ਚੰਡੀਗੜ੍ਹ, 03 ਫਰਵਰੀ 2024: ਮਾਡਲ ਅਤੇ ਅਦਾਕਾਰਾ ਪੂਨਮ ਪਾਂਡੇ (Poonam Pandey) ਦੀ ਮੌਤ ਦੀ ਖ਼ਬਰ ਨੇ ਸਭ ਨੂੰ ਹੈਰਾਨ ਕਰ ਦਿੱਤਾ ਸੀ। ਸ਼ੁੱਕਰਵਾਰ ਨੂੰ ਅਦਾਕਾਰਾ ਦੇ ਇੰਸਟਾਗ੍ਰਾਮ ਅਕਾਊਂਟ ਰਾਹੀਂ ਉਸ ਦੇ ਮੈਨੇਜਰ ਨੇ ਸਰਵਾਈਕਲ ਕੈਂਸਰ ਕਾਰਨ ਉਸ ਦੀ ਮੌਤ ਦੀ ਜਾਣਕਾਰੀ ਦਿੱਤੀ ਸੀ, ਜਿਸ ਤੋਂ ਬਾਅਦ ਇਹ ਖਬਰ ਸੋਸ਼ਲ ਮੀਡੀਆ ‘ਤੇ ਫੈਲ ਗਈ। ਹਾਲਾਂਕਿ ਕਈਆਂ ਨੇ ਇਸ ਨੂੰ ਪੂਨਮ ਦਾ ਪਬਲੀਸਿਟੀ ਸਟੰਟ ਵੀ ਕਿਹਾ ਹੈ। ਹੁਣ ਪੂਨਮ ਨੇ ਵੀਡੀਓ ਸ਼ੇਅਰ ਕਰਕੇ ਅਫਵਾਹ ਫੈਲਾਉਣ ਦਾ ਕਾਰਨ ਦੱਸਿਆ ਹੈ।
ਉਨ੍ਹਾਂ ਕਿਹਾ, ‘ਮੇਰੀ ਮੌਤ ਸਰਵਾਈਕਲ ਕੈਂਸਰ ਕਾਰਨ ਨਹੀਂ ਹੋਈ ਹੈ, ਪਰ ਕਈ ਬੀਬੀਆਂ ਇਸ ਕਾਰਨ ਆਪਣੀ ਜਾਨ ਗੁਆ ਚੁੱਕੀਆਂ ਹਨ, ਜਿਨ੍ਹਾਂ ਨੂੰ ਇਹ ਨਹੀਂ ਪਤਾ ਕਿ ਸਰਵਾਈਕਲ ਕੈਂਸਰ ਨੂੰ ਕਿਵੇਂ ਰੋਕਿਆ ਜਾ ਸਕਦਾ ਹੈ। ਇਸ ਨੂੰ HPV ਵੈਕਸੀਨ ਅਤੇ ਜਲਦੀ ਪਤਾ ਲਗਾਉਣ ਦੇ ਟੈਸਟ ਦੁਆਰਾ ਰੋਕਿਆ ਜਾ ਸਕਦਾ ਹੈ। ਸਾਡੇ ਕੋਲ ਇਸ ਬਿਮਾਰੀ ਤੋਂ ਕਿਸੇ ਨੂੰ ਮਰਨ ਤੋਂ ਰੋਕਣ ਦਾ ਹੱਲ ਹੈ।
ਇਸ ਦੇ ਨਾਲ ਹੀ ਪੂਨਮ (Poonam Pandey) ਨੇ ਇੱਕ ਹੋਰ ਵੀਡੀਓ ਸ਼ੇਅਰ ਕੀਤੀ ਹੈ, ਜਿਸ ਵਿੱਚ ਉਹ ਇਸ ਅਫਵਾਹ ਨੂੰ ਫੈਲਾਉਣ ਲਈ ਮੁਆਫ਼ੀ ਮੰਗਦੀ ਨਜ਼ਰ ਆ ਰਹੀ ਹੈ। ਪੂਨਮ ਨੇ ਕਿਹਾ ਕਿ ਉਸਨੇ ਸਰਵਾਈਕਲ ਕੈਂਸਰ ਪ੍ਰਤੀ ਜਾਗਰੂਕਤਾ ਫੈਲਾਉਣ ਲਈ ਉਸਦੀ ਮੌਤ ਦੀ ਝੂਠੀ ਖ਼ਬਰ ਫੈਲਾਈ। ਉਨ੍ਹਾਂ ਕਿਹਾ ਕਿ ਸਰਵਾਈਕਲ ਕੈਂਸਰ ਬਾਰੇ ਕੋਈ ਛੇਤੀ ਛੇਤੀ ਗੱਲ ਨਹੀਂ ਕਰਦਾ। ਲੋਕਾਂ ਨੂੰ ਜਾਗਰੂਕ ਕਰਨ ਲਈ ਇਹ ਡਰਾਮਾ ਕਰਨਾ ਪਿਆ।