4 ਮਾਰਚ 2025: ਸੰਯੁਕਤ ਕਿਸਾਨ (United Kisan Morcha) ਮੋਰਚਾ (SKM) ਅਤੇ ਪੰਜਾਬ ਸਰਕਾਰ ਵਿਚਕਾਰ ਸੋਮਵਾਰ ਨੂੰ ਹੋਈ ਮੀਟਿੰਗ (meeting) ਬੇਸਿੱਟਾ ਰਹੀ। ਇਸ ਤੋਂ ਬਾਅਦ ਕਿਸਾਨਾਂ ਨੇ ਐਲਾਨ ਕੀਤਾ ਸੀ ਕਿ ਉਹ 5 ਮਾਰਚ ਨੂੰ ਚੰਡੀਗੜ੍ਹ ਵਿੱਚ ਵਿਰੋਧ ਪ੍ਰਦਰਸ਼ਨ ਕਰਨਗੇ। ਇਸ ਤੋਂ ਬਾਅਦ ਮੰਗਲਵਾਰ ਸਵੇਰੇ ਪੁਲਿਸ ਨੇ ਪੰਜਾਬ ਦੇ ਕਈ ਕਿਸਾਨ ਆਗੂਆਂ ਦੇ ਘਰਾਂ ‘ਤੇ ਛਾਪੇਮਾਰੀ (raid) ਕੀਤੀ।
ਪੁਲਿਸ ਨੇ ਕਿਸਾਨ (kisan) ਆਗੂਆਂ ਨੂੰ ਗ੍ਰਿਫ਼ਤਾਰ ਕਰਨ ਲਈ ਮਾਲਵੇ ਦੇ ਕਈ ਇਲਾਕਿਆਂ ਵਿੱਚ ਛਾਪੇਮਾਰੀ ਕੀਤੀ ਪਰ ਅਸਫਲ ਰਹੀ। ਸੂਤਰਾਂ ਅਨੁਸਾਰ, ਕਿਸਾਨਾਂ ਨੂੰ ਪੁਲਿਸ ਕਾਰਵਾਈ ਦੀ ਉਮੀਦ ਸੀ।
ਪੰਜਾਬ ਪੁਲਿਸ ਨੇ ਭਾਰਤੀ ਕਿਸਾਨ ਯੂਨੀਅਨ (bharti kisan union) ਏਕਤਾ ਉਗਰਾਹਾਂ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਤੁੱਕੇ ਦੇ ਪਿੰਡ ‘ਤੇ ਛਾਪਾ ਮਾਰਿਆ, ਪਰ ਖਾਲੀ ਹੱਥ ਪਰਤ ਆਈ। ਇਸ ਦੌਰਾਨ, ਲੁਧਿਆਣਾ ਬੀਕੇਯੂ ਉਗਰਾਹਾਂ ਦੇ ਜਨਰਲ ਸਕੱਤਰ ਘੱਗਰ ਸਿੰਘ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ। ਅਬੋਹਰ ਵਿੱਚ, ਪੁਲਿਸ ਨੇ ਸਵੇਰੇ 4:30 ਵਜੇ ਕਿਸਾਨ ਆਗੂ ਸੁਖਜਿੰਦਰ ਸਿੰਘ ਰਾਜਨ ਦੇ ਘਰ ਛਾਪਾ ਮਾਰਿਆ। ਕਿਸਾਨ ਆਗੂ ਨੇ ਕਿਹਾ, ਕੀ ਅਸੀਂ ਅਪਰਾਧੀ ਹਾਂ ਕਿ ਇੰਨੀ ਸਵੇਰੇ ਸਾਡੇ ਘਰ ਪੁਲਿਸ ਭੇਜ ਦਿੱਤੀ ਗਈ ਹੈ।
ਫਰੀਦਕੋਟ ਵਿੱਚ, ਕੌਮੀ ਕਿਸਾਨ ਯੂਨੀਅਨ ਦੇ ਸੂਬਾਈ ਮੁਖੀ ਬਿੰਦਰ ਸਿੰਘ ਗੋਲੇਵਾਲਾ ਸਮੇਤ 15 ਕਿਸਾਨਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਪੁਲਿਸ (police) ਨੇ ਅੱਜ ਸਵੇਰੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਅਜਨਾਲਾ ਅਤੇ ਜ਼ਿਲ੍ਹਾ ਪ੍ਰਧਾਨ ਕਸ਼ਮੀਰ ਸਿੰਘ, ਬਲਾਕ ਆਗੂ ਜਸਪਾਲ ਸਿੰਘ ਧੰਗਾਈ, ਪ੍ਰਗਟ ਸਿੰਘ ਚਾਰਪੁਰ, ਰੁਪਿੰਦਰ ਸਿੰਘ ਮਦੂਛੰਗਾ, ਜ਼ਿਲ੍ਹਾ ਆਗੂ ਬਘੇਲ ਸਿੰਘ ਕੋਟ ਮੁਗਲ ਸਮੇਤ ਸਾਰੇ ਆਗੂਆਂ ਦੇ ਘਰਾਂ ‘ਤੇ ਛਾਪੇਮਾਰੀ ਕੀਤੀ। ਪਿੰਡ ਵਾਸੀਆਂ ਨੇ ਪੁਲਿਸ ਨੂੰ ਘੇਰ ਲਿਆ।