ਚੰਡੀਗੜ੍ਹ, 23 ਮਈ 2024: ਲੁਧਿਆਣਾ ਦੇ ਘੰਟਾਘਰ ਚੌਂਦਾ ਬਾਜ਼ਾਰ ਦੀ ਪੁਲਿਸ ਨੇ ਗੁਪਤ ਸੂਚਨਾ ‘ਤੇ ਘੰਟਾਘਰ ਦੇ ਵਿਚਕਾਰ ਸਥਿਤ ਇਕ ਮਸ਼ਹੂਰ ਹੋਟਲ ‘ਤੇ ਛਾਪਾ ਮਾਰ ਕੇ ਹੋਟਲ ਦੇ ਇਕ ਕਮਰੇ ‘ਚੋਂ ਸੱਟਾ ਲਗਾਉਂਦੇ ਅਤੇ ਜੂਆ (Gambling) ਖੇਡ ਰਹੇ 9 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ਕੋਲੋਂ ਪੁਲਿਸ ਨੇ 1 ਲੱਖ 4 ਹਜ਼ਾਰ ਰੁਪਏ ਦੀ ਨਕਦੀ ਵੀ ਬਰਾਮਦ ਕੀਤੀ ਹੈ। ਪੁਲਿਸ ਨੇ ਸਾਰਿਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
(ਡਵੀਜ਼ਨ ਨੰਬਰ-1) ਥਾਣਾ ਚੌੜਾ ਬਾਜ਼ਾਰ ਦੀ ਪੁਲਿਸ ਨੇ ਗੁਪਤ ਸੂਚਨਾ ‘ਤੇ ਘੰਟਾਘਰ ਚੌਂਕ ਦੇ ਵਿਚਕਾਰ ਸਥਿਤ ਹੋਟਲ ‘ਚ ਛਾਪਾ ਮਾਰ ਕੇ ਕੁਝ ਜਣਿਆਂ ਨੂੰ ਸ਼ਰ੍ਹੇਆਮ ਸੱਟਾ ਅਤੇ ਜੂਆ ਖੇਡ ਰਹੇ ਸਨ। ਪੁਲਿਸ ਦੀ ਛਾਪੇਮਾਰੀ ਨੇ ਜਿੱਥੇ ਹਫੜਾ-ਦਫੜੀ ਮਚਾ ਦਿੱਤੀ, ਉਥੇ ਹੀ ਪੁਲਿਸ ਦੇ ਆਉਂਦਿਆਂ ਹੀ ਕੁਝ ਲੋਕ ਭੱਜਣ ਵਿੱਚ ਕਾਮਯਾਬ ਹੋ ਗਏ। ਪੁਲਿਸ ਨੇ 9 ਜਣਿਆਂ ਨੂੰ ਗ੍ਰਿਫਤਾਰ ਕਰਕੇ ਲੱਖਾਂ ਦੀ ਨਕਦੀ ਵੀ ਬਰਾਮਦ ਕੀਤੀ ਹੈ।
ਐਸਐਚਓ ਮਨਿੰਦਰ ਕੌਰ ਨੇ ਦੱਸਿਆ ਕਿ ਗੁਪਤਾ ਦੀ ਇਤਲਾਹ ’ਤੇ ਪੁਲਿਸ ਨੇ ਹੋਟਲ ਮੈਪਲ ’ਤੇ ਛਾਪਾ ਮਾਰਿਆ ਤਾਂ ਉਥੇ ਅਮਿਤ, ਰੋਹਿਤ, ਕਰਮਦੀਪ ਸਿੰਘ, ਆਕਾਸ਼, ਸਾਗਰ, ਗੌਰਵ ਬੱਤਰਾ ਸੱਟਾ ਅਤੇ ਜੂਆ (Gambling) ਖੇਡਦੇ ਮਿਲੇ। ਦੀਪਕ, ਸ਼ਾਮਲਾਲ, ਅਤੁਲ ਖ਼ਿਲਾਫ਼ ਜੂਆ ਐਕਟ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।