July 5, 2024 1:41 am
Punjab National Bank

PNB ਨੇ ਪੰਜਾਬ ‘ਚ ਸਵੈ-ਸੇਵੀ ਸਮੂਹਾਂ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਰਾਜ ਦਿਹਾਤੀ ਅਜਿਵਿਕਾ ਮਿਸ਼ਨ ਨਾਲ MoU ‘ਤੇ ਦਸਤਖ਼ਤ ਕੀਤੇ

ਐਸ.ਏ.ਐਸ.ਨਗਰ, 12 ਸਤੰਬਰ, 2023: ਪੰਜਾਬ ਨੈਸ਼ਨਲ ਬੈਂਕ (Punjab National Bank) ਨੇ ਪੰਜਾਬ ਵਿੱਚ ਕੰਮ ਕਰ ਰਹੇ ਸਵੈ-ਸਹਾਇਤਾ ਸਮੂਹਾਂ ਦੇ ਸਸ਼ਕਤੀਕਰਨ ਅਤੇ ਉੱਨਤੀ ਲਈ ਸਮੂਹਿਕ ਵਚਨਬੱਧਤਾ ਜ਼ਾਹਰ ਕਰਦਿਆਂ, ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ (ਪੀ ਆਰ ਐਸ ਐਲ ਐਮ) ਨਾਲ ਇੱਕ ਸਮਝੌਤਾ ਪੱਤਰ (ਐਮ ਓ ਯੂ) ‘ਤੇ ਹਸਤਾਖਰ ਕੀਤੇ ਹਨ।

ਇਸ ਮਹੱਤਵਪੂਰਨ ਸਮਾਗਮ ਨੂੰ ਦੋਵਾਂ ਸੰਸਥਾਵਾਂ ਦੇ ਪ੍ਰਮੁੱਖ ਅਧਿਕਾਰੀਆਂ ਦੀ ਮੌਜੂਦਗੀ ਚ ਕੀਤਾ ਗਿਆ। ਪੰਜਾਬ ਨੈਸ਼ਨਲ ਬੈਂਕ ਅਧਿਕਾਰੀਆਂ ਨੇ ਪੀ ਆਰ ਐਸ ਐਲ ਐਮ ਦੇ ਐਡੀਸ਼ਨਲ ਸੀ ਈ ਓ ਐਸ ਪੀ ਆਂਗਰਾ ਦਾ ਇਸ ਸਾਂਝੇਦਾਰੀ ਵਿੱਚ ਸ਼ਾਮਲ ਹੋਣ ਅਤੇ ਭਰਪੂਰ ਸਮਰਥਨ ਦੀ ਪੇਸ਼ਕਸ਼ ਕਰਨ ਲਈ ਧੰਨਵਾਦ ਕੀਤਾ। ਪੀ ਐਨ ਬੀ ਤੋਂ ਪੁਸ਼ਕਰ ਤਰਾਈ, ਜ਼ੋਨਲ ਮੈਨੇਜਰ ਪੀ.ਐਨ.ਬੀ ਲੁਧਿਆਣਾ ਜ਼ੋਨ ਹਾਜ਼ਰ ਸਨ।

ਇਸ ਤੋਂ ਇਲਾਵਾ ਸ੍ਰੀਮਤੀ ਰੀਟਾ ਜੁਨੇਜਾ – ਸਰਕਲ ਹੈੱਡ ਮੁਹਾਲੀ, ਐਮ.ਕੇ ਭਾਰਦਵਾਜ – ਚੀਫ ਐਲ.ਡੀ.ਐਮ ਮੋਹਾਲੀ, ਅਮਨਦੀਪ ਸਿੰਘ – ਡਾਇਰੈਕਟਰ ਆਰ.ਐਸ.ਈ.ਟੀ.ਆਈ ਮੁਹਾਲੀ, ਸ੍ਰੀਮਤੀ ਸੁਮਨ ਗੋਇਲ – ਚੀਫ ਮੈਨੇਜਰ ਏ ਐਸ ਰਮਨ ਕੁਮਾਰ – ਪੀ.ਐਸ.ਆਰ.ਐਲ.ਐਮ ਵੀ ਹਾਜ਼ਰ ਸਨ।

ਇਹ ਸਮਝੌਤਾ ਪੰਜਾਬ ਵਿੱਚ ਆਰਥਿਕ ਵਿਕਾਸ, ਉੱਦਮਤਾ ਨੂੰ ਉਤਸ਼ਾਹਿਤ ਕਰਨ ਅਤੇ ਸਵੈ ਸਹਾਇਤਾ ਸਮੂਹਾਂ (ਐਸ.ਐਚ.ਜੀ.) ਵਿੱਚ ਵਿੱਤੀ ਸਥਿਰਤਾ ਵਧਾਉਣ ਲਈ ਦੋਵਾਂ ਭਾਗੀਦਾਰਾਂ ਦੇ ਆਪਸੀ ਦ੍ਰਿਸ਼ਟੀਕੋਣ ਨੂੰ ਦਰਸਾਉਂਦਾ ਹੈ। ਸਾਂਝੇਦਾਰੀ ਦਾ ਉਦੇਸ਼ ਟਿਕਾਊ ਮੌਕੇ ਪੈਦਾ ਕਰਨਾ ਅਤੇ ਸਮਾਜ ਦੀ ਸਮੁੱਚੀ ਬਿਹਤਰੀ ਵਿੱਚ ਯੋਗਦਾਨ ਪਾਉਣਾ ਹੈ। ਸਮਝੌਤਾ ਹਸਤਾਖਰ ਸਮਾਗਮ ਭਾਈਚਾਰਕ ਵਿਕਾਸ ਅਤੇ ਵਿੱਤੀ ਸਮਾਵੇਸ਼ ਵੱਲ ਯਾਤਰਾ ਵਿੱਚ ਇੱਕ ਮਹੱਤਵਪੂਰਨ ਮੀਲ ਪੱਥਰ ਨੂੰ ਦਰਸਾਉਂਦਾ ਹੈ।