Heritage Path

Amritsar News: ਸ੍ਰੀ ਦਰਬਾਰ ਸਾਹਿਬ ਦੇ ਵਿਰਾਸਤੀ ਮਾਰਗ ਤੋਂ ਪੁਲਿਸ ਤੇ ਨਗਰ ਨਿਗਮ ਨੇ ਹਟਵਾਏ ਨਜਾਇਜ਼ ਕਬਜ਼ੇ

ਅੰਮ੍ਰਿਤਸਰ , 24 ਜੂਨ, 2024: ਅੱਜ ਅੰਮ੍ਰਿਤਸਰ ਪੁਲਿਸ ਅਤੇ ਨਗਰ ਨਿਗਮ ਨੇ ਸਾਂਝੇ ਤੌਰ ‘ਤੇ ਮੁਹਿੰਮ ਚਲਾ ਕੇ ਵਿਰਾਸਤੀ ਮਾਰਗ (Heritage Path) ‘ਤੇ ਨਜਾਇਜ਼ ਕਬਜ਼ੇ ਹਟਾਉਣ ਦੀ ਕਾਰਵਾਈ ਕੀਤੀ ਹੈ | ਇਸ ਦੌਰਾਨ ਏਡੀਸੀਪੀ ਹਰਪਾਲ ਸਿੰਘ ਟਰੈਫਿਕ ਦਾ ਕਹਿਣਾ ਹੈ ਕਿ ਵਿਰਾਸਤੀ ਮਾਰਗ ‘ਤੇ ਭਰਾਵਾਂ ਦੇ ਢਾਬੇ ਤੋਂ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਤੱਕ ਦੁਕਾਨਦਾਰਾਂ ਅਤੇ ਰੇਹੜੀ ਫੜ੍ਹੀਆਂ ਵਾਲਿਆਂ ਵੱਲੋਂ ਸੜਕਾਂ ਅਤੇ ਫੁੱਟਪਾਥਾਂ ‘ਤੇ ਨਜਾਇਜ਼ ਕਬਜ਼ੇ ਕੀਤੇ ਗਏ ਸਨ, ਜਿਨ੍ਹਾ ਨੂੰ ਹਟਾਇਆ ਗਿਆ ਹੈ |

ਇਸ ਦੌਰਾਨ ਪੁਲਿਸ ਨੇ ਦੁਕਾਨਦਾਰਾਂ ਅਤੇ ਰੇਹੜੀ ਫੜ੍ਹੀਆਂ ਵਾਲਿਆਂ ਨੂੰ ਅਪੀਲ ਕੀਤੀ ਹੈ ਕਿ ਦੁਕਾਨਦਾਰ ਆਪਣਾ ਸਮਾਨ ਸੜਕਾਂ ‘ਤੇ ਬਾਹਰ ਨਾ ਰੱਖਣ, ਕਿਉਂਕਿ ਇਸ ਨਾਲ ਟਰੈਫਿਕ ਜਾਮ ਵਰਗੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ |

ਦਰਅਸਲ, ਰੋਜ਼ਾਨਾਂ ਦੇਸ਼-ਵਿਦੇਸ਼ ਤੋਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨਾਂ ਲਈ ਵੱਡੀ ਗਿਣਤੀ ‘ਚ ਸੰਗਤਾਂ ਆਉਂਦੀਆਂ ਹਨ ਅਤੇ ਉਨ੍ਹਾਂ ਕਈ ਵਾਰ ਟਰੈਫਿਕ ਜਾਮ ਦਾ ਸਾਹਮਣਾ ਕਰਨਾ ਪੈਂਦਾ ਹੈ
| ਪੁਲਿਸ ਨੇ ਕਿਹਾ ਕਿ ਅਜਿਹੀਆਂ ਮੁਸ਼ਕਿਲਾਂ ਨੂੰ ਦੂਰ ਕਰਨ ਲਈ ਪੁਲਿਸ ਆਪਣੀਆਂ ਕਾਰਵਾਈਆਂ ਜਾਰੀਆਂ ਰੱਖੀਆਂ ਜਾਣਗੀਆਂ | ਪੁਲਿਸ ਨੇ ਨਜਾਇਜ਼ ਕਬਜ਼ੇ ਹਟਾਉਣ ਲਈ ਇੱਕ ਨਵਾਂ ਵਿੰਗ ਬਣਾਇਆ ਗਿਆ ਹੈ ਅਤੇ ਇੱਕ ਪੁਲਿਸ ਅਫਸਰ ਵੀ ਤਾਇਨਾਤ ਕੀਤਾ ਹੈ |

 

Scroll to Top