TheUnmute.com

ਪੁਲਿਸ ਨੇ ਡੇਰਾ ਬੱਸੀ ‘ਚ 1 ਕਰੋੜ ਦੀ ਲੁੱਟ ਖੋਹ ਕਰਨ ਵਾਲੇ ਗਿਰੋਹ ਦਾ ਕੀਤਾ ਪਰਦਾਫਾਸ਼

ਚੰਡੀਗੜ੍ਹ 13 ਜੂਨ 2022: ਮੋਹਾਲੀ ਦੇ ਡੇਰਾ ਬੱਸੀ (Dera Bassi) ‘ਚ ਦਿਨ ਦਿਹਾੜੇ 10 ਜੂਨ ਨੂੰ ਲੁਟੇਰਿਆਂ ਵੱਲੋਂ ਬੰਦੂਕ ਦੀ ਨੋਕ ਤੇ ਇੱਕ ਪ੍ਰਾਪਰਟੀ ਡੀਲਰ ਕੋਲੋਂ 1 ਕਰੋੜ ਰੁਪਏ ਲੁੱਟ ਕੇ ਫਰਾਰ ਹੋ ਗਏ ਸਨ | ਇਸ ਘਟਨਾ ‘ਚ ਇਕ ਵਿਆਕਤੀ ਜਖ਼ਮੀ ਹੋਇਆ ਸੀ | ਜਿਸ ਨੂੰ ਡੇਰਾਬੱਸੀ (Dera Bassi) ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ । ਵਿਵੇਕ ਸੀਲ ਸੋਨੀ IPS ਸੀਨੀਅਰ ਕਪਤਾਨ ਪੁਲਿਸ ਜਿਲ੍ਹਾ ਐੱਸ ਐੱਸ ਨਗਰ ਵਲੋਂ ਪ੍ਰੈਸ ਨੋਟ ਜਾਰੀ ਕਰਦਿਆਂ ਦੱਸਿਆ ਕਿ ਪ੍ਰਾਪਰਟੀ ਡੀਲਰ ਹਰਜੀਤ ਨਾਗਪਾਲ ਕੋਲੋਂ ਲੁਟੇਰਿਆਂ ਨੇ ਇੱਕ ਵਿਆਕਤੀ ਨੂੰ ਜਖ਼ਮੀ ਕਰ 1 ਕਰੋੜ ਰੁਪਏ ਲੁੱਟ ਕੇ ਫਰਾਰ ਹੋਏ 3 ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ |

Dera Bassi

Exit mobile version