July 2, 2024 8:03 pm
PM Narendra Modi

PM ਨਰਿੰਦਰ ਮੋਦੀ ਅਮਰੀਕਾ ਫੇਰੀ ਦੌਰਾਨ 24 ਪ੍ਰਮੁੱਖ ਸਖ਼ਸ਼ੀਅਤਾਂ ਨੂੰ ਮਿਲਣਗੇ, ਐਲਨ ਮਸਕ ਦਾ ਨਾਂ ਵੀ ਸ਼ਾਮਲ

ਚੰਡੀਗੜ੍ਹ, 20 ਜੂਨ 2023: ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Narendra Modi) ਸੰਯੁਕਤ ਰਾਜ ਅਮਰੀਕਾ ਦੇ ਆਪਣੇ ਪਹਿਲੇ ਰਾਜ ਦੌਰੇ ਲਈ ਦਿੱਲੀ ਤੋਂ ਰਵਾਨਾ ਹੋ ਗਏ ਹਨ। ਉਹ 21 ਤੋਂ 23 ਜੂਨ ਤੱਕ ਅਮਰੀਕਾ ਦੇ ਦੌਰੇ ‘ਤੇ ਹੋਣਗੇ। ਪ੍ਰਧਾਨ ਮੰਤਰੀ ਦਾ ਅਧਿਕਾਰਤ ਦੌਰਾ 21 ਜੂਨ ਦੀ ਸਵੇਰ ਨੂੰ ਨਿਊਯਾਰਕ ਵਿੱਚ ਸੰਯੁਕਤ ਰਾਸ਼ਟਰ ਦੇ ਮੁੱਖ ਦਫ਼ਤਰ ਵਿੱਚ ਯੋਗ ਦਿਵਸ ਦੇ ਸਮਾਗਮ ਨਾਲ ਸ਼ੁਰੂ ਹੋਵੇਗਾ। ਇਸ ਦੌਰਾਨ ਪਤਾ ਲੱਗਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਇਸ ਦੌਰੇ ਦੌਰਾਨ ਕਰੀਬ 24 ਖ਼ਾਸ ਸਖ਼ਸ਼ੀਅਤਾਂ ਨਾਲ ਮੁਲਾਕਾਤ ਕਰਨਗੇ। ਇਨ੍ਹਾਂ ਵਿੱਚ ਨੋਬਲ ਪੁਰਸਕਾਰ ਜੇਤੂ, ਅਰਥਸ਼ਾਸਤਰੀ, ਕਲਾਕਾਰ, ਵਿਗਿਆਨੀ, ਵਿਦਵਾਨ, ਉੱਦਮੀ, ਸਿੱਖਿਆ ਸ਼ਾਸਤਰੀ, ਸਿਹਤ ਮਾਹਰ ਆਦਿ ਸ਼ਾਮਲ ਹਨ।

ਟੇਸਲਾ ਦੇ ਸਹਿ-ਸੰਸਥਾਪਕ ਐਲਨ ਮਸਕ, ਖਗੋਲ ਭੌਤਿਕ ਵਿਗਿਆਨੀ ਨੀਲ ਡੇਗ੍ਰਾਸ ਟਾਇਸਨ, ਗ੍ਰੈਮੀ ਪੁਰਸਕਾਰ ਜੇਤੂ ਭਾਰਤੀ-ਅਮਰੀਕੀ ਗਾਇਕ ਫਾਲੂ (ਫਾਲਗੁਨੀ ਸ਼ਾਹ) ਉਨ੍ਹਾਂ 24 ਪ੍ਰਮੁੱਖ ਸਖ਼ਸ਼ੀਅਤਾਂ ਵਿੱਚ ਸ਼ਾਮਲ ਹਨ, ਜਿਨ੍ਹਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Narendra Modi) ਆਪਣੀ ਅਮਰੀਕਾ ਯਾਤਰਾ ਦੌਰਾਨ ਮਿਲਣਗੇ। ਇਨ੍ਹਾਂ ਤੋਂ ਇਲਾਵਾ ਉਹ ਪਾਲ ਰੋਮਰ, ਨਿਕੋਲਸ ਨਸੀਮ ਤਾਲੇਬ, ਰੇ ਡਾਲੀਓ, ਜੈਫ ਸਮਿਥ, ਮਾਈਕਲ ਫਰੋਮਨ ਡੇਨੀਅਲ ਰਸੇਲ, ਐਲਬ੍ਰਿਜ ਕੋਲਬੀ ਅਤੇ ਡਾ: ਪੀਟਰ ਐਗਰੇ, ਡਾ: ਸਟੀਫਨ ਕਲਾਸਕੋ ਅਤੇ ਚੰਦਰਿਕਾ ਟੰਡਨ ਨੂੰ ਵੀ ਮਿਲਣਗੇ।