ਮੁੰਬਈ, 11 ਨਵੰਬਰ 2025: Delhi Blast News: ਦਿੱਲੀ ਪੁਲਿਸ ਅਧਿਕਾਰੀਆਂ ਮੁਤਾਬਕ ਇਹ ਧਮਾਕਾ ਇੱਕ ਆਈਈਡੀ ਸੀ। ਦਿੱਲੀ ਪੁਲਿਸ ਨੇ ਅੱਜ ਸਵੇਰੇ ਪਹਾੜਗੰਜ ਦੇ ਇੱਕ ਹੋਟਲ ਤੋਂ ਚਾਰ ਜਣਿਆਂ ਨੂੰ ਹਿਰਾਸਤ ‘ਚ ਲਿਆ ਹੈ। ਦਿੱਲੀ ਧਮਾਕੇ ਤੋਂ ਬਾਅਦ ਪੁਲਿਸ ਅੱਜ ਸਵੇਰ ਤੋਂ ਹੀ ਫਰੀਦਾਬਾਦ ਦੇ ਧੌਜ ਥਾਣਾ ਖੇਤਰ ‘ਚ ਵੱਡੇ ਪੱਧਰ ‘ਤੇ ਤਲਾਸ਼ੀ ਮੁਹਿੰਮ ਚਲਾ ਰਹੀ ਹੈ। 800 ਪੁਲਿਸ ਕਰਮਚਾਰੀ ਅਲ ਫਲਾਹ ਯੂਨੀਵਰਸਿਟੀ ਦੇ ਆਲੇ-ਦੁਆਲੇ ਦੇ ਖੇਤਰ ਦੀ ਜਾਂਚ ਕਰ ਰਹੇ ਹਨ।
ਦਿੱਲੀ ਬੰ.ਬ ਧਮਾਕਿਆਂ ‘ਚ ਮਰਨ ਵਾਲਿਆਂ ਦੀ ਗਿਣਤੀ ਹੁਣ 9 ਹੋ ਗਈ ਹੈ। ਦੋ ਔਰਤਾਂ ਸਮੇਤ ਨੌਂ ਜਣੇ ਮਾਰੇ ਗਏ ਸਨ, ਜਦੋਂ ਕਿ 24 ਜ਼ਖਮੀ ਹੋਏ ਸਨ। ਦੋ ਲਾਸ਼ਾਂ ਦੀ ਪਛਾਣ ਕਰ ਲਈ ਗਈ ਹੈ। ਬਾਕੀ ਸੱਤ ਦੀ ਪਛਾਣ ਡੀਐਨਏ ਟੈਸਟਿੰਗ ਰਾਹੀਂ ਕੀਤੀ ਜਾਵੇਗੀ।
ਦਿੱਲੀ ਪੁਲਿਸ ਦੀ ਮੁੱਢਲੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਲਾਲ ਕਿਲ੍ਹੇ ‘ਤੇ ਹੋਇਆ ਕਾਰ ਬੰਬ ਧਮਾਕਾ ‘ਫਿਦਾਇਨ’ (ਆਤਮਘਾਤੀ) ਹਮਲਾ ਹੋ ਸਕਦਾ ਹੈ। ਜਾਂਚ ਤੋਂ ਸ਼ੱਕੀ ਦੇ ਇਰਾਦੇ ਦਾ ਪਤਾ ਲੱਗਦਾ ਹੈ। ਸਾਰੀਆਂ ਸਬੰਧਤ ਏਜੰਸੀਆਂ ਧਮਾਕੇ ਦੇ ਪਿੱਛੇ ਦੇ ਇਰਾਦੇ ਦਾ ਪਤਾ ਲਗਾਉਣ ਲਈ ਸਾਰੇ ਪਹਿਲੂਆਂ ‘ਤੇ ਕੰਮ ਕਰ ਰਹੀਆਂ ਹਨ |
ਉੱਤਰੀ ਦਿੱਲੀ ਦੇ ਕੋਤਵਾਲੀ ਪੁਲਿਸ ਸਟੇਸ਼ਨ ‘ਚ ਧਮਾਕੇ ਦੇ ਸਬੰਧ ‘ਚ ਐਫਆਈਆਰ ਦਰਜ ਕੀਤੀ ਗਈ ਹੈ। ਐਫਆਈਆਰ ‘ਚ ਗੈਰ-ਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ ਅਤੇ ਵਿਸਫੋਟਕ ਐਕਟ ਦੀਆਂ ਧਾਰਾਵਾਂ 16 ਅਤੇ 18 ਦਰਜ ਹਨ। ਇਸ ਸਮੇਂ ਸਥਾਨਕ ਪੁਲਿਸ ਅਤੇ ਸਪੈਸ਼ਲ ਸੈੱਲ ਵੱਲੋਂ ਜਾਂਚ ਕੀਤੀ ਜਾ ਰਹੀ ਹੈ।
ਹਾਲਾਂਕਿ, ਇਹ ਦੱਸਿਆ ਜਾ ਰਿਹਾ ਹੈ ਕਿ ਜਾਂਚ ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਨੂੰ ਸੌਂਪੀ ਜਾ ਰਹੀ ਹੈ। ਪੁਲਿਸ ਜਾਂਚ ਨੇ ਲਾਲ ਕਿਲ੍ਹੇ ਦੇ ਸਾਹਮਣੇ ਹੋਏ ਬੰ.ਬ ਧਮਾਕੇ ਨੂੰ ਫਰੀਦਾਬਾਦ ‘ਚ ਗ੍ਰਿਫ਼ਤਾਰ ਕੀਤੇ ਇੱਕ ਸ਼ੱਕੀ ਨਾਲ ਜੋੜਿਆ ਜਾ ਰਿਹਾ ਹੈ । ਪੁਲਿਸ ਇਸ ਧਮਾਕੇ ਦੇ ਸਬੰਧ ਵਿੱਚ ਡਾਕਟਰ ਮੁਹੰਮਦ ਉਮਰ ਦੀ ਭਾਲ ਕਰ ਰਹੀ ਹੈ। ਉਸ ਦੇ ਨਾਲ ਮੌਜੂਦ ਲੋਕਾਂ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ। ਲਾਲ ਕਿਲ੍ਹਾ ਮੈਟਰੋ ਸਟੇਸ਼ਨ ਸੁਰੱਖਿਆ ਕਾਰਨਾਂ ਕਰਕੇ ਬੰਦ ਹੈ। ਬਾਕੀ ਸਾਰੇ ਸਟੇਸ਼ਨ ਆਮ ਤੌਰ ‘ਤੇ ਕੰਮ ਕਰ ਰਹੇ ਹਨ।
ਧਮਾਕੇ ‘ਚ ਵਰਤੀ ਕਾਰ ਦੀ ਹੋਈ ਪਛਾਣ
ਕਾਰ, HR-26-CE 7674, ਜਿਸ ਤੋਂ ਧਮਾਕਾ ਹੋਇਆ ਹੈ, ਹਰਿਆਣਾ ਦੇ ਗੁਰੂਗ੍ਰਾਮ ਦੇ ਨਿਵਾਸੀ ਸਲਮਾਨ ਦੇ ਨਾਮ ‘ਤੇ ਰਜਿਸਟਰਡ ਹੈ। ਪੁਲਿਸ ਨੇ ਤੁਰੰਤ ਉਸਨੂੰ ਹਿਰਾਸਤ ‘ਚ ਲੈ ਲਿਆ ਅਤੇ ਪੁੱਛਗਿੱਛ ਕੀਤੀ। ਉਸਨੇ ਦੱਸਿਆ ਕਿ ਉਨ੍ਹਾਂ ਨੇ ਕਾਰ ਓਖਲਾ ਦੇ ਨਿਵਾਸੀ ਦੇਵੇਂਦਰ ਨੂੰ ਵੇਚੀ ਸੀ। ਦੇਵੇਂਦਰ ਨੇ ਇਸਨੂੰ ਅੰਬਾਲਾ ‘ਚ ਇੱਕ ਤੀਜੀ ਧਿਰ ਨੂੰ ਵੇਚ ਦਿੱਤਾ। ਉੱਥੋਂ, ਇਸਨੂੰ ਪੁਲਵਾਮਾ ਦੇ ਵਸਨੀਕ ਤਾਰਿਕ ਨੂੰ ਵੇਚ ਦਿੱਤਾ ਗਿਆ। 2019 ‘ਚ ਅੱ.ਤ.ਵਾ.ਦੀ.ਆਂ ਨੇ ਪੁਲਵਾਮਾ ‘ਚ ਇੱਕ ਵਾਹਨ ‘ਚ ਇਸੇ ਤਰ੍ਹਾਂ ਵਿਸਫੋਟਕ ਧਮਾਕਾ ਕੀਤਾ ਸੀ, ਜਿਸ ‘ਚ 40 ਫੌਜੀ ਜਵਾਨ ਮਾਰੇ ਗਏ ਸਨ।
Read More: ਦਿੱਲੀ ਦੇ ਲਾਲ ਕਿਲ੍ਹਾ ਮੈਟਰੋ ਸਟੇਸ਼ਨ ਨੇੜੇ ਕਾਰ ‘ਚ ਧ.ਮਾ.ਕਾ, ਮੌਕੇ ‘ਤੇ ਪੁੱਜੀ ਪੁਲਿਸ




