16 ਜੂਨ 2025: ਅੱਜ ਪ੍ਰਧਾਨ ਮੰਤਰੀ ਮੋਦੀ (prime minister modi) ਦੇ ਸਾਈਪ੍ਰਸ ਦੌਰੇ ਦਾ ਦੂਜਾ ਦਿਨ ਹੈ। ਉਹ 15 ਜੂਨ ਨੂੰ ਸਾਈਪ੍ਰਸ ਪਹੁੰਚੇ। ਜਿੱਥੇ ਉਹ ਰਾਸ਼ਟਰਪਤੀ ਨਿਕੋਸ ਕ੍ਰਿਸਟੋਡੌਲਾਈਡਸ (President Nikos Christodoulides) ਨੂੰ ਮਿਲੇ। ਇਸ ਤੋਂ ਬਾਅਦ ਉਹ ਭਾਰਤੀ ਭਾਈਚਾਰੇ ਨੂੰ ਮਿਲੇ।
ਅੱਜ PM ਮੋਦੀ ਦਾ ਸਾਈਪ੍ਰਸ ਦੇ ਰਾਸ਼ਟਰਪਤੀ ਮਹਿਲ ਵਿਖੇ ਰਸਮੀ ਸਵਾਗਤ ਕੀਤਾ ਜਾਵੇਗਾ, ਜਿਸ ਤੋਂ ਬਾਅਦ ਉਹ ਵਫ਼ਦ ਪੱਧਰੀ ਗੱਲਬਾਤ ਕਰਨਗੇ। ਫਿਰ ਮੋਦੀ ਸਾਈਪ੍ਰਸ ਤੋਂ ਕੈਨੇਡਾ ਲਈ ਰਵਾਨਾ ਹੋਣਗੇ। ਮੋਦੀ 16-17 ਜੂਨ ਤੱਕ ਇੱਥੇ ਰਹਿਣਗੇ।
ਪ੍ਰਧਾਨ ਮੰਤਰੀ ਕੈਨੇਡਾ ਦੇ ਅਲਬਰਟਾ ਸੂਬੇ ਦੇ ਕਨਾਨਾਸਕਿਸ ਵਿੱਚ ਆਯੋਜਿਤ G7 ਸੰਮੇਲਨ ਵਿੱਚ ਸ਼ਾਮਲ ਹੋਣਗੇ। ਭਾਰਤ ਨੂੰ ਇਹ ਸੱਦਾ ਸੰਮੇਲਨ ਸ਼ੁਰੂ ਹੋਣ ਤੋਂ ਸਿਰਫ਼ 10 ਦਿਨ ਪਹਿਲਾਂ ਮਿਲਿਆ।
ਇਹ ਪ੍ਰਧਾਨ ਮੰਤਰੀ ਮੋਦੀ ਦੀ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ (Canadian Prime Minister Mark Carney) ਨਾਲ ਪਹਿਲੀ ਮੁਲਾਕਾਤ ਹੋਵੇਗੀ। ਜਨਵਰੀ 2025 ਵਿੱਚ ਜਸਟਿਨ ਟਰੂਡੋ ਦੇ ਅਸਤੀਫ਼ੇ ਤੋਂ ਬਾਅਦ ਮਾਰਕ ਕਾਰਨੀ 14 ਮਾਰਚ ਨੂੰ ਕੈਨੇਡਾ ਦੇ ਨਵੇਂ ਪ੍ਰਧਾਨ ਮੰਤਰੀ ਬਣੇ। ਜਸਟਿਨ ਟਰੂਡੋ ਦੇ ਸਮੇਂ ਦੌਰਾਨ ਭਾਰਤ-ਕੈਨੇਡਾ ਸਬੰਧਾਂ ਵਿੱਚ ਖਟਾਸ ਆ ਗਈ ਸੀ।
Read More: PM ਮੋਦੀ ਤੇ ਟਰੰਪ ਦੀ ਮੁਲਾਕਾਤ ਦੇ 10 ਮਹੱਤਵਪੂਰਨ ਨੁਕਤੇ, ਜਾਣੋ…