ਚੰਡੀਗੜ੍ਹ, 10 ਮਾਰਚ 2025: PNB Recruitment 2025: ਸਰਕਾਰੀ ਨੌਕਰੀ ਕਰਨ ਦੇ ਚਾਹਵਾਨ ਨੌਜਵਾਨਾਂ ਲਈ ਖੁਸ਼ਖ਼ਬਰੀ ਹੈ | ਪੰਜਾਬ ਨੈਸ਼ਨਲ ਬੈਂਕ (Punjab National Bank ) ਨੇ ਸਪੈਸ਼ਲਿਸਟ ਅਫਸਰ (SO) ਦੇ ਅਹੁਦਿਆਂ ਲਈ ਭਰਤੀਆਂ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ | ਚਾਹਵਾਨ ਉਮੀਦਵਾਰ ਪੰਜਾਬ ਨੈਸ਼ਨਲ ਬੈਂਕ ਦੀ ਅਧਿਕਾਰਤ ਵੈੱਬਸਾਈਟ pnbindia.in ‘ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਪੰਜਾਬ ਨੈਸ਼ਨਲ ਬੈਂਕ ਦੀ ਅਸਾਮੀਆਂ (PNB Recruitment 2025) ਸੰਬੰਧੀ ਵੇਰਵੇ
ਕ੍ਰੈਡਿਟ ਅਫਸਰ: 250 ਪੋਸਟਾਂ
ਇੰਡਸਟਰੀ ਅਫਸਰ: 75 ਪੋਸਟਾਂ
ਮੈਨੇਜਰ-ਆਈਟੀ: 5 ਪੋਸਟਾਂ
ਸੀਨੀਅਰ ਮੈਨੇਜਰ: ਆਈਟੀ: 5 ਪੋਸਟਾਂ
ਮੈਨੇਜਰ ਡੇਟਾ ਸਾਇੰਟਿਸਟ: 3 ਪੋਸਟਾਂ
ਸੀਨੀਅਰ ਮੈਨੇਜਰ ਡਾਟਾ ਸਾਇੰਟਿਸਟ: 2 ਪੋਸਟਾਂ
ਮੈਨੇਜਰ ਸਾਈਬਰ ਸਕਿਓਰਿਟੀ : 5 ਪੋਸਟਾਂ
ਸੀਨੀਅਰ ਮੈਨੇਜਰ ਸਾਈਬਰ ਸਕਿਓਰਿਟੀ – 5 ਅਸਾਮੀਆਂ
ਕੁੱਲ ਅਸਾਮੀਆਂ ਦੀ ਗਿਣਤੀ: 350
ਪੰਜਾਬ ਨੈਸ਼ਨਲ ਬੈਂਕ ਦੀ ਅਸਾਮੀਆਂ ਲਈ ਵਿਦਿਅਕ ਯੋਗਤਾ:
ਕਿਸੇ ਮਾਨਤਾ ਪ੍ਰਾਪਤ ਸੰਸਥਾ ਤੋਂ ਸਬੰਧਤ ਵਿਸ਼ੇ ਵਿੱਚ ਬੀ.ਈ./ਬੀ.ਟੈਕ ਡਿਗਰੀ ਹੋਣੀ ਚਾਹੀਦੀ ਹੈ ਅਤੇ ਘੱਟੋ-ਘੱਟ 60% ਅੰਕ ਹੋਣੇ ਲਾਜ਼ਮੀ ਹਨ |
ਅਸਾਮੀਆਂ ਲਈ ਉਮਰ ਸੀਮਾ:
ਉਮੀਦਵਾਰ ਦੀ ਉੱਮਰ ਘੱਟੋ-ਘੱਟ 21 ਸਾਲ ਹੋਵੇ
ਵੱਧ ਤੋਂ ਵੱਧ ਉਮਰ ਅਹੁਦੇ ਦੇ ਅਨੁਸਾਰ 30 ਤੋਂ 38 ਸਾਲ
ਰਿਜ਼ਰਵ ਸ਼੍ਰੇਣੀ ਨੂੰ ਸਰਕਾਰੀ ਨਿਯਮਾਂ ਅਨੁਸਾਰ ਛੋਟ ਦਿੱਤੀ ਜਾਵੇਗੀ।
PNB ਅਸਾਮੀਆਂ ਲਈ ਚੋਣ ਪ੍ਰਕਿਰਿਆ:
ਔਨਲਾਈਨ ਲਿਖਤੀ ਪ੍ਰੀਖਿਆ
ਇੰਟਰਵਿਊ
ਮੈਰਿਟ ਦੇ ਆਧਾਰ ‘ਤੇ ਚੋਣ
ਤਨਖਾਹ: 48,480 ਰੁਪਏ ਤੋਂ 1,05,280 ਰੁਪਏ ਪ੍ਰਤੀ ਮਹੀਨਾ
ਪੰਜਾਬ ਨੈਸ਼ਨਲ ਬੈਂਕ ਦੀ ਅਸਾਮੀਆਂ ਲਈ ਇੰਝ ਕਰੋ ਅਪਲਾਈ:-
ਅਧਿਕਾਰਤ ਵੈੱਬਸਾਈਟ pnbindia.in ‘ਤੇ ਜਾਓ।
ਭਰਤੀ/ਕੈਰੀਅਰ ਸੈਕਸ਼ਨ ‘ਤੇ ਕਲਿੱਕ ਕਰੋ।
ਹੁਣ “RECRUITMENT FOR 1025 POSTS OF SPECIALIST OFFICERS UNDER HRP 2024-25” ‘ਤੇ ਕਲਿੱਕ ਕਰੋ।
ਜਿਵੇਂ ਹੀ ਤੁਸੀਂ ਕਲਿੱਕ ਕਰੋਗੇ, ਤੁਹਾਡੇ ਸਾਹਮਣੇ ਇੱਕ ਨਵਾਂ ਪੰਨਾ ਖੁੱਲ੍ਹ ਜਾਵੇਗਾ।
ਇਸ ਪੰਨੇ ‘ਤੇ ਰਜਿਸਟਰ ਕਰਕੇ ਅਰਜ਼ੀ ਫਾਰਮ ਭਰੋ।
ਲੋੜੀਂਦੇ ਦਸਤਾਵੇਜ਼ ਅਪਲੋਡ ਕਰੋ।
ਫਾਰਮ ਜਮ੍ਹਾਂ ਕਰੋ ਅਤੇ ਇਸਨੂੰ ਡਾਊਨਲੋਡ ਕਰੋ।
ਇਸਦਾ ਪ੍ਰਿੰਟਆਊਟ ਲਓ ਅਤੇ ਇਸਨੂੰ ਆਪਣੇ ਕੋਲ ਰੱਖੋ।
Read More: Punjab Police Recruitment 2025 : ਪੰਜਾਬ ਪੁਲਿਸ ਕਾਂਸਟੇਬਲ ਭਰਤੀ ਲਈ ਰਜਿਸ਼ਟ੍ਰੇਸ਼ਨ ਸ਼ੁਰੂ, ਇੰਝ ਕਰੋ ਅਪਲਾਈ