ਮਨੀਪੁਰ

PM ਮੋਦੀ ਦੀ ਡਿਗਰੀ ਨਹੀਂ ਹੋਵੇਗੀ ਜਨਤਕ, ਦਿੱਲੀ ਹਾਈ ਕੋਰਟ ਦਾ ਹੁਕਮ

ਦੇਸ਼, 25 ਅਗਸਤ 2025: ਦਿੱਲੀ ਹਾਈ ਕੋਰਟ ਨੇ ਸੋਮਵਾਰ ਨੂੰ ਕੇਂਦਰੀ ਸੂਚਨਾ ਕਮਿਸ਼ਨ ਦੇ ਉਸ ਹੁਕਮ ਨੂੰ ਰੱਦ ਕਰ ਦਿੱਤਾ, ਜਿਸ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਗ੍ਰੈਜੂਏਸ਼ਨ ਡਿਗਰੀ ਨਾਲ ਸਬੰਧਤ ਜਾਣਕਾਰੀ ਜਨਤਕ ਕਰਨ ਦਾ ਨਿਰਦੇਸ਼ ਦਿੱਤਾ ਗਿਆ ਸੀ।

ਜਸਟਿਸ ਸਚਿਨ ਦੱਤਾ ਨੇ ਸੀਆਈਸੀ ਦੇ ਹੁਕਮ ਨੂੰ ਚੁਣੌਤੀ ਦੇਣ ਵਾਲੀ ਦਿੱਲੀ ਯੂਨੀਵਰਸਿਟੀ ਦੀ ਪਟੀਸ਼ਨ ‘ਤੇ ਇਹ ਫੈਸਲਾ ਦਿੱਤਾ। ਇਸ ਸੰਬੰਧੀ ਅਦਾਲਤ ਨੇ 27 ਫਰਵਰੀ ਨੂੰ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਸੀ।

ਮਿਲੀ ਜਾਣਕਾਰੀ ਮੁਤਾਬਕ ਨੀਰਜ ਨਾਮ ਦੇ ਇੱਕ ਵਿਅਕਤੀ ਨੇ ਆਰਟੀਆਈ ਅਰਜ਼ੀ ਦਾਇਰ ਕੀਤੀ ਸੀ। 21 ਦਸੰਬਰ 2016 ਨੂੰ ਸੀਆਈਸੀ ਨੇ 1978 ‘ਚ ਬੀਏ ਦੀ ਪ੍ਰੀਖਿਆ ਪਾਸ ਕਰਨ ਵਾਲੇ ਸਾਰੇ ਵਿਦਿਆਰਥੀਆਂ ਦੇ ਰਿਕਾਰਡ ਦੀ ਜਾਂਚ ਕਰਨ ਦੀ ਇਜਾਜ਼ਤ ਦਿੱਤੀ। ਜਿਸ ਸਾਲ ਨਰਿੰਦਰ ਮੋਦੀ ਨੇ ਵੀ ਇਹ ਪ੍ਰੀਖਿਆ ਪਾਸ ਕੀਤੀ ਸੀ।

Read More: PM ਮੋਦੀ ਤੇ CM ਨਿਤੀਸ਼ ਕੁਮਾਰ ਵੱਲੋਂ ਸਿਮਰੀਆ ਧਾਮ ਵਿਖੇ 6 ਲੇਨ ਵਾਲੇ ਗੰਗਾ ਪੁਲ ਦਾ ਉਦਘਾਟਨ

Scroll to Top