ਮਨੀਪੁਰ

PM ਮੋਦੀ ਹਰਿਆਣਾ ‘ਚ ਭਲਕੇ ਦੋ ਵੱਡੇ ਸੜਕ ਪ੍ਰੋਜੈਕਟਾਂ ਦਾ ਕਨਰਗੇ ਉਦਘਾਟਨ

ਹਰਿਆਣਾ, 16 ਅਗਸਤ 2025: ਪ੍ਰਧਾਨ ਮੰਤਰੀ ਨਰਿੰਦਰ ਮੋਦੀ 17 ਅਗਸਤ ਨੂੰ ਹਰਿਆਣਾ ਨੂੰ ਦੋ ਵੱਡੇ ਸੜਕ ਪ੍ਰੋਜੈਕਟਾਂ ਦੇਣ ਜਾ ਰਹੇ ਹਨ । ਹਰਿਆਣਾ ਸਰਕਾਰ ਮੁਤਾਬਕ ਸੋਨੀਪਤ ਅਤੇ ਬਹਾਦਰਗੜ੍ਹ ਨੂੰ ਜੋੜਨ ਵਾਲੀਆਂ ਲਗਭਗ 2,000 ਕਰੋੜ ਰੁਪਏ ਦੀ ਲਾਗਤ ਨਾਲ ਬਣੀਆਂ ਦੋ ਨਵੀਆਂ 4-ਲੇਨ ਵਾਲੀਆਂ ਜੋੜਨ ਵਾਲੀਆਂ ਸੜਕਾਂ ਇਨ੍ਹਾਂ ਖੇਤਰਾਂ ‘ਚ ਸੰਪਰਕ ‘ਚ ਸੁਧਾਰ ਲਿਆਉਣਗੀਆਂ।

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ 17 ਅਗਸਤ ਨੂੰ ਪ੍ਰਧਾਨ ਮੰਤਰੀ ਦਿੱਲੀ ਦੇ ਰੋਹਿਣੀ ਤੋਂ ਲਗਭਗ 11 ਹਜ਼ਾਰ ਕਰੋੜ ਰੁਪਏ ਦੇ 6 ਸੜਕ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ। ਇਨ੍ਹਾਂ ‘ਚੋਂ ਦੋ ਪ੍ਰੋਜੈਕਟ ਹਰਿਆਣਾ ਨਾਲ ਸਬੰਧਤ ਹਨ। ਇਹ ਐਨਸੀਆਰ ਖੇਤਰ ਨੂੰ ਟ੍ਰੈਫਿਕ ਜਾਮ ਅਤੇ ਸੰਪਰਕ ਦੀਆਂ ਚੁਣੌਤੀਆਂ ਤੋਂ ਰਾਹਤ ਦੇਣਗੇ।

ਨਾਇਬ ਸਿੰਘ ਸੈਣੀ ਨੇ ਕਿਹਾ ਕਿ ਇਨ੍ਹਾਂ ‘ਚੋਂ ਅਰਬਨ ਐਕਸਟੈਂਸ਼ਨ ਰੋਡ-2 ਪ੍ਰੋਜੈਕਟ ਦੇ ਤਹਿਤ ਪੈਕੇਜ-4 ‘ਚ 1490 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਗਿਆ 29.6 ਕਿਲੋਮੀਟਰ ਲੰਬਾ ਰਸਤਾ ਸੋਨੀਪਤ ਨੂੰ ਸਿੱਧਾ ਸੰਪਰਕ ਪ੍ਰਦਾਨ ਕਰੇਗਾ। ਇਹ ਹੁਣ NH-44 ‘ਤੇ ਭਾਰੀ ਟ੍ਰੈਫਿਕ ਜਾਮ ਤੋਂ ਰਾਹਤ ਪ੍ਰਦਾਨ ਕਰੇਗਾ। ਇਹ ਬਵਾਨਾ ਉਦਯੋਗਿਕ ਖੇਤਰ ਨੂੰ ਸਿੱਧੇ NH-352A ਜੀਂਦ-ਗੋਹਾਣਾ ਸੜਕ ਨਾਲ ਜੋੜ ਕੇ ਵਪਾਰ ਅਤੇ ਉਦਯੋਗ ਨੂੰ ਨਵੀਂ ਪ੍ਰੇਰਣਾ ਪ੍ਰਦਾਨ ਕਰੇਗਾ।

ਉਨ੍ਹਾਂ ਦੱਸਿਆ ਕਿ ਪੈਕੇਜ-5 ‘ਚ 487 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਗਿਆ 7.3 ਕਿਲੋਮੀਟਰ ਰਸਤਾ ਦਿੱਲੀ ਦੇ ਦੀਚਾਉਂ ਕਲਾਂ ਨੂੰ ਬਹਾਦਰਗੜ੍ਹ ਅਤੇ KMP ਐਕਸਪ੍ਰੈਸਵੇਅ ਨਾਲ ਸਿੱਧਾ ਜੋੜੇਗਾ। ਇਹ ਬਹਾਦਰਗੜ੍ਹ ਅਤੇ KMP ਐਕਸਪ੍ਰੈਸਵੇਅ ਤੱਕ ਆਸਾਨ ਪਹੁੰਚ ਪ੍ਰਦਾਨ ਕਰੇਗਾ।

Read More: CM ਨਾਇਬ ਸਿੰਘ ਸੈਣੀ ਵੱਲੋਂ ਫਰੀਦਾਬਾਦ ਜ਼ਿਲ੍ਹੇ ਨੂੰ 564 ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਦਾ ਤੋਹਫ਼ਾ

Scroll to Top