7 ਸਤੰਬਰ 2024: ਫ਼ਿਰੋਜ਼ਪੁਰ ਤੀਹਰੇ ਕਤਲ ਕੇਸ ‘ਚ ਔਰੰਗਾਬਾਦ ਪੁਲਿਸ ਤੇ AGTF ਵੱਲੋਂ ਵੱਡੀ ਸਫ਼ਲਤਾ ਹਾਸਲ ਕੀਤੀ ਗਈ ਹੈ| ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੇ ਮਹਾਰਾਸ਼ਟਰਾਂ ਦੇ ਔਰੰਗਾਬਾਦ ਤੋਂ 7 ਹਮਲਾਵਰਾਂ ਨੂੰ ਕਾਬੂ ਕੀਤਾ ਹੈ, 3 ਸਤੰਬਰ ਨੂੰ ਤਿੰਨ ਚਚੇਰੇ ਭੈਣ ਭਰਾਵਾਂ ਦਾ ਕ.ਤ.ਲ ਕੀਤਾ ਗਿਆ ਸੀ, ਜਿਸ ‘ਚ ਉਹਨਾਂ ‘ਤੇ ਇੱਕ ਨਹੀਂ ਬਲਕਿ 50 ਰਾਊਂਡ ਫ਼ਾਇਰਿੰਗ ਕੀਤੀ ਗਈ ਸੀ| ਇਹਨਾਂ 7 ਹਮਲਾਵਾਰਾਂ ਦੇ ਵਿੱਚ ਡਰਾਈਵਰ ਨੂੰ ਵੀ ਕਾਬੂ ਕੀਤਾ ਗਿਆ ਹੈ|ਹਮਲਾਵਰ ਮਹਾਰਾਸ਼ਟਰ ਨੰਬਰ ਦੀ INNOVA ਕਾਰ ਤੇ ਜਾ ਰਹੇ ਸਨ| ਓਥੇ ਇਹ ਵੀ ਜਾਣਕਾਰੀ ਮਿਲੀ ਹੈ ਕਿ ਇਹ ਸਾਰੇ ਮੁਲਜ਼ਮ ਅੱਜ ਹੀ ਪੰਜਾਬ ਪੁਲਿਸ ਦੇ ਹਵਾਲੇ ਕੀਤੇ ਜਾਣਗੇ|
ਜਨਵਰੀ 19, 2025 5:26 ਪੂਃ ਦੁਃ