July 7, 2024 9:12 am
PM Modi

ਰਾਹੁਲ ਗਾਂਧੀ ਦੇ ਬਿਆਨ ‘ਤੇ PM ਮੋਦੀ ਦਾ ਜਵਾਬ, ਜੋ ਖ਼ੁਦ ਹੋਸ਼ ‘ਚ ਨਹੀਂ, ਉਹ ‘ਯੂਪੀ ਤੇ ਕਾਸ਼ੀ ਦੇ ਨੌਜਵਾਨਾਂ ਨੂੰ ਨਸ਼ੇੜੀ ਕਹਿ ਰਹੇ ਹਨ

ਚੰਡੀਗੜ੍ਹ, 23 ਫਰਵਰੀ 2024: ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Modi) ਨੇ ਸ਼ੁੱਕਰਵਾਰ ਨੂੰ ਵਾਰਾਣਸੀ ਵਿੱਚ ਨਵੇਂ ਬਣੇ ਕਾਰਖਿਆਨਵ ਐਗਰੋ ਪਾਰਕ ਵਿੱਚ ਬਣੇ ਬਨਾਸ ਡੇਅਰੀ ਪਲਾਂਟ (ਅਮੂਲ) ਸਮੇਤ 13,000 ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਿਆ। ਜਨ ਸਭਾ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਪ੍ਰੋਜੈਕਟ ਪੂਰਬੀ ਉੱਤਰ ਪ੍ਰਦੇਸ਼ ਦੇ ਵਿਕਾਸ ਦਾ ਮਾਰਗ ਬਣਨਗੇ ਅਤੇ ਰੁਜ਼ਗਾਰ ਦੇ ਕਈ ਮੌਕੇ ਪੈਦਾ ਹੋਣਗੇ।

ਪ੍ਰਧਾਨ ਮੰਤਰੀ ਮੋਦੀ (PM Modi) ਨੇ ਕਿਹਾ ਕਿ ਜਦੋਂ ਮੈਂ ਲੋਕਲ ਤੋਂ ਵੋਕਲ ਬੋਲਦਾ ਹਾਂ ਤਾਂ ਮੈਂ ਬੁਣਕਰਾਂ ਅਤੇ ਛੋਟੇ ਉੱਦਮੀਆਂ ਦਾ ਬ੍ਰਾਂਡ ਅੰਬੈਸਡਰ ਬਣ ਜਾਂਦਾ ਹਾਂ। ਮੈਂ ਸੈਰ ਸਪਾਟੇ ਨੂੰ ਉਤਸ਼ਾਹਿਤ ਕਰਦਾ ਹਾਂ। ਵਿਸ਼ਾਲ ਸ਼੍ਰੀਕਾਸ਼ੀ ਵਿਸ਼ਵਨਾਥ ਧਾਮ ਦੇ ਪੁਨਰ ਨਿਰਮਾਣ ਤੋਂ ਲੈ ਕੇ ਹੁਣ ਤੱਕ 12 ਕਰੋੜ ਲੋਕ ਕਾਸ਼ੀ ਆ ਚੁੱਕੇ ਹਨ। ਇਸ ਕਾਰਨ ਹੋਟਲ, ਢਾਬੇ, ਫੁੱਲ-ਮਾਲਾ ਦੇ ਕਾਰੋਬਾਰ ਨਾਲ ਜੁੜੇ ਲੋਕਾਂ ਦੀ ਆਮਦਨ ਵਧੀ ਹੈ।

ਸ ਦੌਰਾਨ ਕਾਂਗਰਸ ਆਗੂ ਰਾਹੁਲ ਗਾਂਧੀ ‘ਤੇ ਨਿਸ਼ਾਨਾ ਸਾਧਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਕਾਂਗਰਸ ਦਾ ਰਾਜਕੁਮਾਰ ਕਾਸ਼ੀ ਦੀ ਧਰਤੀ ‘ਤੇ ਆ ਕੇ ਕਾਸ਼ੀ ਅਤੇ ਯੂਪੀ ਦੇ ਨੌਜਵਾਨਾਂ ਨੂੰ ਨਸ਼ੇੜੀ ਕਹਿ ਰਿਹਾ ਹੈ, ਜੋ ਆਪ ਹੋਸ਼ ‘ਚ ਨਹੀ | ਉਨ੍ਹਾਂ ਨੇ ਕਿਹਾ ਕਿ ਉਹ ਮੇਰੀ ਕਾਸ਼ੀ ਦੇ ਬੱਚਿਆਂ ਨੂੰ ਨਸ਼ੇੜੀ ਕਹਿ ਰਹੇ ਹਨ।

ਪ੍ਰਧਾਨ ਮੰਤਰੀ ਨੇ ਕਿਹਾ, ਛੇ ਦਹਾਕਿਆਂ ਤੱਕ ਭਾਈ-ਭਤੀਜਾਵਾਦ, ਭ੍ਰਿਸ਼ਟਾਚਾਰ ਅਤੇ ਤੁਸ਼ਟੀਕਰਨ ਨੇ ਯੂਪੀ ਨੂੰ ਵਿਕਾਸ ਵਿੱਚ ਪਿੱਛੇ ਰੱਖਿਆ। ਪਿਛਲੀਆਂ ਸਰਕਾਰਾਂ ਨੇ ਯੂਪੀ ਨੂੰ ਬਿਮਾਰ ਸੂਬਾ ਬਣਾ ਕੇ ਨੌਜਵਾਨਾਂ ਤੋਂ ਉਨ੍ਹਾਂ ਦਾ ਭਵਿੱਖ ਖੋਹ ਲਿਆ। ਅਜੇ ਦੋ ਦਿਨ ਪਹਿਲਾਂ ਹੀ ਸਰਕਾਰ ਨੇ ਗੰਨੇ ਦੀ ਘੱਟੋ-ਘੱਟ ਕੀਮਤ ਵਧਾ ਕੇ 340 ਰੁਪਏ ਪ੍ਰਤੀ ਕੁਇੰਟਲ ਕਰ ਦਿੱਤੀ ਹੈ। ਤੁਹਾਨੂੰ ਉਹ ਸਮਾਂ ਵੀ ਯਾਦ ਹੈ ਜਦੋਂ ਪਹਿਲੀਆਂ ਸਰਕਾਰਾਂ ਗੰਨੇ ਦੀ ਅਦਾਇਗੀ ਲਈ ਬਹੁਤ ਜ਼ੋਰ ਪਾਉਂਦੀਆਂ ਸਨ। ਪਰ ਹੁਣ ਕਿਸਾਨਾਂ ਦੇ ਬਕਾਏ ਹੀ ਨਹੀਂ ਦਿੱਤੇ ਜਾ ਰਹੇ, ਫਸਲਾਂ ਦੇ ਭਾਅ ਵੀ ਵਧਾਏ ਜਾ ਰਹੇ ਹਨ।