ਮਾਨਸਾ, 31 ਅਕਤੂਬਰ 2025: ਮਾਨਸਾ ‘ਚ ਪਿਛਲੇ ਦਿਨੀ ਹੋਈ ਫਾਇਰਿੰਗ ਮਾਮਲੇ ‘ਚ ਮਾਨਸਾ ਪੁਲਿਸ ਨੇ 72 ਘੰਟਿਆਂ ਦੇ ਦੌਰਾਨ ਫਾਇਰਿੰਗ ਕਰਨ ਵਾਲੇ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ | ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਫੜੇ ਗਏ ਨੌਜਵਾਨ ਤੋਂ ਪੁਲਿਸ ਵੱਲੋਂ ਅਸਲਾ ਰਿਕਵਰ ਕਰਵਾਉਣ ਦੇ ਲਈ ਲੈ ਜਾਇਆ ਗਿਆ ਤਾਂ ਉਨ੍ਹਾਂ ਨੇ ਪੁਲਿਸ ਤੇ ਫਾਇਰਿੰਗ ਕਰ ਦਿੱਤੀ ਜਿਸ ਦੌਰਾਨ ਜਵਾਬੀ ਕਾਰਵਾਈ ਦੇ ‘ਚ ਇੱਕ ਨੌਜਵਾਨ ਜ਼ਖਮੀ ਹੋਇਆ।
ਮਾਨਸਾ ਦੇ ਐਸਐਸਪੀ ਭਗੀਰਥ ਸਿੰਘ ਮੀਨਾ ਨੇ ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਾਨਸਾ ਸ਼ਹਿਰ ਦੇ ‘ਚ 28 ਅਕਤੂਬਰ ਨੂੰ ਸ਼ਾਮ 4 ਵਜੇ ਦੇ ਕਰੀਬ ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਵੱਲੋਂ ਸ਼ਕਤੀ ਟ੍ਰੇਡਿੰਗ ਨਾਮ ਦੀ ਦੁਕਾਨ ਤੇ ਫਾਇਰਿੰਗ ਕੀਤੀ, ਜਿਸ ਦੌਰਾਨ ਉਨਾਂ ਦਾ ਅੱਗੇ ਜਾ ਕੇ ਐਕਸੀਡੈਂਟ ਹੋਇਆ ਤੇ ਉੱਥੇ ਵੀ ਭੱਜਣ ਦੀ ਕੋਸ਼ਿਸ਼ ਕੀਤੀ ਤੇ ਲੋਕਾਂ ਵੱਲੋਂ ਫੜਨ ਦੀ ਕੋਸ਼ਿਸ਼ ਕੀਤੀ ਤਾਂ ਫਾਇਰਿੰਗ ਕਰਕੇ ਮੋਟਰਸਾਈਕਲ ਸੁੱਟ ਫਰਾਰ ਹੋ ਗਏ ਸੀ |
ਜਿਸ ਤੋਂ ਬਾਅਦ ਪੁਲਿਸ ਨੇ ਉਨਾਂ ਦੀ ਸੀਸੀਟੀਵੀ ਫੁਟੇਜ ਦੇ ਰਾਹੀਂ ਪੰਜਾਬ ਭਰ ਦੇ ‘ਚ ਪਛਾਣ ਦੇ ਲਈ ਮੈਸੇਜ ਕਰ ਦਿੱਤਾ ਸੀ, ਪੁਲਿਸ ਨੇ ਦੱਸਿਆ ਕਿ ਇਹ ਵਿਅਕਤੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮਾਨਸਾ ਜ਼ਿਲ੍ਹੇ ਤੋਂ ਇੱਕ ਕੈਬ ਦੇ ਰਾਹੀਂ ਭੱਜਣ ਦੇ ‘ਚ ਫਰਾਰ ਹੋ ਗਏ ਸੀ ਜੋ ਕਿ ਮਾਈਸਰ ਖਾਨਾ ਤੋਂ ਖਰੜ ਜਾਂ ਪਹੁੰਚੇ ਸਨ ਜੋ ਕਿ ਅੱਜ ਮੁੜ ਤੋਂ ਮਾਨਸਾ ਦੇ ਚਕੇਰੀਆਂ ਰੋਡ ਉੱਪਰ ਘੁੰਮ ਰਹੇ ਸਨ, ਜਿੰਨਾਂ ਦੀ ਮੁਖਬਰ ਵੱਲੋਂ ਪੁਲਿਸ ਨੂੰ ਜਾਣਕਾਰੀ ਦਿੱਤੀ ਤਾਂ ਪੁਲਿਸ ਨੇ ਇਨ੍ਹਾਂ ਦੋਵੇਂ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ |
ਗੁਰੂ ਸਾਹਿਬ ਸਿੰਘ ਨੇ ਪੁੱਛਗਿਛ ਦੌਰਾਨ ਦੱਸਿਆ ਕਿ ਉਸ ਸਮੇਂ ਇੱਕ ਅਸਲਾ ਭਿੱਖੀ ਦੇ ਨੇੜੇ ਡਰੇਨ ਦੇ ਕੋਲ ਝਾੜੀਆਂ ਦੇ ‘ਚ ਛੁਪਾਇਆ ਹੈ, ਜਦੋਂ ਪੁਲਿਸ ਅਸਲਾ ਰਿਕਵਰ ਕਰਵਾਉਣ ਦੇ ਲਈ ਤਾਂ ਪਹਿਲਾਂ ਤੋਂ ਹੀ ਲੋਡੜ ਅਸਲੇ ਨਾਲ ਉਨ੍ਹਾਂ ਨੇ ਪੁਲਿਸ ਤੇ ਫਾਇਰਿੰਗ ਕਰ ਦਿੱਤੀ ਤੇ ਪੁਲਿਸ ਨੇ ਜਵਾਬੀ ਕਾਰਵਾਈ ਕੀਤੀ ਤਾਂ ਇਸ ਕਾਰਵਾਈ ਦੌਰਾਨ ਗੁਰਸਾਹਿਬ ਸਿੰਘ ਜ਼ਖਮੀ ਹੋਇਆ ਹੈ |
ਉਨ੍ਹਾਂ ਨੇ ਦੱਸਿਆ ਕਿ ਗੁਰੂ ਸਾਹਿਬ ਸਿੰਘ ਅਤੇ ਰਮਨਪ੍ਰੀਤ ਸਿੰਘ ਦੋਵੇਂ ਹੀ ਰੋਪੜ ਜ਼ਿਲ੍ਹੇ ਦੇ ਰਹਿਣ ਵਾਲੇ ਹਨ, ਜਿਨ੍ਹਾਂ ਤੋਂ ਪੁਲਿਸ ਵੱਲੋਂ ਗਹਿਰਾਈ ਦੇ ਨਾਲ ਪੁੱਛਗਿੱਛ ਕੀਤੀ ਜਾਵੇਗੀ | ਪੁਲਿਸ ਨੇ ਵਾਰਦਾਤ ਦੇ ਦੌਰਾਨ ਵਰਤਿਆ ਗਿਆ ਮੋਟਰਸਾਈਕਲ ਤੇ ਅਸਲਾ ਬਰਾਮਦ ਕਰ ਲਿਆ ਹੈ | ਮੋਟਰਸਾਈਕਲ ਸਵਾਰ ਬਦਮਾਸ਼ਾਂ ਦੇ ਨਾਲ ਭਿੜਨ ਵਾਲੇ ਮਾਨਸਾ ਦੇ ਬਜ਼ੁਰਗ ਜਗਰਾਜ ਸਿੰਘ ਦੇ ਸਨਮਾਨ ਦੇ ਲਈ ਵੀ ਭੇਜਿਆ ਜਾਵੇਗਾ।
Read More: Ludhiana News: ਲੁਧਿਆਣਾ ‘ਚ ਕਬੱਡੀ ਖਿਡਾਰੀ ਦਾ ਕ.ਤ.ਲ, ਪੁਲਿਸ ਜਾਂਚ ‘ਚ ਜੁਟੀ
 
								 
								 
								 
								



