ਹਰਿਆਣਾ, 16 ਫਰਵਰੀ 2026: ਹਰਿਆਣਾ ਦੇ ਝੱਜਰ ਜ਼ਿਲ੍ਹੇ ਦੀ ਬਹਾਦਰਗੜ੍ਹ ਸਪੈਸ਼ਲ ਟਾਸਕ ਫੋਰਸ (STF) ਯੂਨਿਟ ਨੇ ਮੁੰਬਈ ਪੁਲਿਸ ਨਾਲ ਸਾਂਝੇ ਆਪ੍ਰੇਸ਼ਨ ‘ਚ ਫਿਲਮ ਨਿਰਮਾਤਾ ਰੋਹਿਤ ਸ਼ੈੱਟੀ ਦੇ ਘਰ ‘ਤੇ ਗੋਲੀਬਾਰੀ ਅਤੇ ਜਬਰੀ ਵਸੂਲੀ ਦੇ ਮਾਮਲੇ ‘ਚ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਪੁਲਿਸ ਮੁਤਾਬਕ ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਦੀ ਪਛਾਣ ਆਗਰਾ ਜ਼ਿਲ੍ਹੇ ਦੇ ਬਹਾਬੀਜੌਲੀ ਦੇ ਰਹਿਣ ਵਾਲੇ ਰਿਤਿਕ ਯਾਦਵ, ਨੋਇਡਾ ਦੇ ਸੈਕਟਰ 45 ਦੇ ਰਹਿਣ ਵਾਲੇ ਦੀਪਕ, ਆਗਰਾ ਦੇ ਸਦਰਪੁਰ ਦੇ ਰਹਿਣ ਵਾਲੇ ਸੰਨੀ, ਆਗਰਾ ਦੇ ਬਹਾਬੀਜੌਲੀ ਦੇ ਰਹਿਣ ਵਾਲੇ ਸੰਨੀ ਅਤੇ ਆਗਰਾ ਦੇ ਬਹਾਬੀਜੌਲੀ ਦੇ ਰਹਿਣ ਵਾਲੇ ਸੋਨੂੰ ਵਜੋਂ ਹੋਈ ਹੈ।
ਇਸ ਕਾਰਵਾਈ ਬਾਰੇ ਬਹਾਦਰਗੜ੍ਹ ਸਪੈਸ਼ਲ ਟਾਸਕ ਫੋਰਸ (STF) ਦੇ ਇੰਚਾਰਜ ਇੰਸਪੈਕਟਰ ਰਾਕੇਸ਼ ਕੁਮਾਰ ਨੇ ਦੱਸਿਆ ਕਿ ਇਸ ਕਾਰਵਾਈ ਨਾਲ ਜਬਰੀ ਵਸੂਲੀ ਅਤੇ ਗੈਂਗਵਾਰ ਨਾਲ ਸਬੰਧਤ ਅਪਰਾਧਾਂ ਨੂੰ ਰੋਕਣ ‘ਚ ਮੱਦਦ ਮਿਲੇਗੀ। ਪੁਲਿਸ ਮੁਤਾਬਕ ਗ੍ਰਿਫ਼ਤਾਰ ਕੀਤੇ ਮੁਲਜ਼ਮ ਰਿਤਿਕ ਯਾਦਵ, ਦੀਪਕ, ਸੰਨੀ ਅਤੇ ਸੋਨੂੰ ਵਿਰੁੱਧ ਇੱਕ-ਇੱਕ ਮਾਮਲਾ ਦਰਜ ਕੀਤਾ ਹੈ।
ਸਾਰਿਆਂ ‘ਤੇ ਐਫਆਈਆਰ ਨੰਬਰ 19/2026 ‘ਚ ਭਾਰਤੀ ਦੰਡਾਵਲੀ ਦੀ ਧਾਰਾ 109, ਐਮਪੀਏ ਦੀ ਧਾਰਾ 37(1), 37(2) ਅਤੇ ਅਸਲਾ ਐਕਟ ਦੀ ਧਾਰਾ 3 ਅਤੇ 25 ਦੇ ਤਹਿਤ ਦੋਸ਼ ਲਗਾਏ ਹਨ।
ਇਹ ਕੇਸ ਡੀਸੀਬੀ ਸੀਆਈਡੀ, ਮੁੰਬਈ ਕੋਲ ਦਰਜ ਕੀਤਾ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਜੇਕਰ ਜਾਂਚ ਵਿੱਚ ਹੋਰ ਅਪਰਾਧਿਕ ਮਾਮਲਿਆਂ ‘ਚ ਸ਼ਮੂਲੀਅਤ ਦਾ ਪਤਾ ਲੱਗਦਾ ਹੈ, ਤਾਂ ਵੱਖਰੇ ਮਾਮਲੇ ਦਰਜ ਕੀਤੇ ਜਾਣਗੇ। ਫਿਲਹਾਲ, ਚਾਰੇ ਮੁਲਜ਼ਮਾਂ ਨੂੰ ਅੱਗੇ ਦੀ ਜਾਂਚ ਲਈ ਮੁੰਬਈ ਪੁਲਿਸ ਦੇ ਫਿਰੌਤੀ ਵਿਰੋਧੀ ਸੈੱਲ ਦੇ ਹਵਾਲੇ ਕਰ ਦਿੱਤਾ ਗਿਆ ਹੈ।
Read More: ਪੰਜਾਬ ਪੁਲਿਸ ਦੀ ਪੰਜਾਬ ਭਰ ‘ਚ ਛਾਪੇਮਾਰੀ, 232 ਵਿਅਕਤੀਆਂ ਨੂੰ ਕੀਤਾ ਗ੍ਰਿਫਤਾਰ




