Punjabi University

ਪੰਜਾਬੀ ਯੂਨੀਵਰਸਿਟੀ ‘ਚ ਨਵਜੋਤ ਸਿੰਘ ਦੇ ਕਤਲ ਮਾਮਲੇ ‘ਚ ਪੁਲਿਸ ਵਲੋਂ ਚਾਰ ਜਣੇ ਗ੍ਰਿਫਤਾਰ

ਚੰਡੀਗੜ੍ਹ 01, ਫ਼ਰਵਰੀ 2023: ਸੋਮਵਾਰ ਨੂੰ ਪੰਜਾਬੀ ਯੂਨੀਵਰਸਿਟੀ (Punjabi University) ਵਿੱਚ ਬੀ-ਟੈੱਕ ਵਿਦਿਆਰਥੀ ਨਵਜੋਤ ਸਿੰਘ ਦੇ ਕਤਲ ਦੇ ਮਾਮਲੇ ਵਿੱਚ ਵੱਡੀ ਕਾਰਵਾਈ ਕਰਦਿਆਂ ਪਟਿਆਲਾ ਪੁਲਿਸ ਨੇ ਚਾਰ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ | ਨਵਜੋਤ ਸਿੰਘ ਦੇ ਪਿਤਾ ਗਮਦੂਰ ਸਿੰਘ ਵਾਸੀ ਪਿੰਡ ਸੰਗਤਪੁਰਾ ਦੀ ਸ਼ਿਕਾਇਤ ’ਤੇ ਕਈ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਮਾਮਲੇ ਵਿੱਚ ਨਾਮਜ਼ਦ ਵਿਅਕਤੀਆਂ ਵਿੱਚ ਮਨਦੀਪ ਸਿੰਘ ਉਰਫ ਜੁਗਨੂੰ, ਵਾਸੀ ਚੱਕ ਪੁੰਨਾਵਾਲੀ, ਜਿਲ੍ਹਾ ਫਾਜਲਿਕਾ, ਸੰਜੋਤ ਸਿੰਘ ਵਾਸੀ ਪਿੰਡ ਠੋਠਰ ਕਲਾਂ, ਜਿਲ੍ਹਾ ਫ਼ਿਰੋਜ਼ਪੁਰ, ਮੋਹਿਤ ਕੰਬੋਜ ਵਾਸੀ ਜਲਾਲਾਬਾਦ, ਹਰਵਿੰਦਰ ਵਾਸੀ ਫ਼ਰੀਦਕੋਟ ਅਤੇ 3 ਅਣਪਛਾਤੇ ਵਿਅਕਤੀ ਸ਼ਾਮਲ ਹਨ।

ਇਸ ਮਾਮਲੇ ‘ਚ ਛਾਪੇਮਾਰੀ ਤੇਜ਼ ਕਰਦੇ ਹੋਏ ਪੁਲਿਸ ਨੇ ਇਸ ਮਾਮਲੇ ‘ਚ ਮਨਦੀਪ ਸਿੰਘ ਨੂੰ ਰਾਊਂਡਅਪ ਕਰਸ਼ਮ ਵਜੋਂ ਨਾਮਜ਼ਦ ਕੀਤਾ ਹੈ। ਨਵਜੋਤ ਸਿੰਘ ਦੇ ਮਾਪਿਆਂ ਅਤੇ ਰਿਸ਼ਤੇਦਾਰਾਂ ਨੇ ਪੁਲਿਸ ਤੋਂ ਨਾਰਾਜ਼ਗੀ ਪ੍ਰਗਟ ਕਰਦਿਆਂ ਸਰਕਾਰੀ ਰਾਜਿੰਦਰ ਹਸਪਤਾਲ ਦੇ ਮੁਰਦਾਘਰ ਵਿੱਚ ਰੋਸ ਪ੍ਰਗਟ ਕੀਤਾ ਕਿ ਪੁਲਿਸ ਦੋਸ਼ੀਆਂ ਨੂੰ ਗ੍ਰਿਫ਼ਤਾਰ ਨਹੀਂ ਕਰ ਰਹੀ। ਹੰਗਾਮੇ ਤੋਂ ਬਾਅਦ ਡੀ.ਐਸ.ਪੀ. ਸਿਟੀ-2 ਜਸਵਿੰਦਰ ਸਿੰਘ ਟਿਵਾਣਾ ਨੇ ਮੌਕੇ ‘ਤੇ ਪਹੁੰਚ ਕੇ ਪਰਿਵਾਰ ਨਾਲ ਗੱਲਬਾਤ ਕਰਕੇ ਕੀਤੀ ਕਾਰਵਾਈ ਦੇ ਸਬੂਤ ਦਿਖਾਏ ਅਤੇ ਭਰੋਸਾ ਦਿਵਾਇਆ ਕਿ ਇਸ ਮਾਮਲੇ ‘ਚ ਜੋ ਵੀ ਦੋਸ਼ੀ ਪਾਇਆ ਗਿਆ, ਉਸ ਨੂੰ ਬਖਸ਼ਿਆ ਨਹੀਂ ਜਾਵੇਗਾ | ਜਿਕਰਯੋਗ ਹੈ ਕਿ ਪੰਜਾਬੀ ਯੂਨੀਵਰਸਿਟੀ (Punjabi University)  ‘ਚ ਨਵਜੋਤ ਸਿੰਘ ‘ਤੇ ਹਮਲਾ ਕਰਕੇ ਕਿਰਚਾਂ ਮਾਰ ਕੇ ਜ਼ਖਮੀ ਕਰ ਦਿੱਤਾ ਸੀ, ਇਸ ਦੌਰਾਨ ਜਖਮਾਂ ਦੀ ਤਾਵ ਨਾ ਝੱਲਦੇ ਹੋਏ ਨਵਜੋਤ ਨੇ ਦਮ ਤੋੜ ਦਿੱਤਾ |

Scroll to Top