ਕਪੂਰਥਲਾ, 3 ਨਵੰਬਰ 2023: ਜ਼ਿਲਾ ਕਪੂਰਥਲਾ ਦੇ ਪੁਲਿਸ ਥਾਣਾ ਢਿੱਲਵਾਂ (Dhilwan) ਵੱਲੋਂ 70 ਪੇਟੀਆਂ ਸ਼ਰਾਬ ਕੈਂਟਰ ਸਮੇਤ 2 ਨੌਜਵਾਨਾਂ ਨੂੰ ਕਾਬੂ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਥਾਣਾ ਮੁਖੀ ਬਲਬੀਰ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਗਸ਼ਤ ਦੌਰਾਨ ਭੈੜੇ ਅਨਸਰਾਂ ਦੀ ਤਲਾਸ਼ ਦੇ ਸਬੰਧ ਵਿੱਚ ਹਾਈਟੈਕ ਨਾਕਾ ਲਾਇਆ ਗਿਆ ਸੀ | ਤਾਂ ਐਕਸਾਈਜ ਵਿਭਾਗ ਦੇ ਇੰਸਪੈਕਟਰ ਰਮਨ ਭਗਤ ਨੇ ਜਲੰਧਰ ਸਾਈਡ ਤੋਂ ਅਮ੍ਰਿੰਤਸਰ ਜਾ ਰਹੇ ਵਾਹਨਾਂ ਦੀ ਚੈਕਿੰਗ ਦੌਰਾਨ ਜਲੰਧਰ ਸਾਈਡ ਵੱਲੋਂ ਇੱਕ ਕੈਂਟਰ, ਜਿਸ ਦੇ ਅੱਗੇ ਨੰਬਰ ਪਲੇਟ ਨਹੀਂ ਸੀ ਅਤੇ ਬਾਡੀ ਉੱਤੇ ਕਾਲੀ ਤਰਪਾਲ ਪਾਈ ਹੋਈ ਸੀ |
ਜਿਸ ਨੂੰ ਸ਼ੱਕ ਦੇ ਅਧਾਰ ‘ਤੇ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਕੈਂਟਰ ਨਹੀਂ ਰੁਕਿਆ, ਜਿਸ ਨੂੰ ਬੈਰੀਗੇਟ ਅੱਗੇ ਕਰਕੇ ਰੋਕਿਆ ਗਿਆ ਤਾਂ ਕੈਂਟਰ ਵਿੱਚ 2 ਨੌਜਵਾਨ ਬੈਠੇ ਹੋਏ ਸਨ। ਕੈਂਟਰ ਦੀ ਬੈਕਸਾਈਡ ‘ਤੇ ਨੰਬਰ ਪਲੇਟ ਲੱਗੀ ਹੋਈ ਸੀ | ਬੈਠੇ ਨੌਜਵਾਨ ਨੂੰ ਥੱਲੇ ਉਤਾਰ ਕੇ ਨਾਮ ਪਤਾ ਪੁੱਛਿਆ ਅਤੇ ਕੈਂਟਰ ਚਲਾ ਰਹੇ ਨੌਜਵਾਨ ਨੇ ਆਪਣਾ ਨਾਮ ਸਰਬਜੀਤ ਸਿੰਘ ਉਰਫ ਲਾਡੀ ਵਾਸੀ ਮਾਨਾਵਾਲਾ ਖੁਰਦ ਜਿਲ੍ਹਾ ਅੰਮ੍ਰਿਤਸਰ ਅਤੇ ਨਾਲ ਬੈਠ ਨੌਜਵਾਨ ਨੇ ਆਪਣਾ ਨਾਮ ਜਗਤਾਰ ਸਿੰਘ ਵਾਸੀ ਕਲੋਨੀ ਗੇਟ ਹਕੀਮਾ ਅੰਮ੍ਰਿਤਸਰ ਦੱਸਿਆ ।
ਕੈਂਟਰ ਦੀ ਤਲਾਸੀ ਕਰਨ ‘ਤੇ ਕੈਂਟਰ ਵਿੱਚ ਬਣੇ ਗੁਪਤ ਕੈਬਿਨ ਦੀ ਖਿੜਕੀ ਉੱਪਰ ਨੂੰ ਚੁੱਕਣ ‘ਤੇ ਖੁੱਲਦੀ ਹੈ। ਜਿਸ ਖਿੜਕੀ ਨੂੰ ਉੱਪਰ ਚੁੱਕਣ ਤੋਂ ਦੇਖਿਆ ਤਾਂ ਕੈਂਟਰ ਅਤੇ ਗੁਪਤ ਕੈਬਿਨ ਅੰਦਰ ਸ਼ਰਾਬ ਦੀਆਂ ਪੇਟੀਆਂ ਬਰਾਮਦ ਹੋਈਆਂ ਕਈਆਂ ‘ ਤੇ ਸ਼ਰਾਬ ਤੇ ਕਿਉਆਰ ਕੋਡ ਅਤੇ ਬਾਰ ਕੋਡ ਉਤਾਰੇ ਹੋਏ ਸਨ ਅਤੇ ਬੈਚ ਨੰਬਰ ਮਿਟਾਏ ਹੋਏ ਸਨ | ਇਸ ਦੌਰਾਨ ਕੁੱਲ 70 ਪੇਟੀਆਂ ਬਰਾਮਦ ਹੋਈਆਂ | ਢਿੱਲਵਾਂ (Dhilwan) ਪੁਲਿਸ ਨੇ ਉਕਤ ਵਿਅਕਤੀਆਂ ਵਿਰੁੱਧ ਵੱਖ ਵੱਖ ਧਾਰਾਵਾਂ ਸਮੇਤ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਥਾਣਾ ਮੁਖੀ ਬਲਬੀਰ ਸਿੰਘ ਨੇ ਦੱਸਿਆ ਕਿ ਇਹਨਾ ਤੋਂ ਪਹਿਲਾਂ ਵੀ ਮੁਕੱਦਮੇ ਦਰਜ ਹਨ।