Article 370

PM ਨਰਿੰਦਰ ਮੋਦੀ ਨੇ ਸੱਦੀ ਉੱਚ ਪੱਧਰੀ ਬੈਠਕ, ਸੂਡਾਨ ‘ਚ ਫਸੇ ਭਾਰਤੀਆਂ ਦੀ ਸੁਰੱਖਿਆ ਦੀ ਹੋਵੇਗੀ ਸਮੀਖਿਆ

ਚੰਡੀਗੜ੍ਹ, 21 ਅਪ੍ਰੈਲ 2023: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਘਰੇਲੂ ਯੁੱਧ ਪ੍ਰਭਾਵਿਤ ਸੂਡਾਨ (Sudan) ਵਿੱਚ ਫਸੇ ਭਾਰਤੀਆਂ ਦੀ ਸੁਰੱਖਿਆ ਦੀ ਸਮੀਖਿਆ ਕਰਨ ਲਈ ਇੱਕ ਉੱਚ ਪੱਧਰੀ ਮੀਟਿੰਗ ਸੱਦੀ ਹੈ। ਪ੍ਰਧਾਨ ਮੰਤਰੀ ਇਸ ਬੈਠਕ ਦੀ ਪ੍ਰਧਾਨਗੀ ਕਰਨਗੇ। ਇਸ ਦੌਰਾਨ ਦੇਸ਼ ਦੇ ਨਾਗਰਿਕਾਂ ਨੂੰ ਸੁਰੱਖਿਅਤ ਬਾਹਰ ਕੱਢਣ ‘ਤੇ ਚਰਚਾ ਹੋਵੇਗੀ।

ਜ਼ਿਕਰਯੋਗ ਹੈ ਕਿ ਮੰਗਲਵਾਰ ਦੇਰ ਸ਼ਾਮ ਦੋਵੇਂ ਧਿਰਾਂ ਸੂਡਾਨ ‘ਚ ਫੌਜ ਅਤੇ ਰੈਪਿਡ ਸਪੋਰਟ ਫੋਰਸ ਵਿਚਾਲੇ ਚੱਲ ਰਹੀ ਘਰੇਲੂ ਜੰਗ ਨੂੰ ਲੈ ਕੇ 24 ਘੰਟੇ ਦੀ ਜੰਗਬੰਦੀ ‘ਤੇ ਸਹਿਮਤ ਹੋ ਗਈਆਂ ਸਨ, ਪਰ ਜੰਗਬੰਦੀ ਨੂੰ ਜਲਦੀ ਹੀ ਤੋੜ ਦਿੱਤਾ ਗਿਆ। ਬੁੱਧਵਾਰ ਨੂੰ ਪੰਜਵੇਂ ਦਿਨ, ਡਬਲਯੂਐਚਓ ਨੇ ਦੇਸ਼ ਵਿੱਚ 270 ਮੌਤਾਂ ਦੀ ਰਿਪੋਰਟ ਕੀਤੀ, ਜਦੋਂ ਕਿ 2,600 ਤੋਂ ਵੱਧ ਜ਼ਖਮੀ ਹੋਏ।

ਇਸ ਦੌਰਾਨ ਭਾਰਤ ਉੱਥੇ (Sudan) ਫਸੇ ਭਾਰਤੀਆਂ ਦੀ ਸੁਰੱਖਿਆ ਨੂੰ ਲੈ ਕੇ ਪੂਰੇ ਮਾਮਲੇ ‘ਤੇ ਤਿੱਖੀ ਨਜ਼ਰ ਰੱਖ ਰਿਹਾ ਹੈ ਅਤੇ ਵਿਦੇਸ਼ ਮੰਤਰੀ ਜੈਸ਼ੰਕਰ ਨੇ ਅਮਰੀਕਾ, ਬ੍ਰਿਟੇਨ, ਯੂਏਈ ਅਤੇ ਸਾਊਦੀ ਅਰਬ ਨਾਲ ਗੱਲਬਾਤ ਕਰਕੇ ਤਾਲਮੇਲ ਸ਼ੁਰੂ ਕਰ ਦਿੱਤਾ ਹੈ। ਗੋਲਾਬਾਰੀ ਅਤੇ ਹਵਾਈ ਹਮਲਿਆਂ ਨੇ ਰਾਜਧਾਨੀ ਖਾਰਤੁਮ ਅਤੇ ਓਮਡੁਰਮੈਨ ਦੇ ਨੀਲ ਸ਼ਹਿਰ ਨੂੰ ਹਿਲਾ ਦਿੱਤਾ ਹੈ। ਦੇਸ਼ ਵਿੱਚ ਕਿਸੇ ਅਣਜਾਣ ਥਾਂ ‘ਤੇ 31 ਭਾਰਤੀਆਂ ਦੇ ਫਸੇ ਹੋਣ ਦੀ ਵੀ ਖਬਰ ਹੈ।

ਭਾਰਤੀਆਂ ਦੀ ਸੁਰੱਖਿਆ ਨੂੰ ਲੈ ਕੇ ਜੈਸ਼ੰਕਰ ਨੇ ਚਾਰ ਦੇਸ਼ਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਟਵੀਟ ਕੀਤਾ ਕਿ ਸਾਊਦੀ ਅਰਬ ਦੇ ਵਿਦੇਸ਼ ਮੰਤਰੀ ਸ਼ੇਖ ਅਬਦੁੱਲਾ ਬਿਨ ਜਾਏਦ ਅਲ ਨਾਹਯਾਨ ਦਾ ਧੰਨਵਾਦ, ਜੋ ਸਾਡੇ ਸੰਪਰਕ ‘ਚ ਹਨ। ਉਨ੍ਹਾਂ ਨੂੰ ਸਾਊਦੀ ਅਰਬ ਦੇ ਵਿਦੇਸ਼ ਮੰਤਰੀ ਫੈਜ਼ਲ ਬਿਨ ਫਰਹਾਨ ਅਤੇ ਬਰਤਾਨੀਆ-ਅਮਰੀਕਾ ਤੋਂ ਵੀ ਅਮਲੀ ਸਹਿਯੋਗ ਦਾ ਭਰੋਸਾ ਮਿਲਿਆ ਹੈ।

Scroll to Top