ਅੰਮ੍ਰਿਤਸਰ, 21 ਫ਼ਰਵਰੀ 2023: ਅੰਮ੍ਰਿਤਸਰ (Amritsar) ‘ਚ ਨਸ਼ਿਆਂ ਤੇ ਹੋਰ ਗੈਰ-ਕਾਨੂੰਨੀ ਗਤੀਵਿਧੀਆਂ ‘ਤੇ ਠੱਲ੍ਹ ਪਾਉਣ ਲਈ ਅਤੇ ਸ਼ਹਿਰ ਵਿਚ ਕਾਨੂੰਨ ਵਿਵਸਥਾ ਨੂੰ ਹੋਰ ਮਜ਼ਬੂਤ ਬਣਾਉਣ ਲਈ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਵਲੋਂ ਕਾਰਵਾਈ ਕੀਤੀ ਜਾ ਰਹੀ ਹੈ। ਜਿੱਥੇ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵਲੋਂ ਜ਼ਿਲ੍ਹੇ ਦੀ ਹਦੂਦ ਅੰਦਰ ਪੈਂਦੇ ਸਾਰੇ ਥਾਣਿਆ ਨੂੰ ਆਪਣੇ ਖੇਤਰ ਵਿਚ ਗੈਰ-ਕਾਨੂੰਨੀ ਗਤੀਵਿਧੀਆਂ ਨੂੰ ਰੋਕਣ, ਨਸ਼ੇ ਦੀ ਤਸਕਰੀ ਅਤੇ ਸ਼ਰਾਰਤੀ ਅਨਸਰਾਂ ਨੂੰ ਫ਼ੜਨ ਲਈ ਆਦੇਸ਼ ਦਿੱਤੇ ਹਨ |
ਉੱਥੇ ਹੀ ਅੰਮ੍ਰਿਤਸਰ ਪੁਲਿਸ ਦੇ ਆਲਾ ਅਧਿਕਾਰੀਆਂ ਨੇ ਅੰਮ੍ਰਿਤਸਰ ਦੇ ਮਕਬੂਲਪੁਰਾ (Maqboolpura) ਇਲਾਕੇ ‘ਚ ਪੈਂਦੇ ਫਲੈਟ ਨੇੜੇ ਵੱਲਾ ਸਬਜੀ ਮੰਡੀ ਵਿਖੇ ਨਸ਼ਾ ਤਸਕਰੀ ਗੁੰਡਾ ਅਨਸਰਾਂ ‘ਤੇ ਠੱਲ੍ਹ ਪਾਉਣ ਲਈ ਸਰਚ ਆਪ੍ਰੇਸ਼ਨ ਚਲਾਇਆ ਜਾ ਰਿਹਾ ਹੈ | ਜਿਸ ਵਿਚ ਕਰੀਬ 250 ਤੋਂ 300 ਅਧਿਕਾਰੀ ਕਰਮਚਾਰੀ ਤਾਇਨਾਤ ਸਨ |
ਇਸ ਮੌਕੇ ADGP ਨਗਾਸ਼ੇਵਰ ਰਾਓ ਨੇ ਦੱਸਿਆ ਕਿ ਇੱਥੇ ਤਲਾਸ਼ੀ ਕਰਕੇ ਗੈਰ-ਕਾਨੂੰਨੀ ਗਤੀਵਿਧੀਆਂ ਨੂੰ ਰੋਕਣ ਦੀ ਕੋਸਿਸ਼ ਕਰ ਰਹੇ ਹਾਂ ਤੇ ਅਧਿਕਾਰੀਆਂ ਵਲੋਂ ਕੀਤੇ ਜਾਂਦੇ ਕੰਮਾਂ ਨਾਲ ਸ਼ਹਿਰ ਦੀ ਕਾਨੂੰਨ ਵਿਵਸਥਾ ਨੂੰ ਹੋਰ ਮਜ਼ਬੂਤ ਕਰ ਕੇ ਮਹਾਨਗਰ ‘ਚ ਵਧੀਆ ਸਿਸਟਮ ਲਿਆਉਣ ਦੀ ਕੋਸ਼ਿਸ਼ ਕਰਾਂਗੇ |