇ ਸਮੇਂ ਤੋਂ ਬਿਮਾਰ ਸਨ। ਕੱਲ੍ਹ, ਈਸਟਰ ਦੇ ਮੌਕੇ ‘ਤੇ ਉਹ ਲੰਬੇ ਸਮੇਂ ਬਾਅਦ ਲੋਕਾਂ ਦੇ ਸਾਹਮਣੇ ਆਏ ਸਨ।
ਪੋਪ ਫਰਾਂਸਿਸ ਜੇਸੁਇਟ ਆਰਡਰ ਦੇ ਪਹਿਲੇ ਪੋਪ ਸਨ। ਉਹ 8ਵੀਂ ਸਦੀ ਤੋਂ ਬਾਅਦ ਯੂਰਪ ਤੋਂ ਬਾਹਰ ਦਾ ਪਹਿਲਾ ਪੋਪ ਸੀ। ਅਰਜਨਟੀਨਾ ਦੇ ਬਿਊਨਸ ਆਇਰਸ ‘ਚ ਜੋਰਜ ਮਾਰੀਓ ਬਰਗੋਗਲੀਓ ਦੇ ਰੂਪ ‘ਚ ਜਨਮੇ, ਪੋਪ ਫਰਾਂਸਿਸ ਨੂੰ 1969 ਵਿੱਚ ਕੈਥੋਲਿਕ ਪਾਦਰੀ ਨਿਯੁਕਤ ਕੀਤਾ ਗਿਆ ਸੀ।