July 7, 2024 6:06 pm
National Creator Award

PM ਮੋਦੀ ਨੇ ‘ਰਾਸ਼ਟਰੀ ਰਚਨਾਕਾਰ ਪੁਰਸਕਾਰ’ ਸਮਾਗਮ ‘ਚ ਲਿਆ ਹਿੱਸਾ, ਆਖਿਆ- ਇਨ੍ਹਾਂ ਚੋਣ ‘ਚ ਹੋਣ ਵਾਲੀ ਹੈ ਸਫਾਈ

ਚੰਡੀਗੜ੍ਹ, 8 ਮਾਰਚ 2024: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਭਾਰਤ ਮੰਡਪਮ ‘ਚ ਪਹਿਲੇ ‘ਰਾਸ਼ਟਰੀ ਰਚਨਾਕਾਰ ਪੁਰਸਕਾਰ’ (National Creator Award)  ਸਮਾਗਮ ‘ਚ ਹਿੱਸਾ ਲਿਆ। ਇਸ ਦੌਰਾਨ ਰਚਨਾਕਾਰਾਂ ਨੂੰ ਕਈ ਵੰਨਗੀਆਂ ਵਿੱਚ ਸਨਮਾਨਿਤ ਕੀਤਾ ਗਿਆ। ਸਮਾਗਮ ਵਿੱਚ ਮਲਹਾਰ ਕਲੰਬੇ ਨੂੰ ਸਵੱਛਤਾ ਅੰਬੈਸਡਰ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।

ਮਲਹਾਰ ਨੇ ਪੀਐਮ ਮੋਦੀ ਨੂੰ ਅਪੀਲ ਕੀਤੀ ਕਿ ਤੁਸੀਂ ਵੀ ਪਿਛਲੇ ਸਾਲ ਅੰਕਿਤ ਭਈਆ ਨਾਲ ਸਫਾਈ ਅਭਿਆਨ ਵਿੱਚ ਹਿੱਸਾ ਲਿਆ ਸੀ। ਮੈਂ ਚਾਹੁੰਦਾ ਹਾਂ ਕਿ ਤੁਸੀਂ ਮੈਨੂੰ ਵੀ ਅਜਿਹਾ ਮੌਕਾ ਦਿਓ। ਇਸ ‘ਤੇ ਪੀਐਮ ਮੋਦੀ ਨੇ ਜਵਾਬ ਦਿੱਤਾ ਕਿ ਉਨ੍ਹਾਂ ਨੂੰ ਮੌਕਾ ਜ਼ਰੂਰ ਮਿਲੇਗਾ। ਹਰ ਕਿਸਮ ਦੀ ਸਫਾਈ ਲਈ ਵਰਤਿਆ ਜਾ ਸਕਦਾ ਹੈ, ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਇਸ ਚੋਣ ਵਿੱਚ ਵੀ ਸਫਾਈ ਹੋਣ ਵਾਲੀ ਹੈ।

ਮਲਹਾਰ ਨੇ ਕਿਹਾ ਕਿ ਮੈਂ ਪਿਛਲੇ ਸਾਢੇ ਛੇ ਸਾਲਾਂ ਤੋਂ ਵਾਤਾਵਰਨ ਕਾਰਕੁਨ ਹਾਂ। ਅਸੀਂ 500 ਤੋਂ ਵੱਧ ਸਫਾਈ ਮੁਹਿੰਮਾਂ ਚਲਾਈਆਂ ਹਨ। ਮੁੰਬਈ ਤੋਂ 80 ਲੱਖ ਕਿਲੋ ਤੋਂ ਵੱਧ ਕੂੜਾ ਸਾਫ਼ ਕੀਤਾ ਗਿਆ। ਕਈ ਲੋਕ ਸਾਨੂੰ ਕੂੜੇ ਵਾਲਾ ਵੀ ਕਹਿੰਦੇ ਹਨ, ਪਰ ਅਸੀਂ ਨਹੀਂ ਰੁਕਦੇ। ਅਜਿਹਾ ਇਸ ਲਈ ਕਿਉਂਕਿ ਜੇਕਰ ਅਸੀਂ ਦੇਸ਼ ਨੂੰ ਸਾਫ਼ ਕਰਨਾ ਚਾਹੁੰਦੇ ਹਾਂ ਤਾਂ ਸਾਨੂੰ ਆਪਣੇ ਹੱਥ ਗੰਦੇ ਕਰਨੇ ਪੈਣਗੇ।