Kanyakumari

30 ਮਈ ਨੂੰ ਲੋਕ ਸਭਾ ਚੋਣ ਪ੍ਰਚਾਰ ਦੀ ਸਮਾਪਤੀ ਤੋਂ ਬਾਅਦ ਕੰਨਿਆਕੁਮਾਰੀ ਜਾਣਗੇ PM ਮੋਦੀ

ਚੰਡੀਗੜ੍ਹ, 28 ਮਈ 2024: ਪ੍ਰਧਾਨ ਮੰਤਰੀ ਨਰਿੰਦਰ ਮੋਦੀ 30 ਮਈ ਨੂੰ ਲੋਕ ਸਭਾ ਚੋਣ ਪ੍ਰਚਾਰ ਦੀ ਸਮਾਪਤੀ ਤੋਂ ਬਾਅਦ ਕੰਨਿਆਕੁਮਾਰੀ (Kanyakumari) ਜਾਣਗੇ। ਇੱਥੇ ਉਹ ਸਵਾਮੀ ਵਿਵੇਕਾਨੰਦ ਨੂੰ ਸ਼ਰਧਾਂਜਲੀ ਦੇਣ ਲਈ ਬਣਾਏ ਗਏ ਸਮਾਰਕ ਰਾਕ ਮੈਮੋਰੀਅਲ ‘ਤੇ ਧਿਆਨ ਲਗਾਉਣਗੇ । ਭਾਜਪਾ ਆਗੂਆਂ ਨੇ ਮੰਗਲਵਾਰ ਨੂੰ ਕਿਹਾ ਕਿ ਉਹ 30 ਮਈ ਦੀ ਸ਼ਾਮ ਤੋਂ 1 ਜੂਨ ਦੀ ਸ਼ਾਮ ਤੱਕ ਧਿਆਨ ਮੰਡਪਮ ‘ਚ ਧਿਆਨ ਲਗਾਉਣਗੇ । ਪ੍ਰਧਾਨ ਮੰਤਰੀ ਨੇ 2019 ਦੇ ਚੋਣ ਪ੍ਰਚਾਰ ਤੋਂ ਬਾਅਦ ਕੇਦਾਰਨਾਥ ਗੁਫਾ ‘ਚ ਅਜਿਹਾ ਹੀ ਸਿਮਰਨ ਕੀਤਾ ਸੀ।

Scroll to Top