July 5, 2024 1:50 am
New Metro Corridors

PM ਨਰਿੰਦਰ ਮੋਦੀ ਨੇ ਦਿੱਲੀ ‘ਚ ਦੋ ਨਵੇਂ ਮੈਟਰੋ ਕੋਰੀਡੋਰਾਂ ਦਾ ਰੱਖਿਆ ਨੀਂਹ ਪੱਥਰ

ਚੰਡੀਗੜ੍ਹ, 14 ਮਾਰਚ 2024: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਦਿੱਲੀ ਵਿੱਚ ਦੋ ਨਵੇਂ ਮੈਟਰੋ ਕੋਰੀਡੋਰਾਂ (New Metro Corridors) ਦਾ ਨੀਂਹ ਪੱਥਰ ਰੱਖਿਆ। ਦਿੱਲੀ ਵਿੱਚ ਬਣਨ ਵਾਲੇ ਦੋ ਕੋਰੀਡੋਰਾਂ ਵਿੱਚੋਂ ਇੱਕ ਕੋਰੀਡੋਰ ਲਾਜਪਤ ਨਗਰ ਤੋਂ ਸਾਕੇਤ ਜੀ-ਬਲਾਕ ਤੱਕ ਅਤੇ ਦੂਜਾ ਇੰਦਰਲੋਕ ਤੋਂ ਇੰਦਰਪ੍ਰਸਥ ਤੱਕ ਹੋਵੇਗਾ। ਇਸ ‘ਤੇ 8400 ਕਰੋੜ ਰੁਪਏ ਖਰਚ ਕੀਤੇ ਜਾਣਗੇ।

ਬੀਤੇ ਦਿਨ ਬੁੱਧਵਾਰ ਨੂੰ ਕੇਂਦਰੀ ਮੰਤਰੀ ਮੰਡਲ ਨੇ ਦਿੱਲੀ ਵਿੱਚ ਦੋ ਨਵੇਂ ਮੈਟਰੋ ਕੋਰੀਡੋਰ (New Metro Corridors) ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਜਾਣਕਾਰੀ ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨੇ ਬੁੱਧਵਾਰ ਨੂੰ ਕੇਂਦਰ ਸਰਕਾਰ ਦੀ ਮੰਤਰੀ ਮੰਡਲ ਦੀ ਬੈਠਕ ਤੋਂ ਬਾਅਦ ਦਿੱਤੀ ਸੀ । ਉਨ੍ਹਾਂ ਦੱਸਿਆ ਕਿ ਪਹਿਲਾ ਕੋਰੀਡੋਰ ਲਾਜਪਤ ਨਗਰ ਤੋਂ ਸਾਕੇਤ ਜੀ-ਬਲਾਕ ਵਿਚਕਾਰ ਹੋਵੇਗਾ, ਜਿਸ ਦੀ ਲੰਬਾਈ 8.4 ਕਿਲੋਮੀਟਰ ਹੋਵੇਗੀ। ਜਦੋਂ ਕਿ ਦੂਜਾ ਕੋਰੀਡੋਰ ਇੰਦਰਲੋਕ ਤੋਂ ਇੰਦਰਪ੍ਰਸਥ ਵਿਚਕਾਰ ਹੋਵੇਗਾ, ਜਿਸ ਦੀ ਲੰਬਾਈ 12.4 ਕਿਲੋਮੀਟਰ ਹੋਵੇਗੀ। ਇਨ੍ਹਾਂ ਦੋਵਾਂ ਕੋਰੀਡੋਰਾਂ ਦਾ ਕੰਮ ਮਾਰਚ 2029 ਤੱਕ ਪੂਰਾ ਕਰ ਲਿਆ ਜਾਵੇਗਾ।