ਚੰਡੀਗੜ੍ਹ,13 ਫਰਵਰੀ 2024: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਬੂ ਧਾਬੀ (Abu Dhabi) ਪਹੁੰਚ ਗਏ ਹਨ। ਸੰਯੁਕਤ ਅਰਬ ਅਮੀਰਾਤ (UAE) ਦੇ ਰਾਸ਼ਟਰਪਤੀ ਸ਼ੇਖ ਮੁਹੰਮਦ ਬਿਨ ਜਾਯਦ ਅਲ ਨਾਹਯਾਨ ਨੇ ਪ੍ਰਧਾਨ ਮੰਤਰੀ ਮੋਦੀ ਦਾ ਗਲੇ ਮਿਲ ਕੇ ਸਵਾਗਤ ਕੀਤਾ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਮੋਦੀ ਨੂੰ ਗਾਰਡ ਆਫ਼ ਆਨਰ ਵੀ ਦਿੱਤਾ ਗਿਆ।
ਪ੍ਰਧਾਨ ਮੰਤਰੀ ਮੋਦੀ 14 ਫਰਵਰੀ ਨੂੰ ਅਬੂ ਧਾਬੀ (Abu Dhabi) ਵਿੱਚ ਬੀਏਪੀਐਸ ਹਿੰਦੂ ਮੰਦਰ ਦਾ ਉਦਘਾਟਨ ਕਰਨਗੇ, ਪਰ ਇਸ ਤੋਂ ਪਹਿਲਾਂ ਅੱਜ ਯਾਨੀ 13 ਫਰਵਰੀ ਨੂੰ ਉਹ ਆਬੂ ਧਾਬੀ ਦੇ ਜ਼ਾਇਦ ਸਪੋਰਟਸ ਸਿਟੀ ਸਟੇਡੀਅਮ ਵਿੱਚ ਭਾਰਤੀ ਪ੍ਰਵਾਸੀਆਂ ਨੂੰ ਸੰਬੋਧਨ ਕਰਨ ਜਾ ਰਹੇ ਹਨ। ਉਨ੍ਹਾਂ ਦੇ ਪ੍ਰੋਗਰਾਮ ਦਾ ਨਾਂ ਅਹਲਾਨ ਮੋਦੀ (ਹੈਲੋ ਮੋਦੀ) ਰੱਖਿਆ ਗਿਆ ਹੈ। ਤੁਹਾਨੂੰ ਦੱਸ ਦਈਏ ਕਿ 2015 ਤੋਂ ਬਾਅਦ ਪੀਐਮ ਮੋਦੀ ਦੀ ਯੂਏਈ ਦੀ ਇਹ ਸੱਤਵੀਂ ਯਾਤਰਾ ਹੈ। ਪਿਛਲੇ ਅੱਠ ਮਹੀਨਿਆਂ ਵਿੱਚ ਯੂਏਈ ਦਾ ਇਹ ਤੀਜਾ ਦੌਰਾ ਹੋਵੇਗਾ।
ਅੱਜ ਅਬੂ ਧਾਬੀ ਵਿੱਚ ਹਿੰਦੂ ਪ੍ਰਵਾਸੀਆਂ ਨੂੰ ਸੰਬੋਧਨ ਕਰਨ ਤੋਂ ਪਹਿਲਾਂ, ਪੀਐਮ ਮੋਦੀ ਨੇ ਸੋਸ਼ਲ ਮੀਡੀਆ ਪਲੇਟਫਾਰਮ X ‘ਤੇ ਇੱਕ ਪੋਸਟ ਸ਼ੇਅਰ ਕੀਤੀ। ਉਨ੍ਹਾਂ ਨੇ ਕਿਹਾ, ‘ਸਾਨੂੰ ਆਪਣੇ ਵਿਦੇਸ਼ੀ ਭਾਰਤੀਆਂ ‘ਤੇ ਬਹੁਤ ਮਾਣ ਹੈ ਅਤੇ ਦੁਨੀਆ ਦੇ ਨਾਲ ਭਾਰਤ ਦੇ ਸਬੰਧਾਂ ਨੂੰ ਡੂੰਘਾ ਕਰਨ ਦੇ ਉਨ੍ਹਾਂ ਦੇ ਯਤਨਾਂ ‘ਤੇ ਬਹੁਤ ਮਾਣ ਹੈ। ਅੱਜ ਸ਼ਾਮ, ਮੈਂ ਅਹਲਾਨ ਮੋਦੀ ਸਮਾਗਮ ਵਿੱਚ ਯੂਏਈ ਵਿੱਚ ਭਾਰਤੀ ਪ੍ਰਵਾਸੀਆਂ ਨੂੰ ਮਿਲਣ ਦੀ ਉਮੀਦ ਕਰ ਰਿਹਾ ਹਾਂ। ਇਸ ਯਾਦਗਾਰੀ ਪਲ ਵਿੱਚ ਜ਼ਰੂਰ ਸ਼ਾਮਲ ਹੋਵੋ। 14 ਫਰਵਰੀ ਨੂੰ ਉਦਘਾਟਨ ਤੋਂ ਪਹਿਲਾਂ ਸੋਸ਼ਲ ਮੀਡੀਆ ‘ਤੇ BAPS ਹਿੰਦੂ ਮੰਦਿਰ ਦੀ ਇੱਕ ਝਲਕ ਪੇਸ਼ ਕੀਤੀ ਗਈ ਹੈ।