June 30, 2024 6:52 am
Varanasi

PM ਨਰਿੰਦਰ ਮੋਦੀ ਵਾਰਾਣਸੀ ਲੋਕਾਂ ਸਭਾ ਸੀਟ ਤੋਂ 57740 ਹਜ਼ਾਰ ਵੋਟਾਂ ਨਾਲ ਅੱਗੇ

ਚੰਡੀਗੜ੍ਹ, 04 ਜੂਨ 2024: ਉੱਤਰ ਪ੍ਰਦੇਸ਼ (Uttar Pradesh) ਦੀਆਂ ਲੋਕ ਸਭਾ ਚੋਣਾਂ ਦੇ ਰੁਝਾਨਾਂ ਵਿੱਚ ਭਾਜਪਾ ਨੇ 36 ਸੀਟਾਂ ‘ਤੇ ਲੀਡ ਬਣਾਈ ਹੋਈ ਹੈ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੰਸਦੀ ਖੇਤਰ ਵਾਰਾਣਸੀ (Varanasi) ਵਿੱਚ ਅੱਜ ਸਵੇਰੇ 8 ਵਜੇ ਤੋਂ ਵੋਟਾਂ ਦੀ ਗਿਣਤੀ ਜਾਰੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 57740 ਹਜ਼ਾਰ ਵੋਟਾਂ ਨਾਲ ਅੱਗੇ ਚੱਲ ਰਹੇ ਹਨ। ਨਰਿੰਦਰ ਮੋਦੀ ਨੂੰ ਹੁਣ ਤੱਕ 185082 ਵੋਟਾਂ ਮਿਲੀਆਂ ਹਨ | ਜਦਕਿ ਅਜੇ ਰਾਏ ਪਛੜ ਗਏ ਹਨ। 8 ਵਿਧਾਨ ਸਭਾ ਦੇ 7 ਗੇੜਾਂ ਦੀ ਗਿਣਤੀ ਖਤਮ ਹੋ ਚੁੱਕੀ ਹੈ | ਇਸਦੇ ਨਾਲ ਹੀ ਸਮਾਜਵਾਦੀ ਪਾਰਟੀ ਨੇ 33 ਸੀਟਾਂ ‘ਤੇ ਲੀਡ ਬਣਾਈ ਹੋਈ ਹੈ | ਇਸਦੇ ਨਾਲ ਹੀ ਕਾਂਗਰਸ 8 ਅਤੇ ਆਰ.ਐੱਲ.ਡੀ 2 ਸੀਟਾਂ ‘ਤੇ ਅੱਗੇ ਹੈ |