Modi

ਮੋਦੀ ਤੇਰੀ ਕਬਰ ਪੁੱਟੀ ਜਾਵੇਗੀ ਦੇ ਬਿਆਨ ‘ਤੇ PM ਮੋਦੀ ਦਾ ਪਲਟਵਾਰ, ਕਿਹਾ- ਦੇਸ਼ ‘ਚ ਖਿੜੇਗਾ ਕਮਲ

ਚੰਡੀਗੜ੍ਹ, 24 ਫਰਵਰੀ 2023: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਮੇਘਾਲਿਆ ‘ਚ ਰੋਡ ਸ਼ੋਅ ‘ਚ ਹਿੱਸਾ ਲਿਆ। ਇਸ ਤੋਂ ਬਾਅਦ ਇੱਥੇ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਮੇਘਾਲਿਆ ਦੇ ਲੋਕਾਂ ਦਾ ਵੱਡੀ ਗਿਣਤੀ ਵਿੱਚ ਆਉਣ ਲਈ ਧੰਨਵਾਦ ਕੀਤਾ। ਇੰਨਾ ਹੀ ਨਹੀਂ ਪ੍ਰਧਾਨ ਮੰਤਰੀ ਨੇ ਵਿਰੋਧੀ ਧਿਰ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਪੂਰਾ ਦੇਸ਼ ਕਹਿ ਰਿਹਾ ਹੈ ਕਿ ਮੋਦੀ, ਤੁਹਾਡਾ ਕਮਲ ਖਿੜੇਗਾ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਤੁਹਾਡਾ ਇਹ ਪਿਆਰ, ਤੁਹਾਡਾ ਇਹ ਆਸ਼ੀਰਵਾਦ… ਮੈਂ ਤੁਹਾਡੇ ਇਸ ਕਰਜ਼ ਨੂੰ ਜ਼ਰੂਰ ਚੁਕਾਵਾਂਗਾ। ਮੈਂ ਮੇਘਾਲਿਆ ਦਾ ਵਿਕਾਸ ਕਰਕੇ, ਤੁਹਾਡੇ ਕਲਿਆਣਕਾਰੀ ਕੰਮਾਂ ਨੂੰ ਤੇਜ਼ ਕਰਕੇ ਤੁਹਾਡੇ ਪਿਆਰ ਅਤੇ ਆਸ਼ੀਰਵਾਦ ਦਾ ਕਰਜ਼ ਚੁਕਾਵਾਂਗਾ। ਮੈਂ ਤੁਹਾਡੇ ਇਸ ਪਿਆਰ ਨੂੰ ਵਿਅਰਥ ਨਹੀਂ ਜਾਣ ਦੇਵਾਗਾਂ ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਕੁਝ ਲੋਕ ਜਿਨ੍ਹਾਂ ਨੂੰ ਦੇਸ਼ ਨੇ ਠੁਕਰਾ ਦਿੱਤਾ ਹੈ, ਜੋ ਨਿਰਾਸ਼ਾ ਵਿੱਚ ਡੁੱਬ ਡੁੱਬੇ ਹੋਏ ਹਨ | ਅੱਜ ਕੱਲ੍ਹ ਉਹ ਮਾਲਾ ਉਚਾਰਦੇ ਹਨ ਅਤੇ ਕਹਿ ਰਹੇ ਹਨ ਕਿ- ਮੋਦੀ, ਤੁਹਾਡੀ ਕਬਰ ਪੁੱਟੀ ਜਾਵੇਗੀ। ਪਰ ਦੇਸ਼ ਕਹਿ ਰਿਹਾ ਹੈ, ਦੇਸ਼ ਦਾ ਹਰ ਕੋਨਾ ਕਹਿ ਰਿਹਾ ਹੈ- ਮੋਦੀ, ਤੁਹਾਡਾ ਕਮਲ ਖਿੜੇਗਾ।

Scroll to Top