ਚੰਡੀਗੜ੍ਹ 01 ਜੂਨ 2022: ਗਾਇਕ ਸਿੱਧੂ ਮੂਸੇਵਾਲਾ ਕਤਲਕਾਂਡ ‘ਚ ਮਾਨਸਾ ਪੁਲਿਸ ਨੇ ਇੱਕ ਹੋਰ ਗੈਂਗਸਟਰ ਨੂੰ ਪ੍ਰੋਡਕਸ਼ਨ ਵਾਰੰਟ ‘ਤੇ ਲਿਆਂਦਾ ਗਿਆ ਹੈ। ਪੁਲਿਸ ਵਲੋਂ ਜੱਗੂ ਭਗਵਾਨਪੁਰੀਆ ਦਾ ਸਾਥੀ ਸਿਰਾਜ ਮਿੰਟੂ ਬਠਿੰਡਾ ਜੇਲ੍ਹ ‘ਚੋਂ ਪੁੱਛਗਿੱਛ ਲਈ ਲਿਆਇਆ ਗਿਆ ਹੈ।ਤੁਹਾਨੂੰ ਦੱਸ ਦਈਏ ਕਿ ਬੀਤੇ ਕੱਲ੍ਹ ਮਾਨਸਾ ਪੁਲਿਸ ਨੇ ਮਨਪ੍ਰੀਤ ਸਿੰਘ ਭਾਊ ਵਾਸੀ ਢੈਪਈ (ਫਰੀਦਕੋਟ) ਨੂੰ ਦੇਹਰਾਦੂਨ ਤੋਂ ਹਿਰਾਸਤ ‘ਚ ਲਿਆ ਸੀ ਇਸਦੇ ਨਾਲ ਹੀ 2 ਹੋਰ ਮੁਲਜਮਾਂ ਨੂੰ ਵੀ ਬਠਿੰਡਾ ਤੇ ਫਿਰੋਜਪੁਰ ਜੇਲ੍ਹ ‘ਚੋਂ ਪੁੱਛ-ਗਿੱਛ ਲਈ ਪ੍ਰੋਡਕਸ਼ਨ ਵਾਰੰਟ ‘ਤੇ ਲਿਆਉਣ ਖਬਰਾਂ ਸਾਹਮਣੇ ਆ ਰਹੀਆਂ ਹਨ |
ਜਨਵਰੀ 19, 2025 5:54 ਪੂਃ ਦੁਃ