ਪਿਸਟਲ

ਪੁਲਿਸ ਵਲੋਂ ਲਾਇਸੈਂਸੀ ਪਿਸਟਲ ਖੋਹਣ ਵਾਲੇ 5 ਵਿਅਕਤੀ 3 ਪਿਸਟਲਾਂ ਸਮੇਤ ਕਾਬੂ

ਐੱਸ ਏ ਐੱਸ ਨਗਰ, 06 ਮਈ 2023: ਡਾ. ਸੰਦੀਪ ਕੁਮਾਰ ਗਰਗ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਜ਼ਿਲ੍ਹਾ ਐਸ.ਏ.ਐਸ. ਨਗਰ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਮਿਤੀ 24/25-04-2023 ਦੀ ਦਰਮਿਆਨੀ ਰਾਤ ਨੂੰ ਅਣਪਛਾਤੇ ਵਿਅਕਤੀਆ ਵੱਲੋਂ ਭੁਪਿੰਦਰ ਸਿੰਘ ਉਰਫ ਪਟਵਾਰੀ ਨੂੰ ਸਮੇਤ ਕਾਰ ਦੇ ਘੇਰ ਕੇ ਉਸ ਨਾਲ ਕੁੱਟ ਮਾਰ ਕੀਤੀ ਤੇ ਉਸ ਦੀ ਕਾਰ ਦੀ ਭੰਨ ਤੋੜ ਕਰਕੇ ਮੁੱਦਈ ਦਾ ਲਾਇਸੈਂਸੀ ਲੋਡਿਡ ਪਿਸਟਲ ਖੋਹ ਕੇ ਭੱਜ ਗਏ ਸਨ। ਜਿਸ ਪਰ ਮੁਕੱਦਮਾ ਨੰਬਰ 91 ਮਿਤੀ 26- 04-2023 ਅਧ 3798, 323, 506,148,149 ਆਈ ਪੀ ਸੀ ਥਾਣਾ ਸਦਰ ਖਰੜ ਬਰਖਿਲਾਫ ਨਾ-ਮਲੂਮ ਵਿਅਕਤੀਆਂ ਰਜਿਸਟਰ ਕਰਕੇ ਤਫ਼ਤੀਸ਼ ਅਮਲ ਵਿੱਚ ਲਿਆਂਦੀ ਗਈ ਸੀ।

ਡਾ: ਗਰਗ ਨੇ ਜਾਣਕਾਰੀ ਦਿੰਦੇ ਹੋਏ ਅੱਗੇ ਦੱਸਿਆ ਕਿ ਮੁਕੱਦਮਾ ਦੀ ਅਹਿਮੀਅਤ ਅਤੇ ਗੰਭੀਰਤਾ ਨੂੰ ਵੇਖਦੇ ਹੋਏ ਅਮਨਦੀਪ ਸਿੰਘ ਬਰਾੜ, ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ), ਐਸ.ਏ.ਐਸ ਨਗਰ ਅਤੇ ਗੁਰਸ਼ੇਰ ਸਿੰਘ, ਉਪ ਕਪਤਾਨ ਪੁਲਿਸ (ਇੰਨਵੈਸਟੀਗੋਸ਼ਨ), ਐਸ.ਏ.ਐਸ ਨਗਰ ਦੀ ਅਗਵਾਈ ਹੇਠ ਇੰਸ, ਸ਼ਿਵ ਕੁਮਾਰ ਇੰਚਾਰਜ ਸੀ.ਆਈ.ਏ ਸਟਾਫ ਮੋਹਾਲੀ ਦੀਆਂ ਟੀਮਾਂ ਦਾ ਗਠਨ ਕੀਤਾ ਗਿਆ। ਦੌਰਾਨੇ ਤਫਤੀਸ਼ ਸੀ.ਆਈ.ਏ ਸਟਾਫ ਮੋਹਾਲੀ ਦੀ ਟੀਮ ਵੱਲੋਂ ਉਕਤ ਮੁੱਕਦਮਾ ਦੇ ਅਣਪਛਾਤੇ ਦੋਸ਼ੀਆਨ ਨੂੰ ਸੀ ਸੀ ਟੀ ਵੀ ਫੁਟੇਜ, ਤਕਨੀਕੀ ਅਤੇ ਵਿਗਿਆਨਿਕ ਢੰਗਾਂ ਨਾਲ ਟਰੇਸ ਕਰਕੇ ਮੁਕੱਦਮਾ ਦੇ ਮੁੱਖ ਮੁਲਜ਼ਮ ਸਾਹਿਲ ਬੇਰੀ ਸਮੇਤ ਨਿਮਨਲਿਖਤ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ ਮੁਕੱਦਮਾ ਵਿੱਚ ਖੋਹ ਕੀਤਾ ਪਿਸਟਲ .32 ਬੋਰ ਸਮੇਤ 02 ਰੋਂਦ , 02 ਪਿਸਟਲ .32 ਬੋਰ ਦੇਸੀ ਸਮੇਤ 05 ਰੋਂਦ ਅਤੇ ਇੱਕ ਕਾਰ ਮਾਰਕਾ ਹੋਂਡਾ ਸਿਟੀ ਰੰਗ ਗੋਲਡਨ ਨੰਬਰ ਐਚ ਆਰ 29 ਐਕਸ 2205 ਅਤੇ ਇਕ ਕਾਰ ਮਾਰਕਾ ਸਵਿਫਟ ਰੰਗ ਚਿੱਟਾ ਨੰਬਰ ਐੱਚ ਆਰ 26 ਬੀ ਕਿਉ 1311 ਬਰਾਮਦ ਕੀਤੀਆਂ ਗਈਆਂ।

ਗ੍ਰਿਫਤਾਰ ਮੁਲਜ਼ਮ:-

1. ਸਾਹਿਲ ਬੇਰੀ ਪੁੱਤਰ ਵਿਸ਼ਾਲ ਬੇਰੀ ਵਾਸੀ ਪਿੰਡ ਕਾਲੂਆਣਾ ਥਾਣਾ ਗੋਰੀਵਾਲਾ ਜਿਲ੍ਹਾ ਸਰਸਾ ਹਰਿਆਣਾ

2. ਆਸ਼ੂਤੋਸ਼ ਕੁਮਾਰ ਪੁੱਤਰ ਦਿਆ ਰਾਮ ਵਾਸੀ #102/3 ਗੁਲਾਬ ਸਿੰਘ ਦੀ ਦੁਕੜੀਆਂ ਵਾਰਡ ਨੰਬਰ 30 ਪਲਵਲ ਹਰਿਆਣਾ ਹਾਲ ਵਾਸੀ ਹੋਸਟਲ ਚੰਡੀਗੜ੍ਹ ਯੂਨੀਵਰਸਿਟੀ ਘੜੂੰਆ।

3. ਕਪਿਲ ਅਤਰੀ ਪੁੱਤਰ ਸੁਰਿੰਦਰ ਕੁਮਾਰ ਵਾਸੀ ਪਿੰਡ ਸੋਹਾਣਾ ਤਹਿ ਗੁਲਾਬਗੜ ਜ਼ਿਲ੍ਹਾ ਫਰੀਦਾਬਾਦ ਹਰਿਆਣਾ ਹਾਲ ਵਾਸੀ ਫਲੈਟ ਨੰਬਰ 15 ਗਰਾਊਂਡ ਫਲੋਰ ਗੁਰੂ ਹੋਮਸ ਅਮਾਇਰਾ ਸਿਟੀ ਖਰੜ।

4. ਅਜੇ ਕੁਮਾਰ ਪੁੱਤਰ ਸੂਰਤ ਸਿੰਘ ਵਾਸੀ ਦਿਲਸ਼ਾਦ ਗਾਰਡਨ ਸਹਾਦਰਾ ਦਿੱਲੀ।

5. ਆਰਿਆ ਬਸੰਤ ਪੁੱਤਰ ਰਾਜੇਸ਼ ਕੁਮਾਰ ਵਾਸੀ ਪਿੰਡ ਧੁੰਦਲਾ ਡਾਕ ਕਲੋਨੀ ਜ਼ਿਲ੍ਹਾ ਚੰਬਾ ਹਿਮਾਚਲ ਪ੍ਰਦੇਸ਼।

Scroll to Top