Social Media

ਸੋਸ਼ਲ ਮੀਡੀਆ ‘ਤੇ ਅਫਵਾਹ ਫੈਲਾਉਣ ਵਾਲਿਆਂ ‘ਤੇ ਰਹੇਗੀ ਪੁਲਿਸ ਦੀ ਨਜ਼ਰ: DGP ਸ਼ਤਰੂਜੀਤ ਕਪੂਰ

ਚੰਡੀਗੜ੍ਹ, 24 ਮਈ 2024: ਹਰਿਆਣਾ ਵਿਚ ਕੱਲ੍ਹ 25 ਮਈ ਨੂੰ ਹੋਣ ਜਾ ਰਹੇ ਲੋਕ ਸਭਾ ਚੋਣਾਂ ਲਈ ਚੋਣ ਦੌਰਾਨ ਸੋਸ਼ਲ ਮੀਡੀਆ (Social Media) ‘ਤੇ ਅਫਵਾਹ ਫੈਲਾਉਣ ਵਾਲੇ ਸਮਾਜ ਵਿਰੋਧੀ ਤੱਤ ਹਰਿਆਣਾ ਪੁਲਿਸ ਦੀ ਰਡਾਰ ‘ਤੇ ਰਹਿਣਗੇ। ਅਜਿਹਾ ਕਰਨ ਵਾਲਿਆਂ ਨਾਲ ਸਖ਼ਤੀ ਨਾਲ ਨਜਿੱਠਿਆਂ ਜਾਵੇਗਾ ਅਤੇ ਉਨ੍ਹਾਂ ਦੇ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਇਹ ਨਿਰਦੇਸ਼ ਹਰਿਆਣਾ ਦੇ ਪੁਲਿਸ ਡਾਇਰੈਕਟਰ ਜਨਰਲ ਸ਼ਤਰੂਜੀਤ ਕਪੂਰ ਨੇ ਸੂਬੇ ਦੇ ਸੀਨੀਅਰ ਪੁਲਿਸ ਅਧਿਕਾਰੀਆਂ ਦੇ ਨਾਲ ਪ੍ਰਬੰਧਿਤ ਮੀਟਿੰਗ ਦੌਰਾਨ ਦਿੱਤੇ। ਉਨ੍ਹਾਂ ਨੇ ਕਿਹਾ ਕਿ 25 ਮਈ ਨੂੰ ਸੂਬੇ ਵਿਚ ਲੋਕ ਸਭਾ ਚੋਣ ਲਈ ਵੋਟਿੰਗ ਹੈ, ਅਜਿਹੇ ਵਿਚ ਕਾਨੂੰਨ ਵਿਵਸਥਾ ਵਿਘਨ ਕਰਨ ਦੀ ਇਜਾਜ਼ਤ ਕਿਸੇ ਨੂੰ ਨਹੀਂ ਦਿੱਤੀ ਜਾਵੇਗੀ।

ਉਨ੍ਹਾਂ ਨੇ ਕਿਹਾ ਕਿ ਕਈ ਵਾਰ ਕੁੱਝ ਸ਼ਰਾਰਤੀ ਤੱਤ ਚੋਣ ਕੇਂਦਰ ਦੀ ਫਰਜੀ ਵੀਡੀਓ ਆਦਿ ਸੋਸ਼ਲ ਮੀਡੀਆ ‘ਤੇ ਵਾਇਰਲ ਕਰ ਦਿੰਦੇ ਹਨ ਜਿਸ ਨਾਲ ਕਾਨੂੰਨ ਵਿਵਸਥਾ ‘ਚ ਵਿਘਨ ਪੈਂਦਾ ਹੈ। ਸੋਸ਼ਲ ਮੀਡੀਆ ‘ਤੇ ਇਸ ਤਰ੍ਹਾ ਦੀ ਗਤੀਵਿਧੀਆਂ ‘ਤੇ ਨਜ਼ਰ ਰੱਖਣ ਲਈ ਹਰਿਆਣਾ ਪੁਲਿਸ ਦੀ ਟੀਮਾਂ ਵੱਖ-ਵੱਖ ਪੱਧਰ ‘ਤੇ ਮਾਨੀਟਰਿੰਗ ਕਰਦੇ ਹੋਏ ਸਰਗਰਮੀ ਨਾਲ ਕੰਮ ਕਰੇਗੀ ਅਤੇ ਫਰਜੀ ਵੀਡੀਓ ਪਾਉਣ ਵਾਲਿਆਂ ‘ਤੇ ਸਖ਼ਤ ਕਾਰਵਾਈ ਹੋਵੇਗੀ।

ਕਪੂਰ ਨੇ ਆਮ ਜਨਤਾ ਨੁੰ ਵੀ ਇਹ ਅਪੀਲ ਕੀਤੀ ਹੈ ਕਿ ਉਹ ਸੋਸ਼ਲ ਮੀਡੀਆ ‘ਤੇ ਪ੍ਰਸਾਰਿਤ ਹੋਣ ਵਾਲੇ ਅਜਿਹੇ ਵੀਡੀਓਜ ਨੂੰ ਆਪਣੇ ਸੋਸ਼ਲ ਮੀਡੀਆ (Social Media) ਅਕਾਊਂਟ ਤੋਂ ਸ਼ੇਅਰ ਨਾ ਕਰਨ। ਉਨ੍ਹਾਂ ਨੇ ਕਿਹਾ ਕਿ ਜੇਕਰ ਕੋਈ ਵਿਅਕਤੀ ਇਸ ਤਰ੍ਹਾ ਦੀ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਚੱਲਦੇ ਹੋਏ ਦੇਖਦਾ ਹੈ ਤਾਂ ਇਸ ਜਾਣਕਾਰੀ ਹਰਿਆਣਾ ਪੁਲਿਸ ਦੇ ਹੈਲਪਲਾਈਨ ਨੰਬਰ-112 ਅਤੇ ਕੰਟਰੋਲ ਰੂਮ ਦੇ ਹੈਲਪਲਾਈਨ ਨੰਬਰ 0172-2570070 ‘ਤੇ ਦੇਣ।

ਉਨ੍ਹਾਂ ਨੇ ਦੱਸਿਆ ਕਿ ਚੋਣ ਪ੍ਰਕ੍ਰਿਆ ਦੌਰਾਨ ਸ਼ਾਂਤੀ ਤੇ ਕਾਨੂੰਨ ਵਿਵਸਥਾ ਬਣਾਏ ਰੱਖਣ ਲਈ ਇੰਟਰਾ ਸਟੇਟ ਅਤੇ ਇੰਟਰ ਸਟੇਟ ਬੋਡਰਾਂ ਅਤੇ ਜ਼ਿਲ੍ਹਿਆਂ ਵਿਚ ਲਗਾਏ ਗਏ ਨਾਕਿਆਂ ‘ਤੇ ਫੁੱਲਪਰੂਫ ਸੀਲਿੰਗ ਪਲਾਨ ਲਾਗੂ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਪੁਲਿਸ ਵੱਲੋਂ ਪੂਰੇ ਸੂਬੇ ਦੇ ਹੋਟਲ, ਸਰਾਂ, ਗੇਸਟ ਹਾਉਸ ਆਦਿ ਦੇ ਨੇੜੇ ਦੇ ਖੇਤਰਾਂ ਵਿਚ ਚੈਕਿੰਗ ਕਰਦੇ ਹੋਏ ਉੱਥੇ ਠਹਿਰਣ ਵਾਲੇ ਲੋਕਾਂ ‘ਤੇ ਨਿਗਰਾਨੀ ਰੱਖ ਰਹੀ ਹੈ। ਇਸੀ ਤਰ੍ਹਾ ਵਿਦਿਅਕ ਸੰਸਥਾਵਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਹੋਸਟਲਾਂ ਆਦਿ ਨੂੰ ਵੀ ਮਾਨੀਟਰ ਕੀਤਾ ਜਾ ਰਿਹਾ ਹੈ।

ਚੋਣ ਪ੍ਰਕ੍ਰਿਆ ਦੌਰਾਨ ਸਾਰੇ ਵਧੀਕ ਪੁਲਿਸ ਡਾਇਰੈਕਟਰ ਜਨਰਲ, ਪੁਲਿਸ ਇੰਸਪੈਕਟਰ। ਪੁਲਿਸ ਕਮਿਸ਼ਨਰ ਅਤੇ ਜ਼ਿਲ੍ਹਾ ਸੁਪਰਡੈਂਟ ਸਮੇਤ ਸਾਰੇ ਪੁਲਿਸ ਅਧਿਕਾਰੀ ਫੀਲਡ ਵਿਚ ਰਹਿਣਗੇ ਅਤੇ ਚੋਣ ਸ਼ੁਰੂ ਹੋਣ ਤੋਂ ਲੈ ਕੇ ਸਮਾਪਤੀ ਤੱਕ ਆਪਣੇ-ਆਪਣੇ ਅਧਿਕਾਰ ਖੇਤਰ ਵਿਚ ਗਸ਼ਤ ਕਰਦੇ ਰਹਿਣਗੇ ਤਾਂ ਜੋ ਚੋਣ ਪ੍ਰਕ੍ਰਿਆ ‘ਚ ਵਿਘਨ ਨਾ ਪਵੇ। ਇਸ ਬਾਰੇ ਵਿਚ ਸਾਰੇ ਸੀਨੀਅਰ ਪੁਲਿਸ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਸਮੇਂ-ਸਮੇਂ ‘ਤੇ ਚੋਣ ਸਬੰਧੀ ਅਤੇ ਉਪਰੋਕਤ ਵਰਣਿਤ ਦਿਸ਼ਾ- ਨਿਰਦੇਸ਼ਾਂ ਦੇ ਬਾਰੇ ਵਿਚ ਫੋਨ, ਐਸਐਮਐਸ ਅਤੇ ਵਾਟਸਐਪ ਮੈਸੇਜ ਰਾਹੀਂ ਪੁਲਿਸ ਮਹਾਨਿਦੇਸ਼ਕ ਅਤੇ ਵਧੀਕ ਪੁਲਿਸ ਮਹਾਨਿਦੇਸ਼ ਕਾਨੂੰਨ ਅਤੇ ਵਿਵਸਥਾ ਨੂੰ ਸੂਚਿਤ ਕਰਦੇ ਰਹਿਣਗੇ।

ਇਸ ਤੋਂ ਇਲਾਵਾ, ਸੂਬੇ ਵਿਚ ਸ਼ਰਾਬ, ਹਥਿਆਰ, ਨਗਦੀ ਅਤੇ ਚੋਣ ਪ੍ਰਭਾਵਿਤ ਕਰਨ ਵਾਲੀ ਹੋਰ ਸਮੱਗਰੀ ਦੀ ਆਵਾਜਾਈ ਪਾਬੰਦੀਸ਼ੁਦਾ ਹੈ। ਇਸ ਤੋਂ ਇਲਾਵਾ, ਹਿਸਟਰੀਸ਼ੀਟਰ, ਸ਼ਰਾਰਤੀ ਤੱਤ, ਸ਼ਰਾਰਤ ਕਰਨ ਵਾਲੇ ਅਸਮਾਜਿਕ ਤੱਤਾਂ ਦੀ ਮੂਵਮੈਂਟ ਨੂੰ ਮਾਨੀਟਰ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਪੰਜਾਬ, ਹਿਮਾਚਲ ਪ੍ਰਦੇਸ਼, ਚੰਡੀਗੜ੍ਹ, ਉੱਤਰ ਪ੍ਰਦੇਸ਼, ਰਾਜਸਥਾਨ ਅਤੇ ਦਿੱਲੀ ਦੇ ਪ੍ਰਸਾਸ਼ਨ ਦੇ ਨਾਲ ਵੀ ਤਾਲਮੇਲ ਸਥਾਪਿਤ ਕਰਦੇ ਹੋਏ ਚੋਣ ਪ੍ਰਕ੍ਰਿਆ ਨੂੰ ਸ਼ਾਂਤੀਪੂਰਨ ਢੰਗ ਨਾਲ ਸਪੰਨ ਕਰਵਾਉਣ ਦੇ ਯਤਨ ਕੀਤੇ ਜਾ ਰਹੇ ਹਨ। ਸੂਬੇ ਵਿਚ ਪੁਲਿਸ ਫੋਰਸ ਦੀ ਟੀਮਾਂ ਵੱਲੋਂ ਦਿਨ-ਰਾਤ ਗਸ਼ਤ ਕੀਤੀ ਜਾ ਰਹੀ ਹੈ।

ਕਪੂਰ ਨੇ ਕਿਹਾ ਕਿ 25 ਮਈ ਨੂੰ ਲੋਕਤੰਤਰ ਦਾ ਮਹਾਪੁਰਵ ਹੈ ਅਜਿਹੇ ਵਿਚ ਸਾਡੀ ਸਾਂਝੀ ਜ਼ਿੰਮੇਵਾਰੀ ਹੈ ਕਿ ਸਾਰੇ ਆਪਣੀ ਵੋਟ ਅਧਿਕਾਰ ਦੀ ਵਰਤੋ ਕਰਨ ਅਤੇ ਆਪਣੇ ਨੇੜੇ ਚੋਣ ਕੇਂਦਰ ਵਿਚ ਚੋਣ ਕਰਨ ਲਈ ਜਰੂਰ ਜਾਵੇ। ਲੋਕਤਾਂਤਰਿਕ ਪ੍ਰਣਾਲੀ ਵਿਚ ਵੋਟ ਅਧਿਕਾਰ ਦਾ ਵਿਸ਼ੇਸ਼ ਮਹਤੱਵ ਹੈ ਇਸ ਲਈ 25 ਮਈ ਨੂੰ ਲਾਗੂ ਆਪਣੇ ਵੋਟ ਅਧਿਕਾਰ ਦੀ ਵਰਤੋ ਕਰ ਕੇ ਦੇਸ਼ ਦੇ ਭਵਿੱਖ ਨੂੰ ਨਿਰਧਾਰਿਤ ਕਰਨ ਵਿਚ ਮਹਤੱਵਪੂਰਨ ਭੂਮਿਕਾ ਨਿਭਾਉਣ। ਲੋਕ ਨਿਡਰ ਹੋ ਕੇ ਆਪਣਾ ਵੋਟ ਪਾਉਣ ਅਤੇ ਲੋਕਤਾਂਤਰਿਕ ਪ੍ਰਣਾਲੀ ਨੂੰ ਮਜਬੂਤ ਬਣਾਉਣ ਵਿਚ ਸਹਿਯੋਗ ਕਰਨ।

Scroll to Top