ਚੰਡੀਗੜ੍ਹ, 22 ਅਗਸਤ 2023: ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੇ ਲੌਂਗੋਵਾਲ (Longowal) ਇਲਾਕੇ ਵਿੱਚ ਬੀਤੇ ਦਿਨ ਪੁਲਿਸ ਅਤੇ ਕਿਸਾਨਾਂ ਦਰਮਿਆਨ ਹੋਈ ਝੜੱਪ ਦੇ ਸਬੰਧ ਵਿੱਚ ਥਾਣਾ ਲੌਂਗੋਵਾਲ ਦੀ ਪੁਲਿਸ ਨੇ 18 ਕਿਸਾਨਾਂ ਅਤੇ 35 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਇਰਾਦਾ ਕਤਲ, ਡਿਊਟੀ ਵਿੱਚ ਵਿਘਨ ਪਾਉਣ, ਕੁੱਟਮਾਰ ਕਰਨ ਦੇ ਦੋਸ਼ਾਂ ਤਹਿਤ ਪਰਚਾ ਦਰਜ ਕੀਤਾ ਗਿਆ ਹੈ। ਐਸਐਚਓ ਥਾਣਾ ਲੌਂਗੋਵਾਲ ਗਗਨਦੀਪ ਸਿੱਧੂ ਦੇ ਬਿਆਨਾਂ ਦੇ ਆਧਾਰ ’ਤੇ ਪੁਲਿਸ ਨੇ ਸੁੱਖਾ ਸਿੰਘ, ਬਲਜਿੰਦਰ ਸਿੰਘ, ਪ੍ਰਦੀਪ ਸਿੰਘ, ਅਮਰ ਸਿੰਘ, ਅਮਰ ਪੁੱਤਰ ਮਹਿੰਦਰ ਸਿੰਘ, ਕੁਲਵਿੰਦਰ, ਭੁਪਿੰਦਰ ਸਿੰਘ, ਰਾਜਪਾਲ, ਪ੍ਰੀਰਥੀ ਸਿੰਘ, ਜੁਝਾਰ, ਹੈਪੀ, ਲਖਬੀਰ, ਕਮਲਜੀਤ ਨੂੰ ਗ੍ਰਿਫ਼ਤਾਰ ਕਰ ਲਿਆ। ਇਸ ਘਟਨਾ ਵਿੱਚ ਕਈ ਪੁਲਿਸ ਕਰਮਚਾਰੀਆਂ ਅਤੇ ਧਰਨਾਕਾਰੀਆਂ ਦੇ ਸੱਟਾਂ ਲੱਗੀਆਂ।
ਜਨਵਰੀ 19, 2025 7:43 ਬਾਃ ਦੁਃ