July 2, 2024 8:26 pm
PM ਮੋਦੀ

PM ਮੋਦੀ ਨੇ ਕਈ ਮੁੱਦਿਆਂ ‘ਤੇ ਕਾਂਗਰਸ ਨੂੰ ਘੇਰਿਆ, ਕਿਹਾ ਨਹਿਰੂ ਉਪਨਾਮ ਰੱਖਣ ‘ਚ ਸ਼ਰਮ ਮਹਿਸੂਸ ਕਰਦੇ ਹੋ?

ਚੰਡੀਗੜ੍ਹ, 09 ਫਰਵਰੀ 2023: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਰਾਜ ਸਭਾ ਨੂੰ ਸੰਬੋਧਨ ਕੀਤਾ। ਇਸ ਦੌਰਾਨ ਉਨ੍ਹਾਂ ਨੇ ਭ੍ਰਿਸ਼ਟਾਚਾਰ ਵਰਗੇ ਮੁੱਦਿਆਂ ‘ਤੇ ਕਾਂਗਰਸ ਨੂੰ ਘੇਰਿਆ | ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਵਿਕਾਸ ਦੀ ਰਫ਼ਤਾਰ ਕੀ ਹੈ, ਇਰਾਦਾ ਕੀ ਹੈ, ਦਿਸ਼ਾ ਕੀ ਹੈ, ਨਤੀਜਾ ਕੀ ਹੈ… ਇਹ ਬਹੁਤ ਮਾਇਨੇ ਰੱਖਦਾ ਹੈ। ਅਸੀਂ ਜਨਤਾ ਦੀਆਂ ਤਰਜੀਹਾਂ ਅਤੇ ਲੋੜਾਂ ਦੇ ਆਧਾਰ ‘ਤੇ ਸਖਤ ਮਿਹਨਤ ਕਰ ਰਹੇ ਹਾਂ ਅਤੇ ਕੰਮ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਜਨਧਨ, ਆਧਾਰ ਅਤੇ ਮੋਬਾਈਲ… ਇਹ ਤ੍ਰਿਸ਼ਕਤੀ ਹੈ।

ਕਾਂਗਰਸ ‘ਤੇ ਚੁਟਕੀ ਲੈਂਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸਾਡੀਆਂ ਯੋਜਨਾਵਾਂ ਦੇ ਨਾਵਾਂ ‘ਤੇ ਸਵਾਲ ਖੜ੍ਹੇ ਕੀਤੇ ਜਾਂਦੇ ਹਨ। ਜੇਕਰ ਅਸੀਂ ਕਿਸੇ ਵੀ ਪ੍ਰੋਗਰਾਮ ਵਿੱਚ ਨਹਿਰੂ ਜੀ ਦਾ ਨਾਂ ਨਹੀਂ ਲੈਂਦੇ ਹਾਂ ਤਾਂ ਕਾਂਗਰਸੀ ਲੋਕਾਂ ਦਾ ਖੂਨ ਉਬਾਲ ਖਾ ਜਾਂਦਾ ਹੈ । ਮੈਂ ਕਿਤੇ ਪੜ੍ਹਿਆ ਹੈ, ਮੈਂ ਇਸਦੀ ਪੁਸ਼ਟੀ ਨਹੀਂ ਕਰਦਾ, ਪਰ ਮੈਂ ਇਹ ਪੜ੍ਹਿਆ ਹੈ ਕਿ ਅੱਜ ਵੀ ਦੇਸ਼ ਵਿੱਚ 600 ਤੋਂ ਵੱਧ ਯੋਜਨਾਵਾਂ ਗਾਂਧੀ ਅਤੇ ਨਹਿਰੂ ਪਰਿਵਾਰਾਂ ਦੇ ਮੈਂਬਰਾਂ ਦੇ ਨਾਮ ‘ਤੇ ਹਨ। ਤੁਸੀਂ ਸਾਨੂੰ ਸਵਾਲ ਕਰਦੇ ਹੋ, ਪਰ ਕੀ ਤੁਸੀਂ ਖੁਦ ਨਹਿਰੂ ਉਪਨਾਮ ਰੱਖਣ ਵਿੱਚ ਸ਼ਰਮ ਮਹਿਸੂਸ ਕਰਦੇ ਹੋ? ਅਜਿਹੇ ਮਹਾਂਪੁਰਖ ਦਾ ਨਾਂ ਆਪਣਾ ਉਪਨਾਮ ਬਣਾਉਣ ਵਿੱਚ ਕੀ ਹਰਜ਼ ਹੈ?

ਉਨ੍ਹਾਂ ਕਿਹਾ ਕਿ ਅਸੀਂ ਆਧੁਨਿਕ ਭਾਰਤ ਦੇ ਨਿਰਮਾਣ ਲਈ ਬੁਨਿਆਦੀ ਢਾਂਚੇ, ਪੈਮਾਨੇ ਅਤੇ ਗਤੀ ਦੇ ਮਹੱਤਵ ਨੂੰ ਸਮਝਦੇ ਹਾਂ। ਜਦੋਂ ਦੇਸ਼ ਦੇ ਨਾਗਰਿਕਾਂ ਦਾ ਭਰੋਸਾ ਬਣ ਜਾਂਦਾ ਹੈ ਤਾਂ ਇਹ ਕਰੋੜਾਂ ਲੋਕਾਂ ਦੀ ਸ਼ਕਤੀ ਵਿੱਚ ਬਦਲ ਜਾਂਦਾ ਹੈ। ਅਸੀਂ ਲੋਕਾਂ ਨੂੰ ਉਨ੍ਹਾਂ ਦੀ ਕਿਸਮਤ ‘ਤੇ ਨਹੀਂ ਛੱਡਿਆ… ਅਸੀਂ ਦੇਸ਼ ਦੇ ਭਵਿੱਖ ਨੂੰ ਉਜਵਲ ਬਣਾਉਣ ਦਾ ਰਾਹ ਅਪਣਾਇਆ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਰਾਜ ਸਭਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਿਛਲੇ ਕੁਝ ਸਾਲਾਂ ਵਿੱਚ ਡੀਬੀਟੀ ਰਾਹੀਂ 27 ਲੱਖ ਕਰੋੜ ਰੁਪਏ ਸਿੱਧੇ ਲਾਭਪਾਤਰੀਆਂ ਦੇ ਖਾਤਿਆਂ ਵਿੱਚ ਗਏ ਹਨ। ਇਸ ਕਾਰਨ 2 ਲੱਖ ਕਰੋੜ ਰੁਪਏ ਤੋਂ ਵੱਧ… ਜੋ ਕਿਸੇ ਵੀ ਈਕੋ-ਸਿਸਟਮ ਦੇ ਹੱਥਾਂ ਵਿੱਚ ਜਾ ਸਕਦੇ ਸਨ, ਉਹ ਬਚ ਗਏ। ਹੁਣ ਜਿਨ੍ਹਾਂ ਨੂੰ ਇਹ ਪੈਸੇ ਨਹੀਂ ਮਿਲ ਸਕੇ, ਉਨ੍ਹਾਂ ਵਲੋਂ ਰੌਲਾ ਪਾਉਣਾ ਸੁਭਾਵਿਕ ਹੈ।

ਸਾਡੀ ਤਰਜੀਹ ਸਾਡੇ ਦੇਸ਼ ਦੇ ਨਾਗਰਿਕ ਹਨ: ਪ੍ਰਧਾਨ ਮੰਤਰੀ ਮੋਦੀ

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਸਾਡੀ ਤਰਜੀਹ ਸਾਡੇ ਦੇਸ਼ ਦੇ ਨਾਗਰਿਕ ਸਨ, ਇਸ ਲਈ ਅਸੀਂ 25 ਕਰੋੜ ਤੋਂ ਵੱਧ ਪਰਿਵਾਰਾਂ ਨੂੰ ਗੈਸ ਕੁਨੈਕਸ਼ਨ ਮੁਹੱਈਆ ਕਰਵਾਏ ਗਏ ਹਨ । ਇਸ ਵਿੱਚ ਸਾਨੂੰ ਨਵਾਂ ਬੁਨਿਆਦੀ ਢਾਂਚਾ ਅਤੇ ਪੈਸਾ ਖਰਚ ਕਰਨਾ ਪਿਆ। 18,000 ਤੋਂ ਵੱਧ ਪਿੰਡ ਅਜਿਹੇ ਸਨ ਜਿੱਥੇ ਬਿਜਲੀ ਨਹੀਂ ਪਹੁੰਚੀ। ਅਸੀਂ ਸਮਾਂ ਸੀਮਾ ਦੇ ਅੰਦਰ 18,000 ਪਿੰਡਾਂ ਦਾ ਬਿਜਲੀਕਰਨ ਕੀਤਾ। 110 ਅਜਿਹੇ ਅਭਿਲਾਸ਼ੀ ਜ਼ਿਲ੍ਹੇ ਜਿੱਥੇ ਬਹੁਗਿਣਤੀ ਆਦਿਵਾਸੀ ਹਨ, ਉਨ੍ਹਾਂ ਨੂੰ ਸਕੀਮਾਂ ਦਾ ਸਿੱਧਾ ਲਾਭ ਮਿਲਿਆ ਹੈ। ਇੱਥੇ ਸਿੱਖਿਆ, ਬੁਨਿਆਦੀ ਢਾਂਚੇ ‘ਤੇ ਧਿਆਨ ਦਿੱਤਾ ਗਿਆ। ਬਜਟ ਵਿੱਚ ਅਨੁਸੂਚਿਤ ਜਨਜਾਤੀ ਕੰਪੋਨੈਂਟ ਫੰਡ ਪਹਿਲਾਂ 2014 ਦੇ ਮੁਕਾਬਲੇ 5 ਗੁਣਾ ਤੋਂ ਵੱਧ ਵਧਿਆ ਹੈ।

ਰਾਜ ਸਭਾ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਅਸੀਂ ਸੈਚੂਰੇਸ਼ਨ ਦਾ ਰਾਹ ਚੁਣਿਆ ਹੈ, ਤਾਂ ਜੋ 100 ਫੀਸਦੀ ਲਾਭਪਾਤਰੀਆਂ ਨੂੰ ਲਾਭ ਪਹੁੰਚਾਇਆਜਾ ਸਕੇ । ਕੇਂਦਰ ਸਰਕਾਰ ਇਸ ਰਾਹ ‘ਤੇ ਕੰਮ ਕਰ ਰਹੀ ਹੈ। ਸੈਚੂਰੇਸ਼ਨ ਦਾ ਮਤਲਬ ਵਿਤਕਰੇ ਦੀ ਸਾਰੀ ਗੁੰਜਾਇਸ਼ਾਂ ਨੂੰ ਖਤਮ ਕਰਨਾ ਹੈ । ਇਸ ਵਿੱਚ ਸਮਾਜ ਦੇ ਵਿਅਕਤੀ ਦੇ ਅਧਿਕਾਰਾਂ ਦੀ ਰੱਖਿਆ ਕਰਨਾ ਸ਼ਾਮਲ ਹੈ, ਜਿਸ ਦੀ ਮਹਾਤਮਾ ਗਾਂਧੀ ਨੇ ਹਮੇਸ਼ਾ ਵਕਾਲਤ ਕੀਤੀ ਸੀ।

ਧਰਮ ਨਿਰਪੱਖਤਾ ‘ਤੇ ਕਿਹਾ….

ਉਨ੍ਹਾਂ ਕਿਹਾ ਕਿ ਜਦੋਂ ਸਰਕਾਰੀ ਤੰਤਰ ਹਰ ਯੋਗ ਵਿਅਕਤੀ ਤੱਕ ਪਹੁੰਚ ਕਰਨ ਦਾ ਟੀਚਾ ਰੱਖਦਾ ਹੈ ਤਾਂ ਵਿਤਕਰਾ ਅਤੇ ਪੱਖਪਾਤ ਨਹੀਂ ਰਹਿ ਸਕਦਾ। ਇਸ ਲਈ ਸਾਡੀ ਇਹ 100 ਫੀਸਦੀ ਸੇਵਾ ਮੁਹਿੰਮ, ਸਮਾਜਿਕ ਨਿਆਂ ਇਸ ਲਈ ਬਹੁਤ ਸ਼ਕਤੀਸ਼ਾਲੀ ਮਾਧਿਅਮ ਹੈ। ਇਹ ਸਮਾਜਿਕ ਨਿਆਂ ਦੀ ਅਸਲ ਗਾਰੰਟੀ ਹੈ। ਇਹ ਧਰਮ ਨਿਰਪੱਖਤਾ ਹੈ। ਇਹ ਸੱਚੀ ਧਰਮ ਨਿਰਪੱਖਤਾ ਹੈ। ਅਸੀਂ ਦੇਸ਼ ਨੂੰ ਵਿਕਾਸ ਦਾ ਅਜਿਹਾ ਮਾਡਲ ਦੇ ਰਹੇ ਹਾਂ, ਜਿਸ ਵਿੱਚ ਹਿੱਸੇਦਾਰਾਂ ਨੂੰ ਅਧਿਕਾਰ ਮਿਲੇ।

ਕਾਂਗਰਸ ‘ਤੇ ਸਾਜਿਸ਼ ਰਚਣ ਦਾ ਦੋਸ਼

ਰਾਜ ਸਭਾ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਦੇਸ਼ ਵਾਰ-ਵਾਰ ਕਾਂਗਰਸ ਨੂੰ ਨਕਾਰ ਰਿਹਾ ਹੈ, ਪਰ ਕਾਂਗਰਸ ਅਤੇ ਉਸ ਦੀਆਂ ਸਹਿਯੋਗੀ ਪਾਰਟੀਆਂ ਆਪਣੀਆਂ ਸਾਜ਼ਿਸ਼ਾਂ ਤੋਂ ਬਾਜ਼ ਨਹੀਂ ਆ ਰਹੀਆਂ। ਜਨਤਾ ਇਹ ਸਭ ਦੇਖ ਰਹੀ ਹੈ ਅਤੇ ਹਰ ਮੌਕੇ ‘ਤੇ ਉਨ੍ਹਾਂ ਨੂੰ ਸਜ਼ਾ ਵੀ ਦੇ ਰਹੀ ਹੈ।