Site icon TheUnmute.com

ਸਿੱਧੂ ਮੂਸੇਵਾਲਾ ਕਤਲਕਾਂਡ ਨੂੰ ਲੈ ਕੇ ਪੁਲਿਸ ਵਲੋਂ ਹੋਮਲੈਂਡ ‘ਚ ਛਾਪੇਮਾਰੀ, 5 ਨੌਜਵਾਨਾਂ ਨੂੰ ਹਿਰਾਸਤ ‘ਚ ਲਿਆ

Homeland

ਚੰਡੀਗੜ੍ਹ 06 ਜੂਨ 2022: ਮਰਹੂਮ ਸਿੱਧੂ ਮੂਸੇਵਾਲਾ ਦੇ ਕਤਲਕਾਂਡ ਦੇ ਮਾਮਲੇ ਨੂੰ ਲੈ ਕੇ ਪੁਲਿਸ ਵਲੋਂ ਲਗਾਤਾਰ ਵੱਖ ਵੱਖ ਥਾਵਾਂ ‘ਤੇ ਛਾਪੇਮਾਰੀ ਕੀਤੀ ਜਾ ਰਹੀ ਹੈ | ਇਸੇ ਚਲਦੇ ਹੁਣ ਖ਼ਬਰ ਸਾਹਮਣੇ ਆ ਰਹੀ ਹੈ ਕਿ ਪੁਲਿਸ ਨੇ ਮੋਹਾਲੀ ਦੇ ਹੋਮਲੈਂਡ ‘ਚ ਭਾਰੀ ਪੁਲਿਸ ਫੋਰਸ ਨਾਲ ਛਾਪਾ ਮਾਰਿਆ ਹੈ | ਇਸ ਦੌਰਾਨ ਪੁਲਿਸ ਨੇ 5 ਸ਼ੱਕੀ ਨੌਜਵਾਨਾਂ ਨੂੰ ਹਿਰਾਸਤ ‘ਚ ਲਿਆ ਹੈ | ਪੁਲਿਸ ਵਲੋਂ ਘੇਰਾਬੰਦੀ ਅਜੇ ਵੀ ਜਾਰੀ ਹੈ | ਜਿਕਰਯੋਗ ਹੈ ਕਿ ਪੰਜਾਬੀ ਗਾਇਕ ਮਨਕੀਰਤ ਔਲਖ ਦੀ ਰਿਹਾਇਸ ਇਥੇ ਹੀ ਹੈ ਅਤੇ ਵੱਡੇ ਵੱਡੇ ਕਲਾਕਾਰ ਹੋਮਲੈਂਡ ‘ਚ ਹੀ ਰਹਿੰਦੇ ਹਨ |

ਇਸ ਦੌਰਾਨ ਪੁਲਿਸ ਵਲੋਂ ਸਰਚ ਅਭਿਆਨ ਨੂੰ ਲੈ ਕੇ ਜਾਣਕਾਰੀ ਦਿੰਦਿਆਂ ਡੀ.ਐਸ.ਪੀ ਸੁਖਨਾਜ਼ ਸਿੰਘ ਨੇ ਕਿਹਾ ਕਿ ਇਹ ਰੋਟੀਨ ਦੀ ਚੈਕਿੰਗ ਸੀ ਅਤੇ ਇਸ ਚੈਕਿੰਗ ਦੌਰਾਨ ਮੋਹਾਲੀ ਦੇ ਹੋਮਲੈਂਡ ਵਿੱਚ ਰਹਿ ਰਹੇ ਲੋਕਾਂ ਦੀ ਵੈਰੀਫਿਕੇਸ਼ਨ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਹੈ | ਇਸਦੇ ਨਾਲ ਹੀ ਉਨ੍ਹਾਂ ਕਿਹਾ ਬਿਨ੍ਹਾਂ ਵੈਰੀਫਿਕੇਸ਼ਨ ਤੋਂ ਰਹਿ ਰਹੇ ਲੋਕਾਂ ਦੀ ਚੈਕਿੰਗ ਕੀਤੀ ਗਈ ਹੈ ਜਿਨ੍ਹਾਂ ਚੋਂ 2-3 ਕੋਲ ਲੋੜੀਂਦੇ ਕਾਗਜ ਨਹੀਂ ਸੀ ਅਤੇ ਉਨ੍ਹਾਂ ਨੂੰ ਨੋਟਿਸ ਦੇ ਦਿੱਤਾ ਗਿਆ ਹੈ। ਜਿਨ੍ਹਾਂ ਕੋਲ ਕਾਗਜ ਨਹੀਂ ਸੀ ਉਹ ਕੱਲ੍ਹ ਤੱਕ ਸਾਡੇ ਕੋਲ ਦਸਤਾਵੇਜ਼ ਲੈ ਕੇ ਰਹੇ ਹਨ।

ਜਿਕਰਯੋਗ ਹੈ ਕਿ ਪੁਲਿਸ ਵਲੋਂ ਅੱਜ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ (Sidhu Moosewala) ਕਤਲ ਕੇਸ ਵਿੱਚ ਸ਼ਾਮਲ 8 ਕਥਿਤ ਸ਼ਾਰਪ ਸ਼ੂਟਰਾਂ ਦੀ ਪੁਲਿਸ ਦੇ ਵੱਲੋਂ ਪਛਾਣ ਕੀਤੀ ਗਈ ਹੈ। ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਦੇ ਮੁਤਾਬਿਕ, ਇਨ੍ਹਾਂ 8 ਸ਼ੂਟਰਾਂ ਦੇ ਸਬੰਧ ਪੰਜਾਬ ਹਰਿਆਣਾ ਅਤੇ ਰਾਜਸਥਾਨ ਦੇ ਨਾਲ ਸੰਬੰਧਿਤ ਹਨ ।

Exit mobile version