Los Angeles Police

ਅਮਰੀਕਾ ਦੇ ਲਾਸ ਏਂਜਲਸ ‘ਚ ਪੁਲਿਸ ਨੇ ਪੰਜਾਬੀ ਵਿਅਕਤੀ ਨੂੰ ਮਾਰੀ ਗੋਲੀ

ਅਮਰੀਕਾ, 29 ਅਗਸਤ 2025: ਅਮਰੀਕਾ ਦੇ ਲਾਸ ਏਂਜਲਸ ‘ਚ ਪੁਲਿਸ ਗੋਲੀਬਾਰੀ ‘ਚ 35 ਸਾਲਾ ਸਿੱਖ ਨੌਜਵਾਨ ਗੁਰਪ੍ਰੀਤ ਸਿੰਘ ਦੀ ਮੌਤ ਹੋ ਗਈ। ਇਹ ਘਟਨਾ 13 ਜੁਲਾਈ ਦੀ ਸਵੇਰ ਨੂੰ ਵਾਪਰੀ ਸੀ, ਪਰ ਹਾਲ ਹੀ ‘ਚ ਪੁਲਿਸ ਨੇ ਇਸਦਾ ਬਾਡੀਕੈਮ ਵੀਡੀਓ ਜਾਰੀ ਕੀਤਾ, ਜਿਸ ਤੋਂ ਬਾਅਦ ਇਹ ਮਾਮਲਾ ਚਰਚਾ ‘ਚ ਆਇਆ।

ਜਾਣਕਾਰੀ ਮੁਤਾਬਕ ਗੁਰਪ੍ਰੀਤ ਸਿੰਘ ਸੜਕ ‘ਤੇ ਕਥਿਤ ਸਿੱਖ ਮਾਰਸ਼ਲ ਆਰਟ ਗੱਤਕਾ ਕਰ ਰਿਹਾ ਸੀ । ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਅਜਿਹਾ ਲੱਗਿਆ ਜਿਵੇਂ ਉਹ ਕਿਸੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਰਿਹਾ ਹੋਵੇ।

ਪੁਲਿਸ ਦਾ ਕਹਿਣਾ ਹੈ ਕਿ ਉਸਨੂੰ ਕਈ ਵਾਰ ਹਥਿਆਰ ਸੁੱਟਣ ਲਈ ਕਿਹਾ, ਪਰ ਜਦੋਂ ਗੁਰਪ੍ਰੀਤ ਨੇ ਹੁਕਮ ਨਹੀਂ ਮੰਨਿਆ ਅਤੇ ਕਥਿਤ ਤੌਰ ‘ਤੇ ਅਧਿਕਾਰੀਆਂ ‘ਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ, ਤਾਂ ਪੁਲਿਸ ਨੇ ਗੋਲੀ ਚਲਾ ਦਿੱਤੀ।

ਪੁਲਿਸ ਨੂੰ 13 ਜੁਲਾਈ ਦੀ ਸਵੇਰ ਨੂੰ ਫੋਨ ‘ਤੇ ਸੂਚਨਾ ਮਿਲੀ ਕਿ ਇੱਕ ਵਿਅਕਤੀ ਓਲੰਪਿਕ ਬੁਲੇਵਾਰਡ ਨੇੜੇ ਤਲਵਾਰ ਵਰਗੀ ਚੀਜ਼ ਲਹਿਰਾ ਕੇ ਲੋਕਾਂ ਨੂੰ ਡਰਾ ਰਿਹਾ ਹੈ। ਜਦੋਂ ਪੁਲਿਸ ਪਹੁੰਚੀ ਤਾਂ ਬਾਡੀਕੈਮ ਵੀਡੀਓ ‘ਚ ਦਿਖਾਇਆ ਗਿਆ ਕਿ ਗੁਰਪ੍ਰੀਤ ਸਿੰਘ ਨੀਲੀ ਪੱਗ ਵਾਂਗ, ਵੈਸਟ ਅਤੇ ਸ਼ਾਰਟਸ ਪਹਿਨ ਕੇ ਸੜਕ ‘ਤੇ ਘੁੰਮ ਰਿਹਾ ਸੀ।

ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਉਸਨੂੰ ਕਈ ਵਾਰ ਹਥਿਆਰ ਸੁੱਟਣ ਲਈ ਕਿਹਾ, ਪਰ ਉਸਨੇ ਨਹੀਂ ਸੁਣਿਆ। ਇਸ ਦੌਰਾਨ ਉਸਨੇ ਤਲਵਾਰ ਨਾਲ ਆਪਣੀ ਜੀਭ ਵੀ ਜ਼ਖਮੀ ਕਰ ਲਈ ।

ਬਾਅਦ ‘ਚ ਭੱਜਣ ਦੀ ਕੋਸ਼ਿਸ਼ ਕਰਦੇ ਹੋਏ ਉਹ ਕਾਰ ‘ਚ ਚੜ੍ਹ ਗਿਆ। ਉਸਨੇ ਤੇਜ਼ ਰਫ਼ਤਾਰ ਨਾਲ ਕਾਰ ਚਲਾਈ ਅਤੇ ਕਈ ਵਾਹਨਾਂ ਨੂੰ ਟੱਕਰ ਮਾਰ ਦਿੱਤੀ। ਇਸ ਤੋਂ ਬਾਅਦ ਵੀ, ਉਹ ਕਾਰ ‘ਚੋਂ ਨਿਕਲਦਾ ਹੈ |

ਪੁਲਿਸ ਦਾ ਕਹਿਣਾ ਹੈ ਕਿ ਜਦੋਂ ਉਸਨੇ ਉਨ੍ਹਾਂ ‘ਤੇ ਹਮਲਾ ਕੀਤਾ, ਤਾਂ ਉਨ੍ਹਾਂ ਨੂੰ ਗੋਲੀ ਮਾਰਨ ਲਈ ਮਜਬੂਰ ਕੀਤਾ ਗਿਆ। ਉਸਨੂੰ ਜ਼ਖਮੀ ਹਾਲਤ ‘ਚ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸਦੀ ਮੌਤ ਹੋ ਗਈ। ਜਦੋਂ ਸਵਾਲ ਉਠਾਏ ਗਏ ਤਾਂ ਪੁਲਿਸ ਨੂੰ ਬਾਡੀ ਕੈਮ ਵੀਡੀਓ ਜਾਰੀ ਕਰਨੀ ਪਈ।

ਇਸ ਘਟਨਾ ਨੇ ਅਮਰੀਕਾ ‘ਚ ਪੁਲਿਸ ਦੀ ਕਾਰਵਾਈ ‘ਤੇ ਸਵਾਲ ਖੜ੍ਹੇ ਕੀਤੇ ਹਨ। ਸਿੱਖ ਭਾਈਚਾਰੇ ਦਾ ਕਹਿਣਾ ਹੈ ਕਿ ਪੁਲਿਸ ਨੇ ਗੁਰਪ੍ਰੀਤ ਸਿੰਘ ਦੀ ਸੱਭਿਆਚਾਰਕ ਪਰੰਪਰਾ ਅਤੇ ਗੱਤਕੇ ਦੀ ਸਹੀ ਸਮਝ ਨਹੀਂ ਦਿਖਾਈ। ਇਸ ਦੇ ਨਾਲ ਹੀ ਪੁਲਿਸ ਦਾ ਕਹਿਣਾ ਹੈ ਕਿ ਉਹ ਹਥਿਆਰ ਲੈ ਕੇ ਆਮ ਲੋਕਾਂ ਅਤੇ ਅਧਿਕਾਰੀਆਂ ਦੀ ਸੁਰੱਖਿਆ ਲਈ ਖ਼ਤਰਾ ਬਣ ਗਿਆ ਸੀ।

Read More: Moga Murder Case: ਪੰਜਾਬ ਪੁਲਿਸ ਨੇ ਮੋਗਾ ‘ਚ ਗੈਂਗਸਟਰ ਮਲਕੀਤ ਮਨੂੰ ਨੂੰ ਸੰਖੇਪ ਗੋਲੀਬਾਰੀ ਤੋਂ ਬਾਅਦ ਕੀਤਾ ਗ੍ਰਿਫਤਾਰ

Scroll to Top