Gujarat

Gujarat: PM ਮੋਦੀ ਗੁਜਰਾਤ ‘ਚ ਅੱਜ 280 ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਉਦਘਾਟਨ ਤੇ ਰੱਖਣਗੇ ਨੀਂਹ ਪੱਥਰ

ਚੰਡੀਗੜ੍ਹ, 30 ਅਕਤੂਬਰ 2024: ਪ੍ਰਧਾਨ ਮੰਤਰੀ ਨਰਿੰਦਰ ਮੋਦੀ 30-31 ਅਕਤੂਬਰ ਨੂੰ ਆਪਣੇ ਗ੍ਰਹਿ ਸੂਬੇ ਗੁਜਰਾਤ (Gujarat) ਦੇ ਦੌਰੇ ‘ਤੇ ਜਾਣਗੇ ਅਤੇ ਸੂਬੇ ਲਈ ਵੱਡੇ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਜਾਵੇਗਾ | ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਕੇਵੜੀਆ ‘ਚ ਰਾਸ਼ਟਰੀ ਏਕਤਾ ਦਿਵਸ ਸਮਾਗਮ ‘ਚ ਹਿੱਸਾ ਲੈਣਗੇ ਅਤੇ ਸੂਬੇ ਨੂੰ 280 ਕਰੋੜ ਰੁਪਏ ਤੋਂ ਵੱਧ ਦੇ ਵੱਖ-ਵੱਖ ਬੁਨਿਆਦੀ ਢਾਂਚੇ ਅਤੇ ਵਿਕਾਸ ਪ੍ਰੋਜੈਕਟਾਂ ਦਾ ਤੋਹਫ਼ਾ ਵੀ ਦੇਣਗੇ।

ਪੀਐਮਓ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਪ੍ਰਧਾਨ ਮੰਤਰੀ ਬੁੱਧਵਾਰ ਨੂੰ ਕੇਵੜੀਆ ‘ਚ 280 ਕਰੋੜ ਰੁਪਏ ਤੋਂ ਵੱਧ ਦੇ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਣਗੇ। ਅੱਜ ਸ਼ਾਮ ਨੂੰ ਉਹ 99ਵੇਂ ਕਾਮਨ ਫਾਊਂਡੇਸ਼ਨ ਕੋਰਸ ਦੇ ਅਫਸਰ ਸਿਖਿਆਰਥੀਆਂ ਨੂੰ ਸੰਬੋਧਨ ਕਰਨਗੇ। ਇਸ ਸਾਲ ਪ੍ਰੋਗਰਾਮ ਦਾ ਵਿਸ਼ਾ ਸਵੈ-ਨਿਰਭਰ ਅਤੇ ਵਿਕਸਤ ਭਾਰਤ ਲਈ ਰੋਡਮੈਪ ਹੈ।

ਇਸ ਪ੍ਰੋਗਰਾਮ ‘ਚ ਭਾਰਤ ਦੀਆਂ 16 ਸਿਵਲ ਸੇਵਾਵਾਂ ਅਤੇ ਭੂਟਾਨ ਦੀਆਂ 3 ਸਿਵਲ ਸੇਵਾਵਾਂ ਦੇ 653 ਅਧਿਕਾਰੀ ਸਿਖਿਆਰਥੀ ਸ਼ਾਮਲ ਹੋਣਗੇ। ਪ੍ਰਧਾਨ ਮੰਤਰੀ 31 ਅਕਤੂਬਰ ਨੂੰ ਸਵੇਰੇ 7:15 ਵਜੇ ‘ਸਟੈਚੂ ਆਫ ਯੂਨਿਟੀ’ (Gujarat) ‘ਤੇ ਸਰਦਾਰ ਵੱਲਭ ਭਾਈ ਪਟੇਲ ਨੂੰ ਸ਼ਰਧਾ ਦੇ ਫੁੱਲ ਭੇਟ ਕਰਨਗੇ। ਪ੍ਰਧਾਨ ਮੰਤਰੀ ਏਕਤਾ ਸਮਾਗਮ ਦੀ ਸਹੁੰ ਚੁੱਕਣਗੇ ਅਤੇ ਏਕਤਾ ਦਿਵਸ ਪਰੇਡ ਦੇ ਗਵਾਹ ਹੋਣਗੇ, ਜਿਸ ‘ਚ ਨੌਂ ਸੂਬਿਆਂ ਅਤੇ ਇੱਕ ਕੇਂਦਰ ਸ਼ਾਸਤ ਪ੍ਰਦੇਸ਼ ਪੁਲਿਸ, ਚਾਰ ਕੇਂਦਰੀ ਹਥਿਆਰਬੰਦ ਪੁਲਿਸ ਬਲ, ਐਨਸੀਸੀ ਅਤੇ ਇੱਕ ਮਾਰਚਿੰਗ ਬੈਂਡ ਸ਼ਾਮਲ ਹੋਣਗੇ।

Scroll to Top