Nabha jail break case

ਨਾਭਾ ਜੇਲ੍ਹ ਬ੍ਰੇਕ ਕਾਂਡ ਮਾਮਲੇ ‘ਚ ਮੁੱਖ ਮੁਲਜਮ ਲੈ ਕੇ ਦਿੱਲੀ ਪਹੁੰਚੀ ਪੁਲਿਸ, ਛੇਤੀ ਲਿਆਂਦਾ ਜਾਵੇਗਾ ਪੰਜਾਬ

ਚੰਡੀਗੜ੍ਹ, 22 ਅਗਸਤ 2024: ਪੁਲਿਸ ਮੁਤਾਬਕ ਨਾਭਾ ਜੇਲ੍ਹ ਬ੍ਰੇਕ ਕਾਂਡ (Nabha jail break case) ਦੇ ਮੁੱਖ ਸਾਜਿਸ਼ਕਰਤਾ ਰਮਨਜੀਤ ਸਿੰਘ ਰੋਮੀ ਨੂੰ ਹਾਂਗਕਾਂਗ ਤੋਂ ਭਾਰਤ ਹਵਾਲੇ ਕਰ ਦਿੱਤਾ ਗਿਆ ਹੈ। ਰਮਨਜੀਤ ਸਿੰਘ ਨੂੰ ਫਲਾਈਟ ਰਾਹੀਂ ਦਿੱਲੀ ਹਵਾਈ ਅੱਡੇ ‘ਤੇ ਲਿਆਂਦਾ ਗਿਆ ਹੈ। ਪੰਜਾਬ ਦੀ ਐਂਟੀ ਗੈਂਗਸਟਰ ਟਾਸਕ ਫੋਰਸ ਦੀਆਂ ਵਿਸ਼ੇਸ਼ ਟੀਮਾਂ ਅਤੇ ਗੱਡੀਆਂ ਵੀ ਦਿੱਲੀ ਹਵਾਈ ਅੱਡੇ ‘ਤੇ ਪਹੁੰਚ ਗਈਆਂ ਹਨ। ਹਵਾਈ ਅੱਡੇ ‘ਤੇ ਮੁਲਜ਼ਮ ਦੀ ਕਾਗਜ਼ੀ ਕਾਰਵਾਈ ਪੂਰੀ ਹੁੰਦੇ ਹੀ ਉਸ ਨੂੰ ਪੰਜਾਬ ਲਿਆਂਦਾ ਜਾਵੇਗਾ।

Read More: ਨਾਭਾ ਜੇਲ੍ਹ ਬ੍ਰੇਕ ਕਾਂਡ ਦੇ ਮੁੱਖ ਮੁਲਜ਼ਮ ਨੂੰ ਅੱਜ ਲਿਆਂਦਾ ਜਾਵੇਗਾ ਭਾਰਤ, ਹਾਂਗਕਾਂਗ ਤੋਂ ਹਵਾਲਗੀ ਦੀ ਮਿਲੀ ਮਨਜ਼ੂਰੀ

Scroll to Top